ਖੇਤੀ ਕਾਨੁੰਨ ਰੱਦ ਕਰਵਾਉਣ ਲਈ ਨੌਜਵਾਨ ਪ੍ਰਤੀਕ ਨਿਭਾ ਰਿਹਾ ਕਿਸਾਨ ਸੰਘਰਸ਼ ’ਚ ਅਹਿਮ ਭੂਮਿਕਾ
ਕਿਸਾਨ ਸੰਸਦ ਵਿੱਚ ਚੰਡੀਗੜ੍ਹ ਦੇ ਪ੍ਤੀਕ ਨੇ ਚੁੱਕਿਆ ਮੈਡੀਕਲ ਸਹੂਲਤਾਂ ਦਾ ਮੁੱਦਾ
ਚੰਡੀਗੜ੍ਹ 30 ਜੁਲਾਈ (ਅਬਰਾਵਾਂ/ਮਧੂਸਾਰ ਬਿਊਰੋ) ਕਿਸਾਨ ਅੰਦੋਲਨ ਨਾਲ ਜੁੜੇ ਨੌਜਵਾਨ ਕਿਸਾਨ ਮਜਦੂਰ ਏਕਤਾ ਦੇ ਸਰਬੰਸ ਪ੍ਰਤੀਕ ਸਿੰਘ ਨੇ ਅੱਜ ਚੰਡੀਗੜ੍ਹ ਦੀ ਪ੍ਤੀਨਿਧਤਾ ਕਰਦੇ ਹੋਏ ਦਿੱਲੀ ਵਿੱਚ ਲੱਗੀ ਕਿਸਾਨ ਸੰਸਦ ਵਿੱਚ ਹਿੱਸਾ ਲਿਆ। ਪ੍ਰਤੀਕ ਨੇ ਖੇਤੀ ਤਿੰਨ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਦਿਆਂ ਸਰਕਾਰਾਂ ਵਲੋਂ ਮੈਡੀਕਲ ਸਹੂਲਤਾਂ ਦੇ ਨਾਂ ਹੇਠ ਆਮ ਜਨਤਾ ਨਾਲ ਹੋ ਰਹੀ ਲੁੱਟ ਦਾ ਜਕਿਰ ਵੀ ਕੀਤਾ।
ਯਾਦ ਰਹੇ ਕਿ ਪ੍ਰਤੀਕ ਅਤੇ ਸਮੁੱਚੀ ਟੀਮ ਨੇ ਸਹਿਰ ਦੇ ਚੌਕਾਂ ਵਿੱਚ ਨਿੱਤ ਖੜਕੇ ਜਾਗਰੁਕ ਕੀਤਾ। ਸਰਬਧਰਮ ਸੰਮੇਲਨ, ਕਿਸਾਨ ਨੇਤਾ ਸ੍ਰੀ ਗੁਰਨਾਮ ਸਿੰਘ ਚਡੂੰਨੀ, ਸ੍ਰੀ ਰੁਲਦੂ ਸਿੰਘ ਮਾਨਸਾ, ਸ੍ਰੀ ਜੋਗਿੰਦਰ ਸਿੰਘ ਉਗਰਾਹਾਂ ਨੂੰ ਲੈਕੇ ਸੈਕਟਰ 25 ਵਿੱਚ ਕਿਸਾਨ ਰੈਲੀ ਕਰਵਾਈ। ਬੀਜੇਪੀ ਦਫਤਰ ਦੇ ਅੱਗੇ ਰੋਸਮਾਰਚ, ਮੋਟਰ ਮਾਰਕਿਟ ਸੈਕਟਰ 48 ਅੱਗੇ ਰੋਸ ਪ੍ਦਰਸਨ ਕਰਨ ਵਿੱਚ ਗਿ੍ਫਤਾਰੀ ਅਤੇ ਕੇਸ ਦਰਜ ਹੋਏ। ਪ੍ਤੀਕ ਨੂੰ ਭਾਰਤੀ ਕਿਸਾਨ ਯੂਨੀਅਨ ਚਡੂੰਨੀ ਨੇ ਕੌਮੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ।

