13 ਮੌਤਾਂ, 275 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ !
ਪਟਿਆਲਾ, 25 ਮਈ (ਰਮਨਦੀਪ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਗੋਇਲ ਨੇ ਦੱਸਿਆ ਕਿ ਅੱਜ ਜਿਲੇ ਵਿੱਚ 275 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4288 ਦੇ ਕਰੀਬ ਰਿਪੋਰਟਾਂ ਵਿਚੋਂ 275 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 45458 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 123 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 41229 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3071 ਹੈ। ਜਿਲੇ੍ਹ ਵਿੱਚ 13 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1158 ਹੋ ਗਈ ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 275 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 123, ਨਾਭਾ ਤੋਂ 10, ਰਾਜਪੁਰਾ ਤੋਂ 20, ਸਮਾਣਾ ਤੋਂ 03, ਬਲਾਕ ਭਾਦਸਂੋ ਤੋਂ 29, ਬਲਾਕ ਕੌਲੀ ਤੋਂ 29, ਬਲਾਕ ਕਾਲੋਮਾਜਰਾ ਤੋਂ 6, ਬਲਾਕ ਸ਼ੁਤਰਾਣਾ ਤੋਂ 18, ਬਲਾਕ ਹਰਪਾਲਪੁਰ ਤੋਂ 12, ਬਲਾਕ ਦੁਧਣਸਾਧਾਂ ਤੋਂ 25 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 45 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 230 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਪੇਂਡੁ ਖੇਤਰਾ ਵਿੱਚ ਛੁੱਪੇ ਹੋਏ ਕੋਵਿਡ ਕੇਸਾਂ ਦੀ ਭਾਲ ਜਾਰੀ ਹੈ।ਜਿਸ ਲਈ ਆਸ਼ਾ ਵਰਕਰਾਂ ਵੱਲੋ ਘਰ ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ।ਬੀਤੇ ਕੱਲ ਤੱਕ ਜਿਲੇ ਦੇ ਪੇਂਡੂ ਖੇਤਰਾਂ ਵਿੱਚ ਆਸ਼ਾ ਵਰਕਰਾ ਵੱਲੋ ਸਰਵੇ ਦੋਰਾਣ 6 ਲੱਖ ਦੇ ਕਰੀਬ ਅਬਾਦੀ ਦਾ ਸਰਵੇ ਕੀਤਾ ਜਾ ਚੁੱਕਾ ਹੈ।ਜਿਸ ਵਿੱਚੋਂ 3358 ਕੋਵਿਡ ਲੱਛਣਾਂ ਵਾਲੇ ਸ਼ਕੀ ਵਿਅਕਤੀ ਪਾਏ ਗਏ ਸਨ, ਜਿਹਨਾਂ ਦੀ ਕੋਵਿਡ ਜਾਂਚ ਕਰਨ ਤੇਂ ਉਹਨਾਂ ਵਿਚੋਂ ਹੁਣ ਤੱਕ 158 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਨੂੰ ਲੋੜ ਅਨੁਸਾਰ ਆਈਸੋਲੇਟ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਕੰਟੈਨਮੈਂਟ ਏਰੀਏ ਵਿੱਚ ਕੰਟੈਕਟ ਟਰੇਸਿੰਗ ਲਈ ਸਿਹਤ ਟੀਮਾਂ ਵੱਲੋ ਏਰੀਏ ਵਿੱਚ ਜਾ ਕੇ ਕੋਵਿਡ ਸੈਪਲਿੰਗ ਕੀਤੀ ਜਾ ਰਹੀ ਹੈ।ਜਦਕਿ ਸਰਵੇ ਦੋਰਾਣ ਸ਼ਕੀ ਮਰੀਜਾਂ ਦੇ ਤੰਦਰੁਸਤ ਸਿਹਤ ਕੇਂਦਰਾ/ਪਿੰਡਾਂ ਵਿੱਚ ਡਾਕਟਰਾਂ / ਕਮਿਉਨਿਟੀ ਸਿਹਤ ਅਫਸਰਾਂ ਵੱਲੋ ਕੋਵਿਡ ਸੈਂਪਲਿੰਗ ਕੀਤੀ ਜਾ ਰਹੀ ਹੈ।

