ਸਿੱਧੂ ਬੋਲੇ, ਨਰਾਜ਼ ਪਾਰਟੀ ਵਿਧਾਇਕ ਹਾਈਕਮਾਂਡ ਨੂੰ ਜਾਣੂੰ ਕਰਵਾਉਣ ਸਾਰੀ ਸਥਿਤੀ
ਅੰਮਿ੍ਰਤਸਰ, 20 ਮਈ (ਮਧੂਸਾਰ ਬਿਊਰੋ) ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਮੁੜ ਟਵੀਟ ਕਰਕੇ ਪਾਰਟੀ ਦੇ ਨਰਾਜ਼ ਵਿਧਾਇਕਾਂ ਨੂੰ ਦਿੱਲੀ ਜਾ ਕੇ ਕਾਂਗਰਸ ਹਾਈਕਮਾਂਡ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਵਾਉਣ ਲਈ ਆਖਿਆ ਹੈ। ਸਿੱਧੂ ਨੇ ਲਿਖਿਆ ਹੈ ਕਿ 2019 ਦੀਆਂ ਚੋਣਾਂ ਵੇਲੇ ਉਨ੍ਹਾਂ ਚੋੋਣ ਪ੍ਰਚਾਰ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਅਤੇ ਪੀੜਤਾਂ ਨੂੰ ਨਿਆਂ ਦੇਣ ਦੀ ਮੰਗ ਨਾਲ ਸ਼ੁਰੂ ਕੀਤਾ ਸੀ ਅਤੇ ਇਸੇ ਮੰਗ ਨਾਲ ਹੀ ਪ੍ਰਚਾਰ ਖਤਮ ਕੀਤਾ ਸੀ। ਉਹ ਉਸ ਵੇਲੇ ਤੋਂ ਲਗਾਤਾਰ ਇਸ ਮਾਮਲੇ ਵਿਚ ਨਿਆਂ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਇਕ ਵਿਅਕਤੀ ਉਨ੍ਹਾਂ ਨੂੰ ਬਚਾਅ ਰਿਹਾ ਹੈ।

