ਪਟਿਆਲਾ

ਨੌਜਵਾਨ ਗੁਰਜਿੰਦਰ ਸਿੰਘ ਵੱਲੋਂ ‘ਕਿਸਾਨੀ ਮੋਰਚਾ’ ਨਾਂ ਦਾ ਕਿਤਾਬਚਾ ਜਾਰੀ

ਪਟਿਆਲਾ 24 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਵੋਟਰਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਜਿੱਥੇ ਜਾ ਰਹੀ ਹੈ ਉੱਥੇ ਹੀ ਕਿਸਾਨ ਜਥੇਬੰਦੀਆਂ ਨੂੰ ਵੱਡੀ ਹਮਾਇਤ ਵੀ ਮਿਲ ਰਹੀ ਹੈ। ਅੱਜ ਜਿੱਥੇ ਸਮਾਜ ਦਾ ਹਰ ਵਰਗ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਿਹਾ ਉੱਥੇ ਹੀ ਨੌਜਵਾਨਾਂ, ਬਜੁਰਗਾਂ, ਔਰਤਾਂ ਅਤੇ ਬੱਚਿਆਂ ਵਿੱਚ ਵੀ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਆਪੋ ਆਪਣੇ ਢੰਗ ਨਾਲ ਕਿਸਾਨ ਸੰਘਰਸ਼ ਦੀ ਹਮਾਇਤ ਕਰਦਾ ਨਜਰ ਆ ਰਿਹਾ।

ਅਜੋਕੀ ਪੀੜ੍ਹੀ ਵਿਚੋਂ ਨੌਜਵਾਨ ਗੁਰਜਿੰਦਰ ਸਿੰਘ ਵੱਲੋਂ ਵੀ ਆਪਣੀ ਪ੍ਰਤਿਭਾ ਕਿਸਾਨਾਂ ਨੂੰ ਸਮਰਪਿਤ ਕੀਤੀ ਗਈ ਹੈ। ਨੌਜਵਾਨ ਗੁਰਜਿੰਦਰ ਸਿੰਘ ਵੱਲੋਂ ਕਿਸਾਨ ਮੋਰਚਾ ਨਾਂ ਦੀ ਇਕ ਨੋਟਬੁੱਕ ਤਿਆਰ ਕਰਵਾਈ ਗਈ ਹੈ ਜੋ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ। ਗੱਲਬਾਤ ਕਰਦਿਆਂ ਗੁਰਜਿੰਦਰ ਸਿੰਘ ਨੇ ਕਿਹਾ ਕਿ ਉਸ ਵੱਲੋਂ ਲੰਮੇ ਸਮੇਂ ਤੋਂ ਵੱਖ ਵੱਖ ਨੋਟ ਬੁੱਕਾਂ ਸਿੱਖ ਇਤਿਹਾਸ ਨਾਲ ਸਬੰਧਤ ਅਤੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀਆਂ ਗਈਆਂ ਸਨ, ਜਿਸ ਦੇ ਚੱਲਦਿਆਂ ਇਸ ਵਾਰ ਉਸ ਵੱਲੋਂ ਕਿਸਾਨੀ ਮੋਰਚਾ ਨਾਂ ਦੀ ਨੋਟ ਬੁੱਕ ਤਿਆਰ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਸਮਰਪਿਤ ਕੀਤੀ ਗਈ। ਗੁਰਜਿੰਦਰ ਸਿੰਘ ਦਾ ਕਹਿਣਾ ਹੈ ਨੌਜਵਾਨਾਂ ਨੂੰ ਕਿਸਾਨ ਸੰਘਰਸ਼ ਪ੍ਰਤੀ ਉਤਸ਼ਾਹਤ ਕਰਨ ਲਈ ਇਹ ਨੋਟਬੁੱਕ ਤਿਆਰ ਕਰਵਾਈ ਗਈ ਹੈ ਹੁਣ ਤਕ ਪੰਜ ਸੌ ਦੇ ਕਰੀਬ ਨੋਟ ਬੁੱਕਾਂ ਨੂੰ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋ ਕੇ ਵੰਡਿਆ ਵੀ ਜਾ ਚੁੱਕਾ ਹੈ। ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਜੋ ਹਰ ਵਿਅਕਤੀ ਦਾ ਢਿੱਡ ਭਰਦਾ ਹੈ ਅੱਜ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੂੰ ਹੀ ਵੱਡਾ ਸੰਘਰਸ਼ ਕਰਨਾ ਪੈ ਰਿਹਾ। ਕਿਸਾਨ ਸੰਘਰਸ਼ ਨੂੰ ਹੋਰ ਵੀ ਪ੍ਰਚੰਡ ਰੂਪ ਵਿੱਚ ਰੱਖਣ ਲਈ ਇਹ ਨੋਟਬੁੱਕ ਨੌਜਵਾਨਾਂ ਨੂੰ ਵਧੇਰੇ ਉਤਸ਼ਾਹਤ ਕਰੇਗੀ। ਨੋਟ ਬੁੱਕ ਵਿੱਚ ਹਰ ਪੰਨੇ ਉੱਤੇ ਕਿਸਾਨ ਸੰਘਰਸ਼ ਨੂੰ ਸਮਰਪਤ ਸਲੋਗਨ ਅਤੇ ਚਿੱਤਰ ਵੀ ਬਣਾ ਕੇ ਇਸ ਨੋਟਬੁੱਕ ਨੂੰ ਖਿੱਚ ਮਈ ਬਣਾਇਆ ਗਿਆ। ਗੁਰਜਿੰਦਰ ਸਿੰਘ ਦਾ ਕਹਿਣਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਅੱਜ ਹਰ ਵਰਗ ਦੀ ਮੰਗ ਬਣ ਚੁੱਕੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਜਿਹੜੇ ਕਾਨੂੰਨਾਂ ਨੂੰ ਪ੍ਰਵਾਨ ਹੀ ਨਹੀਂ ਕਰਦਾ ਉਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ।

Leave a Reply

Your email address will not be published. Required fields are marked *