ਪੰਜਾਬਪਟਿਆਲਾ

ਨਾਨਕ ਦੀ ਹੱਟੀ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸ਼ਾ

ਫਾਇਰ ਬ੍ਰਿਗੇਡ ਨੂੰ ਭਿਆਨਕ ਅੱਗ ਕਾਰਨ ਬੁਲਾਉਣੀਆਂ ਪਈਆਂ ਤਿੰਨ ਗੱਡੀਆਂ

ਦੁਕਾਨ ਮਾਲਕ ਦੀ ਅਣਗਹਿਲੀ ਕਾਰਨ ਲੱਗੀ ਹੈ ਅੱਗ : ਰਾਜਿੰਦਰ ਫਾਇਰ ਬ੍ਰਿਗੇਡ ਅਧਿਕਾਰੀ

ਪਟਿਆਲਾ 11 ਅਗਸਤ (ਅਮਰੀਕ ਇੰਦਰ ਸਿੰਘ/ਮਧੂਸਾਰ ਬਿਊਰੋ) ਅਰਬਨ ਅਸਟੇਟ ਫੇਸ ਟੂ ਪਟਿਆਲਾ ਵਿਖੇ ਦੇਰ ਰਾਤ ਨਾਨਕ ਦੀ ਹੱਟੀ ਤੇਰਾਂ ਤੇਰਾਂ ਵਿਖੇ ਭਿਆਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ! ਅੱਗ ਦੇ ਰਾਤ ਗਿਆਰਾਂ ਤੀਹ ਵਜੇ ਲੱਗੀ ਜਿਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ , ਜਿਨ੍ਹਾਂ ਵੱਲੋਂ ਦੇਰ ਰਾਤ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਸਵੇਰ ਤੱਕ ਸਾਰਾ ਕੁਝ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਚੁੱਕਿਆ ਸੀ।

ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਵਿਭਾਗ ਨੂੰ ਤਿੰਨ ਗੱਡੀਆਂ ਤਕ ਲਿਆਉਣੀਆਂ ਪਈਆਂ, ਪ੍ਰੰਤੂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਕਾਫ਼ੀ ਜੱਦੋ ਜਹਿਦ ਕੀਤੀ ਗਈ, ਪ੍ਰੰਤੂ ਕੋਈ ਵੀ ਰਸਤਾ ਸ਼ੋਅ ਰੂਮ ‘ਚ ਨਾ ਹੋਣ ਕਾਰਨ ਅੱਗ ਬੁਝਾਉਣ ਵਿਚ ਕਾਫ਼ੀ ਸਮਾਂ ਲੱਗਿਆ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਜਦ ਕਿ ਫਾਇਰ ਬ੍ਰਿਗੇਡ ਦੇ ਅਧਿਕਾਰੀ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਅੱਗ ਮਾਲਕਾਂ ਦੀ ਅਣਗਹਿਲੀ ਕਾਰਨ ਲੱਗੀ ਹੈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ ਉਨ੍ਹਾਂ ਨੂੰ ਕਾਫ਼ੀ ਜੱਦੋ ਜਹਿਦ ਕਰਨੀ ਪੈ ਰਹੀ ਹੈ ਪ੍ਰੰਤੂ ਬੇਸਮੈਂਟ ਵਿਚ ਅੱਗ ਅਜੇ ਵੀ ਸੁਲ਼ਗਦੀ ਵਿਖਾਈ ਦਿੰਦੀ ਹੈ ਅਤੇ ਧੂੰਆਂ ਏਨਾ ਫੈਲ ਚੁੱਕਿਆ ਹੈ ਕਿ ਨੇੜੇ ਖਡ਼੍ਹੇ ਦਾ ਵੀ ਦਮ ਘੁੱਟਦਾ। ਉਨ੍ਹਾਂ ਕਿਹਾ ਕਿ ਬੇਸਮੈਂਟ ਵਿਚ ਕਈ ਵਾਰ ਜਾਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਇਸ ਤਰ੍ਹਾਂ ਦੀ ਕੋਈ ਵੀ ਪ੍ਰਵੀਜ਼ਨ ਨਹੀਂ ਸੀ ਕਿ ਹੇਠਾਂ ਉਤਰ ਕੇ ਅੱਗ ਨੂੰ ਬੁਝਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਮਾਨ ਸਾਰਾ ਸੜ ਕੇ ਸਵਾਹ ਹੋ ਚੁੱਕਿਆ ਹੈ ਪਰੰਤੂ ਦੁਕਾਨ ਦਾ ਮਾਲਕ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ । ਦੁਕਾਨ ਦੇ ਮਾਲਕ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਕਿਉਂ ਸ਼ੋਅਰੂਮ ਨੂੰ ਠੀਕ ਠਾਕ ਬੰਦ ਕਰਕੇ ਗਏ ਸਨ ਪਰ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਅੱਗ ਲੱਗਣ ਦੀ ਘਟਨਾ ਬਾਰੇ ਸੂਚਨਾ ਦਿੱਤੀ ਗਈ, ਜਿਸ ਮਗਰੋਂ ਉਹ ਘਟਨਾ ਸਥਾਨ ਤੇ ਪੁੱਜੇ ਤਾਂ ਅੱਗ ਬੁਰੀ ਤਰ੍ਹਾਂ ਫੈਲ ਚੁੱਕੀ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਅੱਗ ਸ਼ਾਇਦ ਸ਼ਾਰਟ ਸਰਕਟ ਕਾਰਨ ਲੱਗੀ ਹੋਵੇ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਪੰਜਾਹ ਲੱਖ ਦੇ ਕਰੀਬ ਅੰਦਾਜ਼ਨ ਨੁਕਸਾਨ ਹੋ ਗਿਆ।

Leave a Reply

Your email address will not be published. Required fields are marked *