ਪੰਜਾਬਪਟਿਆਲਾ

ਹਲਕਾ ਸਨੌਰ ‘ਚ ਪੈਂਦੇ 17 ਤੇ 18 ਨੰਬਰ ਵਾਰਡਾਂ ‘ਚ ਪ੍ਰਨੀਤ ਕੌਰ ਨੇ ਸ਼ੁਰੂ ਕਰਵਾਏ 4.66 ਕਰੋੜ ਦੇ ਵਿਕਾਸ ਕਾਰਜ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ-ਪ੍ਰਨੀਤ ਕੌਰ

ਪਟਿਆਲਾ, 7 ਜੂਨ (ਰਮਨਦੀਪ/ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਹਲਕਾ ਸਨੌਰ ‘ਚ ਪੈਂਦੇ ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 17 ਅਤੇ 18 ‘ਚ 4.66 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਸੀਵਰੇਜ ਤੇ ਜਲ ਸਪਲਾਈ ਦੀ ਸਹੂਲਤ ਤੋਂ ਵਾਂਝੇ ਅਤੇ ਖੇਤਰਫਲ ਪੱਖੋਂ ਕਾਫੀ ਵੱਡੇ ਇਨ੍ਹਾਂ ਵਾਰਡਾਂ ਦੇ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਵਾਰਡਾਂ ‘ਚ ਸਾਰੇ ਵਿਕਾਸ ਕਾਰਜ ਬਹੁਤ ਜਲਦ ਮੁਕੰਮਲ ਹੋਣਗੇ।

ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਇਸ ਮੌਕੇ ਸ. ਹਰਿੰਦਰ ਪਾਲ ਸਿੰਘ ਹੈਰੀਮਾਨ ਨੇ ਸੰਸਦ ਮੈਂਬਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਹਲਕਾ ਸਨੌਰ ਦੇ ਵਾਸੀਆਂ ਨੇ ਲੋਕ ਸਭਾ ਚੋਣਾਂ ਦੌਰਾਨ ਸ੍ਰੀਮਤੀ ਪ੍ਰਨੀਤ ਕੌਰ ਨੂੰ 42 ਹਜ਼ਾਰ ਵੋਟਾਂ ਦੀ ਪੰਜਾਬ ਭਰ ‘ਚ ਸਭ ਤੋਂ ਵੱਧ ਲੀਡ ਹਾਸਲ ਦਿਵਾਈ ਸੀ, ਜਿਸ ਲਈ ਉਨ੍ਹਾਂ ਨੇ ਇਸ ਹਲਕੇ ‘ਚ ਵਿਕਾਸ ਪ੍ਰਾਜੈਕਟਾਂ ਲਈ ਮੁੱਖ ਮੰਤਰੀ ਦੇ ਕੋਟੇ ‘ਚੋਂ ਵਿਸ਼ੇਸ਼ ਗ੍ਰਾਂਟਾਂ ਜਾਰੀ ਕਰਵਾਈਆਂ ਹਨ।
ਸ. ਹੈਰੀਮਾਨ ਨੇ ਬਹਾਦਰਗੜ੍ਹ ‘ਚ 47 ਕਰੋੜ ਦੀ ਲਾਗਤ ਵਾਲਾ ਸੀਵਰੇਜ਼ ਪ੍ਰੋਜੈਕਟ, ਵੱਡੀ ਤੇ ਛੋਟੀ ਨਦੀ, ਘੱਗਰ ਦਰਿਆ ਉਤੇ 17 ਕਰੋੜ ਦੀ ਲਾਗਤ ਨਾਲ ਪੁਲਾਂ ਦਾ ਨਿਰਮਾਣ ਅਤੇ ਲਿੰਕ ਸੜਕਾਂ, ਫੋਕਲ ਪੁਆਇਟ ਦਾ ਸੁਧਾਰ, ਸਰਹੰਦ ਰੋਡ ਤੋ ਰਾਜਪੁਰਾ ਰੋਡ ਬਾਈਪਾਸ ਤੋਂ ਇਲਾਵਾ ਹਲਕੇ ਦੇ ਪਿੰਡਾਂ ਨੂੰ ਗ੍ਰਾਂਟਾਂ ਤੇ 67 ਪਿੰਡਾਂ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਜਿਕਰ ਵਿਸ਼ੇਸ਼ ਤੌਰ ‘ਤੇ ਕੀਤਾ।
ਇਸ ਮੌਕੇ ਬੀਬਾ ਜੈਇੰਦਰ ਕੌਰ, ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਸੂਚਨਾ ਕਮਿਸ਼ਨਰ ਅੰਮਿ੍ਰਤਪ੍ਰਤਾਪ ਸਿੰਘ ਹਨੀ ਸੇਖੋਂ, ਮੇਅਰ ਸੰਜੀਵ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੇ.ਕੇ ਮਲੋਹਤਰਾ, ਪ੍ਰਧਾਨ ਦਿਹਾਤੀ ਗੁਰਦੀਪ ਸਿੰਘ ਊਂਟਸਰ, ਚੇਅਰਮੈਨ ਮਾਰਕੀਟ ਕਮੇਟੀ ਰਤਿੰਦਰਪਾਲ ਸਿੰਘ ਰਿੱਕੀ ਮਾਨ, ਚੇਅਰਮੈਨ ਬਲਾਕ ਸੰਮਤੀ ਸਨੌਰ ਅਸ਼ਵਨੀ ਬੱਤਾ, ਬਲਾਕ ਪ੍ਰਧਾਨ ਡਾ. ਗੁਰਮੀਤ ਸਿੰਘ ਬਿੱਟੂ, ਕੌਂਸਲਰ ਵਾਰਡ ਨੰਬਰ 17 ਜਰਨੈਲ ਸਿੰਘ ਤੇ ਵਾਰਡ ਨੰਬਰ 18 ਦੀ ਕੌਂਸਲਰ ਪ੍ਰੋਮਿਲਾ ਮਹਿਤਾ, ਰਾਣਾ ਚੌਹਾਨ, ਸਰਬਜੀਤ ਸਿੰਘ, ਵਾਇਸ ਚੇਅਰਮੈਨ ਮਾਰਕੀਟ ਕਮੇਟੀ ਗੁਰਮੁੱਖ ਸਿੰਘ, ਸੂਬਾ ਕਾਂਗਰਸ ਸਕੱਤਰ ਜੋਗਿੰਦਰ ਸਿੰਘ ਕਾਕੜਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰਾਜਿੰਦਰ ਸਿੰਘ ਫਰਾਂਸਵਾਲਾ, ਸਨੌਰ ਸ਼ਹਿਰੀ ਕਾਂਗਰਸ ਪ੍ਰਧਾਨ ਰਾਜੀਵ ਗੋਇਲ, ਬਿੱਕਰ ਸਿੰਘ, ਲੀਲਾ ਸਿੰਘ, ਸੁਖਦੇਵ ਸਿੰਘ, ਵਿਜੇ ਸ਼ਰਮਾ, ਸੰਜੇ ਸਿੰਘ ਭਗਤ ਸਿੰਘ ਕਲੋਨੀ, ਕੁਲਵਿੰਦਰ ਸਿੰਘ ਆਦਿ ਹਾਜਰ ਸਨ।    

Leave a Reply

Your email address will not be published. Required fields are marked *