ਪੰਜਾਬਪਟਿਆਲਾ

ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਪਸ਼ੂ ਕਲਿਆਣ ਬੋਰਡ ਵਲੋਂ ਨੋਟਿਸ ਜਾਰੀ

ਪਟਿਆਲਾ 27 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੰਦੀਪ ਸਿੰਘ ਉਰਫ ਸਿੱਪੀ ਗਿੱਲ ਦੇ ਖਿਲਾਫ ਪਸ਼ੂ ਕਲਿਆਣ ਬੋਰਡ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਕਿਉਂਕਿ ਸਿੱਪੀ ਗਿੱਲ ਨੇ ਆਪਣੇ ਗਾਣੇ ਬੱਬਰ ਸ਼ੇਰ ਅਤੇ 12 ਦੀਆ 12 ਗਾਣੇ ਦੇ ਵਿੱਚ ਬੇਜੁਬਾਨ ਪਸ਼ੂਆਂ ਦੀ ਬਿਨਾਂ ਪਰਮਿਸ਼ਨ ਤੇ ਵਰਤੋ ਕੀਤੀ ਗਈ। ਪੰਡਿਤ ਰਾਓ ਧਰੇਨਵਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਪਸ਼ੂ ਕਲਿਆਣ ਬੋਰਡ ਨੇ ਸਿੱਪੀ ਗਿੱਲ ਤੋਂ 7 ਦਿਨਾਂ ਵਿੱਚ ਜਵਾਬ ਮੰਗਿਆ ਹੈ। ਪੰਡਿਤ ਰਾਓ ਨੇ ਕਿਹਾ ਹੈ ਕਿ ਬੇਜੁਬਾਨ ਪਸ਼ੂਆਂ ਦੀ ਗਲਤ ਵਰਤੋ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵੱਡੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ ਅਤੇ ਪੰਡਿਤ ਰਾਓ ਨੇ ਬੇਨਤੀ ਕੀਤੀ ਹੈ ਕਿ ਬੇਜੁਬਾਨ ਪਸ਼ੂਆਂ ਦੀ ਗਲਤ ਵਰਤੋ ਨਾ ਕੀਤੀ ਜਾਵੇ।

Leave a Reply

Your email address will not be published. Required fields are marked *