ਅੰਤਰਰਾਸ਼ਟਰੀ ਕਿ੍ਰਕਟ ਕੋਚ ਕਮਲਜੀਤ ਸਿੰਘ ਦੀ ਹਾਦਸੇ ’ਚ ਮੌਤ !
ਪਤਨੀ ਨਾਲ ਜਾ ਰਹੇ ਸਨ ਗੁਰਦੁਆਰਾ ਸਾਹਿਬ ਮੱਥਾ ਟੇਕਣ
ਪਟਿਆਲਾ 4 ਜੂਨ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ)ਆਈਜੇਪੀਐਲ ਟੀ-20 ‘ਚ ਪੰਜਾਬ ਟਾਈਗਰਜ ਦੇ ਕੋਚ ਰਹੇ ਸਟੇਟ ਐਵਾਰਡੀ ਕਮਲਜੀਤ ਸਿੰਘ ਦੀ ਪਟਿਆਲਾ ਵਿਖੇ ਹੋਏ ਇਕ ਦਰਦਨਾਕ ਸੜਕ ਹਾਦਸੇ ‘ਚ ਮੌਤ ਹੋ ਗਈ ਹੈ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਅੱਜ ਤੜਕਸਾਰ ਸਕੂਟਰ ’ਤੇ ਸਵਾਰ ਹੋ ਕੇ ਉਹ ਅਪਣੀ ਧਰਮਪਤਨੀ ਨਾਲ ਘਰ ਤੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਖੇ ਨਤਸਮਤਕ ਹੋਣ ਲਈ ਜਾ ਰਹੇ ਸਨ ਤੇ ਪਟਿਆਲਾ ਦੀ ਪੁਲਿਸ ਲਾਈਨ ਨਜਦੀਕ ਇਕ ਤੇਜ ਰਫਤਾਰ ਕਾਰ ਨੇ ਉਨ੍ਹਾਂ ਨੂੰ ਦਰੜ ਦਿੱਤਾ। ਕੋਚ ਕਮਲਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੀ ਧਰਮਪਤਨੀ ਨੂੰ ਗੰਭੀਰ ਹਾਲਤ ਵਿੱਚ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਹੈ।

