ਡਾਕਟਰ ਦੀ ਮੌਤ ! ਵੱਡੇ ਸਵਾਲਾਂ ਦੇ ਚੱਕਰਵਿਊ ’ਚ ਘਿਰਿਆ ਰਾਜਿੰਦਰਾ ਹਸਪਤਾਲ
ਰਾਜਿੰਦਰਾ ਦੇ ਕੋਰੋਨਾ ਵਾਰਡ ’ਚ 1000 ਦੇ ਕਰੀਬ ਹੋ ਚੁੱਕੀਆਂ ਮੌਤਾਂ
ਪਟਿਆਲਾ 18 ਮਈ (ਮਧੂਸਾਰ ਬਿਊਰੋ) ਕਰੋਨਾ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਨਾਲ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਜਿਥੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ, ਉਥੇ ਹੀ ਰਾਜਿੰਦਰਾ ਹਸਪਤਾਲ ਦੇ ਸਰਜਰੀ ਵਿਭਾਗ ਦੇ ਸੀਨੀਅਰ ਰੈਜ਼ੀਡੈਂਟ ਡਾਕਟਰ ਰਾਜਨ ਦੀ ਕਰੋਨਾ ਨਾਲ ਮੌਤ ਹੋਣ ਨਾਲ ਰਾਜਿੰਦਰਾ ਹਸਪਤਾਲ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਉੱਠਣ ਲੱਗ ਪਏ ਹਨ ਕਿਉਂਕਿ ਰਾਜਿੰਦਰਾ ਦੇ ਮੌਜੂਦਾ ਡਾਕਟਰ ਦੀ ਮੌਤ ਇਕ ਪ੍ਰਾਈਵੇਟ ਹਸਪਤਾਲ ਵਿਚ ਹੁੰਦੀ ਹੈ, ਜਦਕਿ ਪ੍ਰਸ਼ਾਸਨ ਅਕਸਰ ਹੀ ਹਸਪਤਾਲ ਵਿਚ ਚੰਗੇ ਅਤੇ ਮੁਕੰਮਲ ਪ੍ਰਬੰਧ ਹੋਣ ਦੇ ਦਾਅਵੇ ਕਰਦਾ ਹੈ। ਰਾਜਿੰਦਰਾ ਹਸਪਤਾਲ ਦੇ ਕਰੋਨਾ ਵਾਰਡ ਵਿਚ ਹੁਣ ਤੱਕ ਦੋ ਮਹੀਨਿਆਂ ’ਚ 1000 ਦੇ ਕਰੀਬ ਮੌਤਾਂ ਹੋ ਹੋਣ ਨਾਲ ਲੋਕਾਂ ਵਿਚ ਅਜੇ ਵੀ ਡਰ ਅਤੇ ਭੈਅ ਦਾ ਮਾਹੌਲ ਜਿਉਂ ਦਾ ਤਿਉਂ ਬਣਿਆ ਹੋਇਆ। ਦੂਜੇ ਪਾਸੇ ਡਿਪਟੀ ਕਮਿਸ਼ਨਰ ਪਟਿਆਲਾ ਖੁਦ ਪੀਪੀਟੀ ਕਿੱਟ ਪਹਿਨਕੇ ਕੀਤੇ ਗਏ ਪ੍ਰਬੰਧਾਂ ’ਤੇ ਤਸੱਲੀ ਲੈਣ ਲਈ ਕੋਵਿੰਡ ਵਾਰਡ ਵਿਚ ਪ੍ਰਬੰਧਾਂ ਦਾ ਨਿਰੀਖਣ ਕਰਨ ਗਏ ਸਨ, ਜਿਸ ਨੂੰ ਮਹਿਜ਼ ਡਰਾਮੇਬਾਜ਼ੀ ਹੀ ਦੱਸਿਆ ਜਾ ਰਿਹਾ, ਜਦਕਿ ਡੀਸੀ ਦੇ ਨਿਰੀਖਣ ਕਰਨ ਤੋਂ ਇਕ ਦਿਨ ਬਾਅਦ ਹੀ ਵੈਸਟਰ ਕਮਾਂਡ ਕੋਵਿੰਡ ਹਸਪਤਾਲ ਦਾ ਉਦਘਾਟਨ ਕਰਨ ਮਹਾਰਾਣੀ ਪ੍ਰਨੀਤ ਕੌਰ ਨੇ ਜਾਣਾ ਸੀ, ਜਿਸ ਦਾ ਪ੍ਰਬੰਧ ਮਿਲਟਰੀ ਦੇ ਜਵਾਨ ਦੇਖ ਰਹੇ ਹਨ।
ਸਵਾਲ ਇਹ ਵੀ ਹੈ ਕਿ ਜੇ ਰਾਜਿੰਦਰਾ ਹਸਪਤਾਲ ਦੇ ਕੋਵਿੰਡ ਵਾਰਡ ਵਿਚ ਪ੍ਰਬੰਧ ਸੁਚਾਰੂ ਹਨ ਤਾਂ ਡਾਕਟਰ ਰਾਜਨ ਨੂੰ ਪ੍ਰਾਈਵੇਟ ਹਸਪਤਾਲ ਕਿਉਂ ਲਿਜਾਇਆ ਗਿਆ। ਦੂਜੇ ਪਾਸੇ ਸਾਰੀਆਂ ਸਹੂਲਤਾਂ ਅਤੇ ਪ੍ਰਬੰਧ ਰਾਜਿੰਦਰਾ ਹਸਪਤਾਲ ਵਿਚ ਮੁਕੰਮਲ ਦੱਸੇ ਜਾਂਦੇ ਹਨ, ਜਦਕਿ ਡਾਕਟਰ ਰਾਜਨ ਦਾ ਰਾਜਿੰਦਰਾ ਹਸਪਤਾਲ ਦੇ ਪ੍ਰਬੰਧ ਵਿਚ ਇਲਾਜ ਹੋ ਸਕਦਾ ਸੀ। ਇਸ ਸਬੰਧੀ ਪਿ੍ਰੰਸੀਪਲ ਮੈਡੀਕਲ ਕਾਲਜ ਡਾਕਟਰ ਰਾਜਨ ਸਿੰਗਲਾ ਨੇ ਗੱਲਬਾਤ ਕੀਤੀ ਗਈ ਤਾਂ ਡਾਕਟਰ ਦੇ ਪਰਿਵਾਰਕ ਮੈਂਬਰ ਹੀ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਕੋਲੰਬੀਆ ਏਸ਼ੀਆ ਲੈ ਗਏ ਸਨ, ਜਿਥੇ ਜਾ ਕੇ ਉਨ੍ਹਾਂ ਦੀ ਮੌਤ ਹੋ ਗਈ ਹੈ।

