ਨੌਜਵਾਨਾਂ ਦੀ ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਡਕਾਲਾ,21 ਅਗਸਤ (ਮਧੂਸਾਰ ਬਿਊਰੋ)ਸੰਯੁਕਤ ਕਿਸਾਨ ਮੋਰਚੇ ਨੂੰ ਹਮਾਇਤ ਕਰਨ ਲਈ ਕਸਬਾ ਬਲਬੇੜਾ ਦੇ ਨੌਜਵਾਨਾਂ ਵੱਲੋਂ ਸ਼ੁਰੂ ਕੀਤੀ ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਰੋਸ ਮੁਹਿੰਮ ਦੇ ਅੱਜ 12ਵੇਂ ਦਿਨ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਨੌਜਵਾਨ ਹਰਵਿੰਦਰ ਸਿੰਘ ਗੁਰਪ੍ਰੀਤ ਸਿੰਘ, ਬਚਿੱਤਰ ਸਿੰਘ, ਜਗਜੀਤ ਸਿੰਘ, ਗੁਰਪਿਆਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਨੌਜਵਾਨ ਕਿਸਾਨ ਹਮਾਇਤ ਲਈ ਮੁਹਿੰਮ ਨੂੰ ਸਹਿਯੋਗ ਦੇਣ ਲਈ ਕਸਬਾ ਬਲਬੇਡ਼ਾ ਵਿਖੇ ਸ਼ਾਮ ਨੂੰ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸ਼ਾਂਤਮਈ ਰੋਸ ਮੁਹਿੰਮ ਨੂੰ ਹੋਰ ਤੇਜ਼ ਕਰਨ ਸਹਿਯੋਗ ਦਿੱਤਾ ਜਾਵੇ ।
ਇਸ ਮੌਕੇ ਗੁਰਜੰਟ ਸਿੰਘ ਪ੍ਰਧਾਨ, ਹਰਵਿੰਦਰ ਸਿੰਘ, ਹਰਜੀਤ ਸਿੰਘ ਲੱਡੂ, ਸਤਬੀਰ ਸਿੰਘ, ਗੁਰਪ੍ਰੀਤ ਸਿੰਘ,ਜਗਜੀਤ ਸਿੰਘ, ਦਲਜੀਤ ਸਿੰਘ, ਅਮਰ ਸਿੰਘ ਨਨਾਨਸੂੰ,ਜਤਿੰਦਰ ਸਿੰਘ, ਜਸ਼ਨਪ੍ਰੀਤ ਸਿੰਘ,ਗੁਰਪਿਆਰ ਸਿੰਘ, ਬਲਵਿੰਦਰ ਸਿੰਘ, ਕਰਮਜੀਤ ਸਿੰਘ, ਬਚਿੱਤਰ ਸਿੰਘ, ਮਨਜੋਤ ਸਿੰਘ, ਲਵਪ੍ਰੀਤ ਸਿੰਘ ਲਵੀ, ਪ੍ਰਿੰਸ ਸ਼ਰਮਾ, ਇਮਰਾਨ, ਗੁਰਲਾਲ ਸਿੰਘ,ਗੁਰਜਿੰਦਰ ਸਿੰਘ , ਨਵਜੋਤ ਸਿੰਘ, ਨੀਟੂ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ ।

