ਰਾਜ ਭਾਸ਼ਾ ਸੈਮੀਨਾਰ ਤੇ “ਅਨੁਭੂਤੀ” ਪਤ੍ਰਿਕਾ ਦਾ ਵਿਮੋਚਨ
ਜਲੰਧਜ 18 ਅਗਸਤ 2021 (ਮਧੂਸਾਰ ਬਿਊਰੋ) ਨਗਰ ਰਾਜ ਭਾਸ਼ਾ ਲਾਗੂ ਕਰਨ ਵਾਲੀ ਕਮੇਟੀ ਜਲੰਧਰ, ਨਰਾਕਾਸ ਦੀ ਇੱਕ ਬੈਠਕ ਨਰਾਕਾਸ ਦੇ ਮੁਖੀ ਤੇ ਮੁੱਖ ਆਮਦਨ ਕਰ ਕਮਿਸ਼ਨਰ—1 ਸ਼੍ਰੀ ਦਵਿੰਦਰ ਚੌਧਰੀ ਦੀ ਪ੍ਰਧਾਨਗੀ ਵਿੱਚ ਹੋਈ । ਇਸ ਵਿੱਚ ਜਲੰਧਰ ਸਥਿਤ ਭਾਰਤ ਸਰਕਾਰ ਦੇ ਵੱਖ ਵੱਖ ਦਫ਼ਤਰਾਂ ਦੇ ਪ੍ਰਤੀਨਿੱਧ ਸ਼ਾਮਲ ਹੋਏ । ਬੈਠਕ ਵਿੱਚ ਸ਼੍ਰੀ ਦਵਿੰਦਰ ਚੌਧਰੀ ਨੇ ਨਰਾਕਾਸ ਦੀ ਹਿੰਦੀ ਪਤ੍ਰਿਕਾ “ਅਨੁਭੂਤੀ” ਦੇ ਛੇਵੇਂ ਅੰਕ ਨੂੰ ਰਿਲੀਜ਼ ਕੀਤਾ । ਹਿੰਦੀ ਵਿੱਚ ਬੇਹਤਰੀਨ ਕੰਮ ਕਰਨ ਲਈ ਉਹਨਾਂ ਨੇ ਈ ਸੀ ਜੀ ਸੀ ਅਤੇ ਦੂਰਦਰਸ਼ਨ ਕੇਂਦਰ, ਜਲੰਧਰ ਨੂੰ ਪੁਰਸਕਾਰ ਦਿੱਤੇ ।
ਆਪਣੇ ਸੰਬੋਧਨ ਵਿੱਚ ਸ਼੍ਰੀ ਦਵਿੰਦਰ ਚੌਧਰੀ ਨੇ ਸਾਰੇ ਦਫ਼ਤਰਾਂ ਤੋਂ ਰਾਜ ਭਾਸ਼ਾ ਦੇ ਟੀਚੇ ਨੂੰ ਹਾਸਲ ਕਰਨ ਤੇ ਜ਼ੋਰ ਦਿੱਤਾ ਅਤੇ ਦਫ਼ਤਰਾਂ ਦੁਆਰਾ ਆਪਣਾ ਵੱਧ ਤੋਂ ਵੱਧ ਕੰਮ ਹਿੰਦੀ ਵਿੱਚ ਕਰਨ ਤੇ ਪ੍ਰਸੰਨਤਾ ਪ੍ਰਗਟ ਕੀਤੀ । ਬੈਠਕ ਵਿੱਚ ਇਸ ਸਾਲ ਲਈ ਜਾਰੀ ਸਾਲਾਨਾ ਕਾਰਜਾਂ ਤੇ ਚਰਚਾ ਦੇ ਇਲਾਵਾ ਸੰਮਤੀ ਦੀ ਛਿਮਾਹੀ ਬੈਠਕ ਜਲਦ ਆਯੋਜਿਤ ਕਰਨ ਲਈ ਵਿਚਾਰ ਕੀਤਾ ਗਿਆ ।

