ਏਮਜ ਸਟਾਫ ਦਾ ਵਾਪਿਸ ਜਾਣਾ ਪ੍ਰਸਾਸਨ ਦੀ ਵੱਡੀ ਨਲਾਇਕੀ: ਆਪ ਖਾਣੇ ਤੇ ਰਿਹਾਇਸ ਪ੍ਰਬੰਧਾ ਦੇ ਲਾਏ ਇਲਜਾਮਾ ਦੀ ਜਾਂਚ ਹੋਵੇ-ਗੋਗੀਆ
ਪਟਿਆਲਾ, 19 ਮਈ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਕਰੋਲਾ ਮਰੀਜਾਂ ਦੀ ਦੇਖ ਭਾਲ ਲਈ ਆੲ ਏਮਜ ਸਟਾਫ ਦੇ ਵਪਿਾਸ ਜਾਣ ਤੇ ਆਮ ਆਦਮੀ ਪਾਰਟੀ ਨੇ ਜਾਂਚ ਦੀ ਮੰਗ ਕੀਤੀ ਹੈ। ਅੱਜ ਇਥੇ ਆਮ ਅਦਮੀ ਪਾਰਟੀ ਜਿਲਾ ਪਟਿਆਲਾ ਦੇ ਸਾਬਕਾ ਕਨਵੀਨਰ ਕੁੰਦਨ ਗੋਗੀਆ ਅਤੇ ਯੂਥ ਆਗੂ ਸਿਮਰਨਜੀਤ ਸਿੰਘ ਨੇ ਕਿਹਾ ਕਿ ਇਹ ਸਟਾਫ ਸਿਰਫ 2 ਦਿਨ ਪਹਿਲਾਂ ਹੀ ਇਥੇ ਆਇਆ ਸੀ। ਇਸ ਏਮਜ ਦੇ ਸਟਾਫ ਦੇ ਖਾਣ ਅਤੇ ਰਹਿਣ ਲਈ ਵਧੀਆ ਪ੍ਰਬਧ ਨਾ ਹੋਣ ਕਾਰਨ ਸਟਾਫ ਨੂੰ ਵਾਪਿਸ ਜਾਣਾ ਪਿਆ। ਗੋਗੀਆ ਨੇ ਕਿਹਾ ਕਿ ਇਥੇ ਸੁਰੂ ਤੋਂ ਹੀ ਕਰੋਲਾ ਮਰੀਜ ਅਤੇ ਉਨਾਂ ਦੇ ਵਾਰਿਸ ਖਾਣੇ ਅਤੇ ਹੋਰ ਪ੍ਰਬੰਧਾ ਤੇ ਉਗਲੀ ਉਠਾਉਦੇ ਆ ਰਹੇ ਹਨ, ਪਰ ਅੱਜ ਖੁਦ ਏਮਜ ਦੇ ਡਾਕਟਰਾਂ ਨੇ ਹੀ ਪ੍ਰਬੰਧਾ ਦੀ ਪੋਲ ਖੋਲ ਦਿੱਤੀ ਹੈ। ਇਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਗੋਗੀਆ ਨੇ ਕਿਹਾ ਕਿ ਜਿਹੜੇ ਡਾਕਟਰ ਜਾਂ ਅਧਿਕਾਰੀ ਦੇ ਕਹਿਣ ਤੇ ਇਨਾ ਏਮਜ ਸਟਾਫ ਮੈਂਬਰਾਂ ਨੂੰ ਐਂਬੂਲੈਸ ਵਿਚ ਭੇਜਿਆ ਗਿਆ, ਉਸ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਉਨਾਂ ਇਹ ਵੀ ਮੰਗ ਕੀਤੀ ਕਿ ਕਰੋਨਾ ਮਰੀਜਾਂ ਨੂੰ ਦਿੱਤਾ ਜਾਣ ਵਾਲਾ ਖਾਣਾ ਹੀ ਇਨਾ ਏਮਜ ਸਟਾਫ ਨੂੰ ਦਿੱਤਾ ਜਾ ਰਿਹਾ ਸੀ, ਇਸ ਦੀ ਜਾਚ ਹੋਣੀ ਚਾਹੀਦੀ ਹੈ। ਸਿਮਰਨਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਪ੍ਰਸਾਸਨ ਘੱਟ ਸਟਾਫ ਦਾ ਰੌਲਾ ਪਾ ਰਿਹਾ ਹੈ, ਪਰ ਅੱਜ ਸਟਾਫ ਦੀ ਨਾ ਲੋੜ ਕਹਿ ਕਿ ਆਪਣਾ ਪੱਲਾ ਝਾੜ ਰਿਹਾ ਹੈ। ਇਸ ਲਈ ਹਸਪਤਾਲ ਪ੍ਰਸਾਸਨ ਦੇ ਦੋਹਰੇ ਰਵੱਈਏ ਦੀ ਵੀ ਜਾਂਚ ਹੋਵੇ। ਉਨਾ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸਾਸਨ ਆਪਦੇ ਡਾਕਟਰਾਂ ਨੂੰ ਵਧੀਆ ਸਹੂਲਤਾਂ ਨੇ ਦੇ ਸਕਦਾ ਤਾਂ ਆਮ ਲੋਕਾਂ ਦਾ ਕੀ ਹਾਲ ਹੋਏਗਾ। ਇਸ ਲਈ ਕੇੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਹੈ ਕਿ ਲੋਕਾਂ ਦੀ ਸਹੂਲਤ ਲਈ ਮਹਿਲਾਂ ਚੋੀ ਬਾਹਰ
ਨਿਕਲ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਅਤੇ ਪੂਰੀਆਂ ਕਰੋ। ਇਸ ਦੋਰਾਨ ਰਾਜਵੀਰ ਸਿੰਘ, ਸੁਸੀਲ ਮਿੱਡਾ, ਜਸਵਿੰਦਰ ਰਿੰਪਾ ਤਿੰਨੋ ਬਲਾਕ ਪ੍ਰਧਾਨ, ਜਿਲਾ ਯੂਥ ਪ੍ਰਧਾਨ ਵਰਿੰਦਰ ਬਿੱਟੂ ਅਤੇ ਨਵਤੇਜ ਸਿੰਘ ਵੀ ਮੌਜੂਦ ਸਨ।

