ਚੀਫ ਖਾਲਸਾ ਦੀਵਾਨ ਕਮੇਟੀ ਨੇ ਡਾ: ਢਿੱਲੋਂ ਨੂੰ ਆਨਰੇਰੀ ਸਕੱਤਰ ਦੇ ਅਹੁਦੇ ਤੋਂ ਕੀਤਾ ਬਰਖਾਸਤ
ਅੰਮਿ੍ਰਤਸਰ, 21 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਚੀਫ ਖਾਲਸਾ ਦੀਵਾਨ ਐਜੂਕੇਸਨਲ ਕਮੇਟੀ ਮੈਬਰਾਨ ਦੀ ਹੋਈ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਹੋਏ ਫੈਸਲੇ ਅਨੁਸਾਰ ਡਾ:ਜਸਵਿੰਦਰ ਸਿੰਘ ਢਿੱਲੋਂ ਨੂੰ ਆਨਰੇਰੀ ਸਕੱਤਰ ਦੇ ਅਹੁਦੇ ਤੋ ਬਰਖਾਸਤ ਕਰ ਦਿੱਤਾ ਗਿਆ।
ਮੀਟਿੰਗ ਦੌਰਾਨ ਐਜੂਕੇਸਨਲ ਕਮੇਟੀ ਮੈਂਬਰਾਂ ਨੇ ਡਾ:ਜਸਵਿੰਦਰ ਸਿੰਘ ਢਿੱਲੋ ਵਲੋਂ ਚੀਫ ਖਾਲਸਾ ਦੀਵਾਨ ਐਜੂਕੇਸਨਲ ਕਮੇਟੀ ਦੇ ਆਨਰੇਰੀ ਸਕੱਤਰ ਦੇ ਜਿੰਮੇਵਾਰ ਅਹੁਦੇ ਤੇ ਰਹਿੰਦਿਆਂ ਪੰਥ ਵਿਰੋਧੀ ਅਤੇ ਕਿਸਾਨਾਂ ਲਈ ਘਾਤਕ ਅਤੇ ਮਾਰੂ ਸਾਬਿਤ ਹੋਈ ਰਾਜਨੀਤਕ ਪਾਰਟੀ ਵਿਚ ਸਾਮਲ ਹੋਣ ਦੀ ਸਖਤ ਸਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ਪ੍ਰਧਾਨ ਸ੍ਰ:ਨਿਰਮਲ ਸਿੰਘ, ਆਨਰੇਰੀ ਸਕੱਤਰ ਸ੍ਰ:ਸਵਿੰਦਰ ਸਿੰਘ ਕੱਥੂਨੰਗਲ ਅਤੇ ਸ੍ਰ:ਅਜੀਤ ਸਿੰਘ ਬਸਰਾ ਨੇ ਸਾਂਝੇ ਤੌਰ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਸਿੱਖਾਂ ਦੀ ਅਗਵਾਈ ਵਿਚ ਦਿੱਲੀ ਸਰੱਹਦਾਂ ਤੇ ਪਿਛਲੇ 8 ਮਹੀਨਿਆਂ ਤੋ ਚੱਲ ਰਹੇ ਅੰਦੋਲਨ ਦੌਰਾਨ ਲੱਖਾਂ ਦੀ ਗਿਣਤੀ ਵਿਚ ਕਿਸਾਨ ਵੀਰਾਂ ਵਲੋਂ ਸਾਤੀਪੂਰਵਕ ਜੋ ਸਰੀਰਕ ਅਤੇ ਮਾਨਸਿਕ ਤਸੀਹੇ ਝੱਲੇ ਜਾ ਰਹੇ ਹਨ, ਉਸ ਲਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਜਿੰਮੇਵਾਰ ਹੈ।
ਕੇਂਦਰ ਸਰਕਾਰ ਦੀ ਹੱਠ ਧਰਮੀ ਕਾਰਨ 500 ਦੇ ਲੱਗਭਗ ਕਿਸਾਨ ਵੀਰ ਸਹੀਦ ਹੋ ਚੁੱਕੇ ਹਨ ਪਰ ਕਿਸਾਨੀ ਪਿਛੋਕੜ ਨਾਲ ਸੰਬੰਧਤ ਡਾ:ਜਸਵਿੰਦਰ ਸਿੰਘ ਢਿੱਲੋਂ ਚੀਫ ਖਾਲਸਾ ਦੀਵਾਨ ਦੀ ਇੱਕ ਜਿੰਮੇਵਾਰ ਸੰਸਥਾ ਐਜੂਕੇਸਨਲ ਕਮੇਟੀ ਦੇ ਆਨਰੇਰੀ ਸਕੱਤਰ ਹੋਣ ਦੇ ਬਾਵਜੂਦ ਕਿਸਾਨ ਵਿਰੋਧੀ ਰਾਜਨੀਤਕ ਪਾਰਟੀ ਦੀ ਝੋਲੀ ਵਿਚ ਪੈ ਕੇ ਪੰਥ ਪ੍ਰਸਤ ਸੰਸਥਾ ਚੀਫ ਖਾਲਸਾ ਦੀਵਾਨ ਦੀਆਂ ਕਿਸਾਨ ਪੱਖੀ ਲਹਿਰ ਦਾ ਵਿਰੋਧੀ ਜਾ ਬਣਿਆ ਹੈ ਜੋ ਕਿ ਸਿੱਖ ਕੌਮ ਨਾਲ ਧੋਖਾ ਹੈ ਅਤੇ ਨਮੋਸੀ ਵਾਲੀ ਗੱਲ ਹੈ। ਮੀਟਿੰਗ ਵਿਚ ਹਾਜਰ ਐਜੂਕੇਸਨਲ ਕਮੇਟੀ ਦੇ ਮੈਂਬਰ ਸ੍ਰ:ਹਰਜੀਤ ਸਿੰਘ ਤਰਨਤਾਰਨ, ਪ੍ਰੋ:ਹਰੀ ਸਿੰਘ, ਸ੍ਰ:ਅਜਾਇਬ ਸਿੰਘ ਅਭਿਆਸੀ, ਸ੍ਰ:ਸੰਤੋਖ ਸਿੰਘ ਸੇਠੀ, ਸ੍ਰ:ਜਸਪਾਲ ਸਿੰਘ ਢਿੱਲੋ, ਪ੍ਰੋ:ਸੂਬਾ ਸਿੰਘ, ਡਾ:ਸਰਬਜੀਤ ਸਿੰਘ ਛੀਨਾ, ਸ੍ਰ:ਸੁਖਜਿੰਦਰ ਸਿੰਘ ਪਿ੍ਰੰਸ, ਪਿ੍ਰੰਸੀਪਲ ਜੋਗਿੰਦਰ ਸਿੰਘ ਅਰੌੜਾ, ਡਾ:ਟੀ.ਐਸ.ਚਾਹਲ, ਸ੍ਰ:ਗੁਰਪ੍ਰੀਤ ਸਿੰਘ ਸੇਠੀ ਸਮੇਤ ਸਮੂਹ ਮੈਂਬਰ ਸਾਹਿਬਾਨ ਨੇ ਸਾਂਝੇ ਤੌਰ ਤੇ ਡਾ:ਜਸਵਿੰਦਰ ਸਿੰਘ ਢਿੱਲੋਂ ਦੇ ਇਸ ਪੰਥ ਅਤੇ ਕਿਸਾਨ ਵਿਰੋਧੀ ਫੈਸਲੇ ਦੀ ਪੁਰਜੋਰ ਨਿੰਦਾ ਕਰਦਿਆਂ ਇਸ ਨੂੰ ਕੌਮ ਨਾਲ ਧੋਖਾ ਕਰਾਰ ਦਿੱਤਾ। ਮੀਟਿੰਗ ਦੌਰਾਨ ਮੈਂਬਰਾਂ ਵਲੋਂ ਪ੍ਰਗਟਾਏ ਗਏ ਵਿਚਾਰਾਂ ਦੇ ਸਨਮੁੱਖ ਐਜੂਕੇਸਨਲ ਕਮੇਟੀ ਵਲੋਂ ਸਰਬਸੰਮਤੀ ਨਾਲ ਡਾ:ਜਸਵਿੰਦਰ ਸਿੰਘ ਢਿੱਲੋਂ ਨੂੰ ਐਜੂਕੇਸਨਲ ਕਮੇਟੀ ਦੇ ਆਨਰੇਰੀ ਸਕੱਤਰ ਦੇ ਅਹੁੱਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਸ੍ਰ:ਨਿਰਮਲ ਸਿੰਘ, ਆਨਰੇਰੀ ਸਕੱਤਰ ਸ੍ਰ:ਸਵਿੰਦਰ ਸਿੰਘ ਕੱਥੂਨੰਗਲ ਅਤੇ ਸ੍ਰ:ਅਜੀਤ ਸਿੰਘ ਬਸਰਾ, ਐਡੀਸਨਲ ਸਕੱਤਰ ਸ੍ਰ:ਹਰਜੀਤ ਸਿੰਘ, ਸ੍ਰ:ਅਜਾਇਬ ਸਿੰਘ ਅਭਿਆਸੀ, ਪ੍ਰੋ:ਸਰਬਜੀਤ ਸਿੰਘ ਛੀਨਾ, ਪ੍ਰੋ:ਹਰੀ ਸਿੰਘ, ਸ੍ਰ:ਸੁਖਜਿੰਦਰ ਸਿੰਘ ਪਿ੍ਰੰਸ, ਪ੍ਰੋ:ਸੂਬਾ ਸਿੰਘ, ਸ੍ਰ:ਮਨਮੋਹਨ ਸਿੰਘ, ਸ੍ਰ:ਜਸਪਾਲ ਸਿੰਘ ਪੀ.ਸੀ.ਐਸ, ਸ੍ਰ:ਸੰਤੋਖ ਸਿੰਘ ਸੇਠੀ, ਸ੍ਰ:ਜਸਪਾਲ ਸਿੰਘ ਢਿੱਲੋ, ਪੋ੍ਰ:ਟੀ.ਐਸ ਚਾਹਲ, ਸ੍ਰ:ਗੁਰਪ੍ਰੀਤ ਸਿੰਘ ਸੇਠੀ, ਪ੍ਰੋ: ਜੋਗਿੰਦਰ ਸਿੰਘ ਮੋਜੂਦ ਸਨ।

