ਪੰਜਾਬਪਟਿਆਲਾ

ਰਾਸ਼ਟਰੀ ਪ੍ਰੋਗਰਾਮ ਕਲਾਈਮੇਟ ਚੇਂਜ ਤੇਂ ਮਨੁੱਖੀ ਸਿਹਤ ਵਿਸ਼ੇ ਤੇਂ ਜਿਲ੍ਹਾ ਟਾਸਕ ਫੋਰਸ ਦੀ ਕੀਤੀ ਮੀਟਿੰਗ

ਪਟਿਆਲਾ 21 ਅਗਸਤ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) )ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਆਦੇਸ਼ਾ ਅਨੁਸਾਰ ਪਟਿਆਲਾ ਜ਼ਿਲ੍ਹੇ ਦੀ ਰਾਸਟਰੀ ਪ੍ਰੋਗਰਾਮ ਕਲਾਈਮੇਟ ਚੇਂਜ ਤੇਂ ਮਨੁੱਖੀ ਸਿਹਤ ਵਿਸ਼ੇ ਅਧੀਨ ਸ਼ੁਰੂਆਤ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ।ਜਿਸ ਵਿੱਚ ਕੇਂਦਰ ਸਰਕਾਰ ਦੇ ਅਦਾਰੇ ਐਨ.ਸੀ.ਡੀ.ਸੀ. ਤੋਂ ਐਡੀਸ਼ਨਲ ਡਾਇਰੈਕਟਰ ਡਾ. ਅਕਾਸ਼ ਸ਼੍ਰੀਵਾਸਤਵ ਵੱਲੋਂ ਸ਼ਮੂਲੀਅਤ ਕੀਤੀ ਗਈ।

ਸ ਮੀਟਿੰਗ ਵਿੱਚ ਐਡੀਸ਼ਨਲ  ਡਿਪਟੀ ਕਮਿਸ਼ਨਰ( ਅਰਬਨ ਡਿਵੈਲਪਮੈਂਟ) ਸ਼੍ਰੀ ਗੌਤਮ ਜੈਨ, ਆਈ.ਏ.ਐਸ., ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੌਢੀ, ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ (ਨੋਡਲ ਅਫ਼ਸਰ ਵਜੋਂ) ਅਤੇ ਹੋਰ ਮਹਿਕਮਿਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।ਡਾ. ਸ਼੍ਰੀਵਾਸਤਵ ਨੇ ਇਸ ਪ੍ਰੋਗਰਾਮ ਅਧੀਨ ਕਲਾਈਮੇਟ ਚੇਂਜ ਦੇ ਮਨੁੱਖੀ ਸਿਹਤ ਤੇ ਪੇਂਦੇ ਦੁਸ਼ਪ੍ਰਭਾਵ ਦੇ ਆਂਕਲਣ ਲਈ ਸਰਵੈਲੈਂਸ ਸਿਸਟਮ ਬਨਾਉਣ ਹਿਤ ਪਟਿਆਲਾ ਜ਼ਿਲ੍ਹੇ ਦੇ 6 ਪ੍ਰਮੁੱਖ ਸਰਕਾਰੀ ਖੇਤਰ ਦੇ ਹਸਪਤਾਲਾਂ ਦੀ ਚੋਣ ਕਰਦੇ ਹੋਏ ਉਨ੍ਹਾਂ ਨੂੰ ਸੈਂਟੀਨਲ ਹਸਪਤਾਲਾਂ ਦਾ ਦਰਜ਼ਾ ਦਿੰਦੇ ਹੋਏ ਗਰਮੀਆਂ ਅਤੇ ਸਰਦੀਆਂ ਦੇ ਮੌਸਮ ਦੇ ਵਿੱਚ ਦੁਸ਼ਪ੍ਰਭਾਵਾਂ ਦੇ ਤੌਰ ਤੇ ਸਾਹਮਣੇ ਆਉਂਦੇ ਹੀਟ ਸਟ੍ਰੋਕ ਅਤੇ ਸਾਹ ਦੇ ਰੋਗਾਂ ਦੇ ਕੇਸਾਂ ਦੀ ਸਰਵੈਲੈਂਸ ਦੀ ਸ਼ੁਰੂਆਤ ਕਰਨ ਲਈ ਕਿਹਾ ਗਿਆ।ਜਿਸ ਨੂੰ ਸਿਹਤ ਵਿਭਾਗ ਵੱਲੋਂ ਮੈਟਰੋਲੋਜੀ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪ੍ਰਾਪਤ ਮੌਸਮੀ ਜਾਣਕਾਰੀ ਨਾਲ ਜੋੜਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿਲ੍ਹਾ ਐਪੀਡੀਮੋਲੋਜਿਸਟ ਵੱਲੋਂ ਰੋਕਥਾਮ ਦੇ ਉਪਰਾਲੇ ਸੁਝਾਉਣ ਬਾਰੇ ਇਸ ਪ੍ਰੋਗਰਾਮ ਅਧੀਨ ਭਾਰਤ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਅਤੇ ਪ੍ਰੋਗਰਾਮ ਸਟੱ੍ਰਕਚਰ ਬਾਰੇ ਦੱਸਿਆ ਗਿਆ।ਉਹਨਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਰਕਾਰ ਦੀਆਂ ਹੋਰ ਸਕੀਮਾਂ ਜਿਸ ਅਧੀਨ ਸੋਲਰ ਪਲਾਂਟ ਅਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣ ਦੀ ਪ੍ਰੋਵੀਜ਼ਨ ਹੈ ਉਨ੍ਹਾਂ ਅਧੀਨ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਨੂੰ ਪਹਿਲ ਦਿੰਦੇ ਹੋਏ ਇਨ੍ਹਾਂ ਹਸਪਤਾਲਾਂ ਨੂੰ ਆਤਮ ਨਿਰਭਰ ਬਣਾਉਣ ਤੇਂ ਜੌਰ ਦਿੱਤਾ ਤਾਂ ਜੋ ਕਿਸੇ ਆਪਦਾ ਦੀ ਸੂਰਤ ਵਿੱਚ ਬਿਜਲੀ ਅਤੇ ਪਾਣੀ ਸਪਲਾਈ ਬੰਦ ਹੋਣ ਦੇ ਬਾਵਜੂਦ ਵੀ ਇਹ ਕੇਂਦਰ ਚਾਲੂ ਰਹਿਣ ਅਤੇ ਆਪਦਾ ਦੀ ਘੜੀ ਵਿੱਚ ਇਹ ਜ਼ਰੂਰੀ ਸੇਵਾਵਾਂ ਦੇ ਸਕਣ।ਅਡੀਸ਼ਨਲ ਡਿਪਟੀ ਕਮਿਸ਼ਨਰ ਸ਼੍ਰੀ ਗੌਤਮ ਜੈਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਅਰਬਨ ਅਤੇ ਰੂਰਲ ਡਿਵੈਲਪਮੈਂਟ ਦੇ ਖੇਤਰ ਵਿੱਚ ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਵਿਕਾਸ ਦੇ ਪਲਾਨ ਬਣਾਏ ਜਾਣਗੇ ਅਤੇ ਇਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਵੱਖ-ਵੱਖ ਵਿਭਾਗਾਂ ਜਿਵੇਂ ਕਿ ਪਸ਼ੂ ਪਾਲਣ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ, ਜਲ ਸਪਲਾਈ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਮੈਟਰੋਲੋਜੀ ਵਿਭਾਗ ਵੱਲੋਂ ਇਨ੍ਹਾਂ ਵਿਭਾਗਾਂ ਕੋਲ ਮੌਜੂਦ ਜਾਣਕਾਰੀ ਨੂੰ ਨਾਲ ਲੈ ਕੇ ਸਾਂਝੇ ਤੌਰ ਤੇ ਸਿਹਤ ਵਿਭਾਗ ਦਾ ਐਕਸ਼ਨ ਪਲਾਨ ਬਣਾਉਣ ਵਿੱਚ ਸਹਿਯੌਗ ਦੇਣ ਲਈ ਕਿਹਾ ਤਾਂ ਜੋ ਮੌਸਮੀ ਬਦਲਾਵਾਂ ਅਤੇ ਗਲੋਬਲ ਵਾਰਮਿੰਗ ਦੇ ਪੈਂਦੇ ਅਸਰ ਨੂੰ ਪੂਰਵ-ਅਨੁਮਾਨ ਕਰਦੇ ਹੋਏ ਉਸ ਸਬੰਧੀ ਤਿਆਰੀਆਂ ਕੀਤੀਆਂ ਜਾ ਸਕਣ।ਇਸ ਸਬੰਧੀ ਪਬਲਿਕ ਵਿੱਚ ਜਾਗਰੂਕਤਾ ਲਿਆਉਣ ਲਈ ਆਈ.ਈ.ਸੀ ਗਤੀਵਿਧੀਆਂ ਕਰਨ ਬਾਰੇ ਕਿਹਾ।

Leave a Reply

Your email address will not be published. Required fields are marked *