ਪੰਜਾਬਪਟਿਆਲਾ

ਮੀਂਹ ਦੇ ਪਾਣੀ ’ਚ ਹੜ੍ਹ ਗਿਆ ਸ਼ਹਿਰ ਦਾ ਵਿਕਾਸ, ਅਕਾਲੀ ਦਲ ਉਠਾਏ ਸਵਾਲ !

ਸ਼ਹਿਰ ਦੇ ਪੰਜ ਪੁਆਇੰਟਾਂ ਤੋਂ ਸਾਇਕਲ ’ਤੇ ਲੰਘ ਕੇ ਦਿਖਾਉਣ ਕਾਂਗਰਸੀ: ਅਕਾਸ ਬੋਕਸਰ*

ਪਟਿਆਲਾ, 14 ਜੁਲਾਈ (ਅਮਰੀਕ ਇੰਦਰ ਸਿੰਘ/ਮਧੂਸਾਰ ਬਿਊਰੋ) *ਸ਼ਹਿਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਅਕਾਲੀ ਦਲ ਪਟਿਆਲਾ ਸ਼ਹਿਰੀ ਵੱਲੋਂ ਪ੍ਰਧਾਨ ਹਰਪਾਲ ਜੁਨੇਜਾ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਸੜ੍ਹਕਾਂ ‘ਤੇ ਉਤਰ ਆਇਆ ਅਤੇ ਸ਼ਹਿਰ ਦੇ ਕਈ ਇਲਾਕਿਆਂ ਦੀ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲਾਈਵ ਹੋ ਕੇ ਦਿਖਾਇਆ। ਬਰਸਾਤੀ ਪਾਣੀ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਰਾਘੋਮਾਜਰਾ ਸਕਰਲ ਦੇ ਪ੍ਰਧਾਨ ਅਕਾਸ ਬਾਕਸਰ ਦੀ ਅਗਵਾਈ ਵਾਲੀ ਟੀਮ ਨੇ ਕਈ ਇਲਾਕਿਆਂ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਕਿ ਵਿਕਾਸ ’ਤੇ ਕਈ ਸੋ ਕਰੋੜ ਰੁਪਏ ਖਰਚ ਕਰਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਨੇ ਸਾਢੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਪਾਣੀ ਨਿਕਾਸੀ ਦਾ ਪ੍ਰਬੰਧ ਨਹੀਂ ਕਰ ਸਕੀ।

ਸ਼ੋਸ਼ਲ ਮੀਡੀਆ ’ਤੇ ਇੱਕ ਦਰਜਨ ਤੋਂ ਜਿਆਦਾ ਕਾਂਗਰਸੀ ਕੌਂਸਲਰਾਂ ਵੱਲੋਂ ਪਾਣੀ ਨਿਕਾਸੀ ’ਤੇ ਸਫਾਈ ਦਿੱਤੀ ਗਈ ਅਤੇ ਬਰਸਾਤ ਵਿਚ ਸਾਰੇ ਸ਼ਹਿਰ ਵਿਚ ਸਾਇਕਲ ’ਤੇ ਘੁੰਮਣ ਦੇ ਦਾਅਵੇ ਕੀਤੇ ਗਏ। ਇਸ ਪ੍ਰਤੀਕਿ੍ਰਆ ਕਰਦੇ ਹੋਏ ਅਕਾਸ ਬਾਕਸਰ ਨੇ ਕਿਹਾ ਕਿ ਇਹ ਸਾਇਕਲ ਸ਼ਹਿਰ ਦੇ ਉਨ੍ਹਾਂ ਉਚੇ ਇਲਾਕਿਆਂ ਵਿਚ ਚਲਾ ਕੇ ਦਿਖਾਏ ਜਾ ਰਹੇ ਹਨ ਜਿਥੇ 1993 ਦੇ ਹੜ੍ਹਾਂ ਦੇ ਦੌਰਾਨ ਵੀ ਪਾਣੀ ਨਹੀਂ ਆਇਆ ਸੀ। ਉਨ੍ਹਾਂ ਕਾਂਗਰਸੀ ਆਗੂੁਆਂ ਨੂੰ ਸ਼ਹਿਰ ਦੇ ਪੰਜ ਪੁਆਇੰਟ ਦਿੱਤੇ ਕਿ ਉਹ ਅੱਧੇ ਘੰਟੇ ਦੀ ਬਰਸਾਤ ਤੋਂ ਬਾਅਦ ਇਨ੍ਹਾਂ ਪੁਆਇੰਟਾਂ ਤੋਂ ਸਾਇਕਲ ਤੋਂ ਗੁਜਰ ਕੇ ਦਿਖਾਉਣ ਅਤੇ ਇਹ ਸਾਰਾ ਨਜ਼ਾਰਾ ਲੋਕਾਂ ਨੂੰ ਲਾਈਵ ਹੋ ਕੇ ਦਿਖਾਉਣ। ਜਿਹੜੇ ਪੰਜ ਪੁਆਇੰਟਾਂ ਦਾ ਜਿਕਰ ਕੀਤਾ ਗਿਆ ਉਨ੍ਹਾਂ ਵਿਚ ਚਾਂਦਨੀ ਚੌਂਕ ਤੋਂ ਅਨਾਰਦਾਨਾ ਚੌਂਕ, ਬਹੇੜਾ ਰੋਡ ਤੋਂ ਨਾਭਾ ਗੇਟ ਚੌਂਕ, ਭਾਸ਼ਾ ਵਿਭਾਗ ਤੋਂ ਧੋਬੀ ਘਾਟ ਤੱਕ, ਏ.ਸੀ. ਮਾਰਕੀਟ ਦੀ ਪਾਰਕਿੰਗ ਤੋਂ ਤੋਪਖਾਨਾ ਮੋੜ, ਅਰਨਾ ਬਰਨਾ ਚੌਂਕ ਤੋਂ ਦੋ ਪਾਰਕਾਂ ਤੱਕ ਸ਼ਾਮਲ ਹਨ। ਪ੍ਰਧਾਨ ਅਕਾਸ ਬਾਕਸਰ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਾਂਗਰਸੀ ਕੌਂਸਲਰ ਅਤੇ ਆਗੂ ਪਾਣੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਬਜਾਏ ਸਫਾਈ ਮ ਦੇ ਰਹੇ ਹਨ ਅਤੇ ਆਪਣੇ ਸਮਰਥਕਾਂ ਤੋਂ ਪਾਣੀ ਨਿਕਲ ਜਾਣ ਤੋਂ ਬਾਅਦ ਦੀਆਂ ਵੀਡਿਉ ਬਣਾ ਕੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਕਰੇਡਿਟ ਵਾਰ ਵਿਚ ਨਹੀਂ ਪੈਣਾ ਚਾਹੁੰਦੇ ਸਗੋਂ ਵਿਰੋਧੀ ਧਿਰ ਹੋਣ ਦੇ ਨਾਤੇ ਸਰਕਾਰ ਨੂੰ ਉਸ ਦੇ ਦਿਖਾਏ ਕੰਮਾਂ ਦਾ ਸ਼ੀਸਾ ਦਿਖਾਉਣਾ ਜਰੂਰੀ ਹੈ ਤਾਂ ਕਿ ਸ਼ਹਿਰ ਦੇ ਲੋਕਾਂ ਦਾ ਭਲਾ ਹੋ ਸਕੇ। ਅੱਜ ਹਲਾਤ ਇਹ ਹਨ ਕਿ ਸਾਰਾ ਸ਼ਹਿਰ ਪੱਟਿਆ ਪਿਆ ਅਤੇ ਇੱਕ ਵੀ ਪ੍ਰਾਜੈਕਟ ਪੁਰਾ ਨਹੀਂ ਕੀਤਾ। ਨਾ ਨਾਲਾ ਕਵਰ ਹੋਇਆ, ਨਾ ਛੋਟੀ ਨਦੀ ਪੱਕੀ ਹੋਈ, ਨਾ ਜੈਕਬ ਡਰੇਨ ਸਾਫ ਹੋਈ, ਨਾ ਹੈਰੀਟੇਜ ਸਟਰੀਟ ਦਾ ਪਹਿਲਾਂ ਹਿੱਸਾ ਪੁਰਾ ਹੋਇਆ, ਨਾ ਗਲੀਆਂ ਵਿਚ ਤੋੜੇ ਗਏ ਵਾਦਰੇ ਕਵਰ ਕੀਤੇ ਸਾਰਾ ਸ਼ਹਿਰ ਪੁੱਟ ਦੇ ਸੁੱਟਣ ਨੂੰ ਵਿਕਾਸ ਦਾ ਨਾਮ ਦੇਣ ਸਮੇਂ ਕਾਂਗਰਸੀਆਂ ਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਯੂਥ ਆਗੂ ਬਿੰਦਰ ਸਿੰਘ ਨਿੱਕੂ, ਦੀਪ ਰਾਜਪੂਤ, ਸੁਨੀਲ ਕੁਮਾਰ, ਲੱਕੀ, ਰੋਹਿਤ ਗਰਗ, ਸਨੀ, ਦਰਸ਼ਨ, ਰਵਿੰਦਰ ਸਿੰਘ ਖਾਲਸਾ ਆਦਿ ਯੂਥ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *