ਹਰਿਆਣਾਪਟਿਆਲਾ

ਕੈਰੋਕੇ ਸੰਗੀਤ ਦੀ ਲਹਿਰ ਪੱਛਮ ਤੋਂ ਬਾਅਦ ਉਤਰੀ ਭਾਰਤ ਵਿਚ ਛਾਈ : ਭਗਵਾਨ ਦਾਸ ਗੁਪਤਾ

ਆਨੰਦ ਸੰਗੀਤ ਵਾਟਿਕਾ ਵਲੋਂ ਕੈਰੋਕੇ ਆਧਾਰਿਤ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਆਯੋਜਿਤ

ਪੰਚਕੂਲਾ/ਚੰਡੀਗੜ੍ਹ 19 ਮਈ (ਅਬਰਾਵਾਂ/ਮਧੂਸਾਰ ਬਿਊਰੋ) ਕੈਰੋਕੇ ਸੰਗੀਤ ਦੀ ਲੋਕਪਿ੍ਰਯਤਾ ਵਿੱਚ ਲਗਾਤਾਰ ਵਾਧਾ ਹੁੰਦਾਂ ਜਾ ਰਿਹਾ ਹੈ ਅਤੇ ਇਹ ਸੰਗੀਤ ਹੁਣ ਪੱਛਮ ਤੇ ਦੱਖਣ ਤੋ ਬਾਅਦ ਉਤਰੀ ਭਾਰਤ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ।ਆਮ ਲੋਕਾਂ ਤੋ ਇਲਾਵਾ ਵੱਡੇ ਵੱਡੇ ਡਾਕਟਰ ਤੇ ਇੰਜੀਨੀਅਰ ਵੀ ਕੋਰੇਕੇ ਸੰਗੀਤ ਦੇ ਦਿਵਾਨੇ ਬਣਦੇ ਜਾ ਰਹੇ ਨੇ। ਇਹਨਾਂ ਸਬਦਾਂ ਦਾ ਪ੍ਰਗਟਾਵਾ ਪਟਿਆਲਾ ਤੋਂ ਵਿਸੇਸ ਤੌਰ ਤੇ ਪਹੁੰਚੇ ਉੱਘੇ ਸਮਾਜ ਸੇਵੀ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁੱਪਤਾ ਪੈਟਰਨ ਰੈਡ ਕਰਾਸ ਸੁਸਾਇਟੀ ਪਟਿਆਲਾ ਅਤੇ ਨਾਮਿਤ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਹਰਿਆਣਾ ਦੇ ਪੰਚਕੂਲਾ ਸਹਿਰ ਵਿਖੇ ਆਯੋਜਿਤ ਇੱਕ ਵਿਸੇਸ ਕੈਰੋਕੇ ਆਧਾਰਿਤ ਸਮਾਜਿਕ ਤੇ ਧਾਰਮਿਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੋਲਦਿਆਂ ਕੀਤਾ।
ਕਲਾ ਪ੍ਰੇਮੀ ਬਲਰਾਮ ਸਰਮਾਂ,ੳਮਾ ਮਹਾਜਨ,ਅੰਜੂੰ ਗੋਇਲ, ਕਵਿਤਾ ਅਗਰਵਾਲ, ਰੀਤੀ ਮਿਤੱਲ ਤੇ ਰਾਕੇਸ ਜਗੋਤਾ ਆਦਿ ਨੇ ਗੈਸਟ ਆਫ ਆਨਰ ਵਜੌ ਸਮੂਲੀਅਤ ਕੀਤੀ। ਪ੍ਰਸਿੱਧ ਸੰਗੀਤਕਾਰ ਤੇ ਕੈਰੋਕੇ ਗਾਇਕ ਜੋੜੀ ਵਿਨੋਦ ਜੈਦਕਾ ਤੇ ਮੈਡਮ ਬਿੰਦੂ ਜੈਦਕਾ ਦੀ ਦੇਖ-ਰੇਖ ਹੇਠ ਹੋਏ ਆਨੰਦ ਸੰਗੀਤ ਵਾਟਿਕਾ ਹਰਿਆਣਾ ਦੇ ਬੈਨਰ ਹੇਠ ਹੋਏ ਇਸ ਪ੍ਰੋਗਰਾਮ ਵਿਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਟ੍ਰਾਈਸਿਟੀ ਦੇ ਕਈ ਪ੍ਰਪੱਕ ਤੇ ਸੌਕੀਆ ਦੋ ਦਰਜਨ ਤੋਂ ਵੀ ਵੱਧ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸਨ ਕੀਤਾ।
ਪ੍ਰੋਗਰਾਮ ਦੀ ਸੁਰੂਆਤ ਮੈਡਮ ਬਿੰਦੁੰ ਜੈਦਕਾ ਤੇ ਆਸਾ ਲੂਥਰਾ ਨੇ ਗਣੇਸ ਬੰਦਨਾਂ “ ਪਧਾਰੋ ਗਜਾਨੰਦ“ ਨਾਲ ਕੀਤੀ। ਗਾਇਕ ਵੇਦ ਪ੍ਰਕਾਸ ਨੇ ਭੇਂਟ “ਮਾਂ ਤੇਰੇ ਦਰਬਾਰ ਝੁਕੇ ਸੰਸਾਰ “ਪੇਸ ਕੀਤੀ ਜੋ ਸਲਾਹੁਣਯੋਗ ਸੀ। ਉਸਤੋਂ ਬਾਅਦ ਹਿਮਾਚਲ ਪ੍ਰਦੇਸ ਤੋਂ ਵਿਸੇਸ ਤੌਰ ਤੇ ਪਹੰਚੀ ਸੌਕੀਆ ਕੈਰੋਕੇ ਗਾਇਕਾ ਅਨੁਰਾਧਾ ਸਰਮਾ ਨੇ ਸੁਪ੍ਰਸਿੱਧ ਫਿਲਮੀ ਗੀਤ “ ਯਸੋਮਤੀ ਮਯਾ ਸੇ ਬੋਲੋ ਨੰਦ ਲਾਲਾ ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ“ ਨਾਲ ਆਪਣੀ ਹਾਜਰੀ ਲਗਵਾਈ। ਪ੍ਰਤਿਭਾਸਾਲੀ ਹਰਫਨ ਮੌਲਾ ਕਲਾਕਾਰ ਵਿਨੋਦ ਜਾਗੜਾਂ ਅੰਬਾਲਾ ਨੇ ਸਦਾਬਹਾਰ ਪ੍ਰਸਿੱਧ ਗੀਤ “ ਜੋਤ ਸੇ ਜੋਤ ਜਗਾਤੇ ਚਲੋ ਪ੍ਰੇਮ ਕੀ ਗੰਗਾਂ ਬਹਾਤੇ ਚਲੋ“ ਪੇਸ ਕਰਕੇ ਚੰਗੀਂ ਵਾਹ ਵਾਹ ਖੱਟੀ। ਪ੍ਰਸਾਸਨ ਦੀਆਂ ਕੋਵਿਡ – 19 ਸਬੰਧੀ ਮਿਲੀਆਂ ਹਦਾਇਤਾਂ ਅਨੁਸਾਰ ਹੀ ਕਰਵਾਏ ਇਸ ਸਾਦੇ ਪਰ ਪ੍ਰਭਾਵਸਾਲੀ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਦੇ ਡਾਇਰੈਕਟਰ ਵਿਨੋਦ ਜੈਦਕਾ ਨੇ ਮਾਤਾ ਦੀ ਭੇਂਟ “ਪਿਆਰਾ ਸਜਾ ਹੈ ਤੇਰਾ ਦਰਬਾਰ ਭਵਾਨੀਂ “ ਪੇਸ ਕਰਕੇ ਸਰੋਤਿਆਂ ਨੂੰ ਝੂੰਮਣ ਲਾ ਦਿਤਾ। ਆਯੋਜਕਾ ਮੈਡਮ ਬਿੰਦੂ ਜੈਦਕਾ ਦਾ ਧਾਰਮਿਕ ਗੀਤ ਜਿਨ੍ਹਾਂ ਰੱਖੀਆਂ ਤੇਰੇ ਤੇ ਮਈਆ ਡੋਰੀਆਂ“ ਪ੍ਰਭਾਵਸਾਲੀ ਰਿਹਾ। ਟਰਾਈਸਿਟੀ ਦੇ ੳਭੱਰਦੇ ਨੌਜਵਾਨ ਕੋਰੇਕੇ ਸਿੰਗਰ ਰਮੇਸ ਅਨੇਜਾ ਨੇ ਇੱਕ ਖੂਬਸੂਰਤ ਸੱਭਿਆਚਾਰਕ ਗੀਤ “ ਤੂੰ ਪਿਆਰ ਕਾ ਸਾਗਰ ਹੈ“ ਪੇਸ ਕੀਤਾ। ਸਰੋਤਿਆਂ ਨੇ ਭਰਭੂਰ ਤਾੜੀਆਂ ਨਾਲ ਗਾਇਕ ਦੀ ਹੌਂਸਲਾ ਅਫਜਾਈ ਕੀਤੀ।ਸੰਗੀਤਾਂ ਨਾਗਪਾਲ ਦਾ ਗੀਤ “ ੳ ਪਾਲਣਹਾਰੇ ਕਹਾਂ ਛੁਪਾ ਹੈ ਤੂੰ ਸੁਨ ਲੇ ਪੁਕਾਰ“ ਵੀ ਚੰਗਾ ਪ੍ਰਭਾਵ ਛੱਡ ਗਿਆ। ਇਸ ਤੋ ਇਲਾਵਾ ਪ੍ਰਮੋਦ ਕਾਲਰਾ ਰਾਜਪੁਰਾ, ਕਿ੍ਰਸਨ ਅਰੋੜਾ, ਤੇ ਇੰਦਰਜੀਤ ਲਾਬਾਂ ਨੇ ਵੀ ਆਪਣੀ ਕਲਾ ਦੀ ਬੇਹਤਰੀਨ ਪੇਸਕਾਰੀ ਦਿਤੀ। ਨਾਮਵਰ ਡੀ. ਜੇ. ਵੇਦ ਪ੍ਰਕਾਸ ਬਾਗੜੀ ਦੀ ਦੇਖ ਰੇਖ ਹੇਠ ਰੌਸਨੀ ਤੇ ਆਵਾਜ ਦਾ ਪ੍ਰਬੰਧ ਤਸੱਲੀਬਖਸ ਸੀ। ਪ੍ਰੋਗਰਾਮ ਨਿਰਦੇਸਕ ਵਿਨੋਦ ਜੈਦਕਾ ਨੇ ਦੱਸਿਆ ਕਿ ਸੰਸਥਾਂ ਵਲੋਂ ਲੀਜੈਂਡ ਗਾਇਕ ਮੁਕੇਸ ਜੀ ਨੂੰ ਸਮਰਪਿਤ ਯਾਦਗਾਰੀ ਈਵੈਂਟ 24 ਜੁਲਾਈ ਨੂੰ ਆਯੋਜਿਤ ਕੀਤਾ ਜਾਵੇਗਾ।ਅਖੀਰ ਵਿੱਚ ਮੁੱਖ ਮਹਿਮਾਨ ਭਗਵਾਨ ਦਾਸ ਗੁੱਪਤਾ ਨੇ ਨੇ ਪ੍ਰਬੰਧਕ ਕਮੇਟੀ ਵਲੋਂ ਸਮੂੰਹ ਕਲਾਕਾਰਾਂ ਸਹਿਯੋਗੀਆਂ ਅਤੇ ਪਤਵੰਤਿਆਂ ਦਾ ਸਾਨਦਾਰ ਯਾਦ ਚਿੰਨ ਦੇਕੇ ਵਿਸੇਸ ਸਨਮਾਨ ਕੀਤਾ। ਸਮੁੱਚਾ ਆਯੋਜਨ ਸਲਾਹੁਣਯੋਗ ਸੀ ਤੇ ਯਾਦਗਾਰੀ ਰਿਹਾ ਜੋਕਿ ਸਹਿਰ ਵਾਸੀਆਂ ਨੂੰ ਚਿਰਾਂ ਤੱਕ ਯਾਦ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵਿਕਾ ਪ੍ਰੇਮ ਲਤਾ ਗੁਪਤਾ, ਪੁਸਪਿੰਦਰ ਗੁਪਤਾ, ਸਾਇੰਸ ਅਧਿਆਪਕਾ ਨੁਸਿਕਾ ਗੁਪਤਾ ਅਤੇ ਅਸੋਕ ਜੈਦਕਾ ਸਾਬਕਾ ਸੀਨੀਅਰ ਮੇਨੈਜਰ ਪੰਜਾਬ ਨੈਸਨਲ ਬੈਂਕ ਵੀ ਹਾਜਰ ਸਨ।

Leave a Reply

Your email address will not be published. Required fields are marked *