ਪੰਜਾਬਪਟਿਆਲਾ

ਐਨ.ਪੀ.ਐਸ ਕਰਮਚਾਰੀਆਂ ਨੇ ਫੂਕੀਆਂ ਪੀ ਐਫ ਆਰ ਡੀ ਏ ਐਕਟ ਦੀਆਂ ਕਾਪੀਆਂ

29 ਅਗਸਤ ਨੂੰ ਲੁਧਿਆਣੇ ਹੋਵੇਗੀ ਵੰਗਾਰ ਰੈਲੀ।

ਪਟਿਆਲਾ, 23 ਅਗਸਤ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਜ਼ਿਲ੍ਹਾ ਸਿੱਖਿਆ ਅਫਸਰ ਦਫਤਰ ਪਟਿਆਲ਼ਾ ਵਿਖੇ ਬਲਾਕ ਪਟਿਆਲ਼ਾ-1,2,3 ਬਲਾਕ ਘਨੌਰ ਵੱਲੋ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ਅਨੁਸਾਰ ਪੈਨਸ਼ਨ ਫੰਡ ਰੈਗੂਲੇਟਰੀ ਐੰਡ ਡਿਵੈਲਪਮੈਂਟ ਅਥਾਰਟੀ ਐਕਟ ਦੀਆਂ ਕਾਪੀਆਂ ਸਾੜ ਕੇ ਐਨ ਪੀ ਐਸ ਮੁਲਾਜ਼ਮਾਂ ਨੇ ਰੋਸ਼ ਜਾਹਿਰ ਕੀਤਾ। ਇਸ ਮੌਕੇ ਤੇ ਬੋਲਦਿਆਂ ਸ੍ਰ.ਹਿੰਮਤ ਸਿੰਘ (ਕਨਵੀਨਰ),ਸ੍ਰ.ਤਲਵਿੰਦਰ ਖਰੌੜ,ਸ੍ਰ.ਪਰਮਜੀਤ ਸਿੰਘ,ਮੈਡਮ ਅਨੀਤਾ ਆਦਿ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਹਰ ਪਾਸੇ ਲੋਕ ਵਿਰੋਧੀ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ ਇੱਕ ਪਾਸੇ ਕਿਸਾਨ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਇਤਿਹਾਸਕ ਲੜਾਈ ਲੜ ਰਹੇ ਹਨ ਦੂਜੇ ਪਾਸੇ ਐਨ ਪੀ ਐਸ ਮੁਲਾਜਮ ਪੀ ਐਫ ਆਰ ਡੀ ਏ ਐਕਟ ਦੇ ਕਾਲੇ ਕਾਨੂੰਨ ਖਿਲਾਫ ਲਗਾਤਾਰ ਸੰਘਰਸ਼ ਵਿੱਚ ਹਨ।

ਸਰਕਾਰ ਤੁਰੰਤ ਐਨ.ਪੀ.ਐਸ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰੇI ਉਹਨਾਂ ਕਿਹਾ ਕਿ ਅੱਜ  ਪ੍ਰਦੇਸ਼ ਭਰ ਵਿਚ ”ਪੀ.ਐਫ.ਆਰ.ਡੀ.ਏ” ਦੇ 2003 ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਐਨ.ਪੀ.ਐਸ ਪੀੜਤ ਕਰਮਚਾਰੀ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ।  ਇਸ ਮੌਕੇ ਬੋਲਦਿਆਂ ਸਨੇਹ ਲਤਾ ਅਤੇ ਜਸਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਨੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੈਨਸ਼ਨ ਸੁਧਾਰ ਦੇ ਨਾਂ ਤੇ ਸਮਾਜਿਕ ਸੁਰੱਖਿਆ ਖੋਹ ਲਈ ਹੈ ਤੇ ਸ਼ੇਅਰ ਬਜਾਰ ਅਧਾਰਿਤ ਪੈਨਸ਼ਨ ਦੇ ਭਰੋਸੇ ਛੱਡ ਦਿੱਤਾ ਹੈ ਜਿੱਥੇ ਨਿਗੁਣੀ ਤੇ ਨਾਮਾਤਰ ਪੈਨਸ਼ਨ ਕਰਮਚਾਰੀ ਸੇਵਾਮੁਕਤੀ ਤੋਂ ਬਾਅਦ ਪ੍ਰਾਪਤ ਕਰ ਰਹੇ ਹਨ। ਜਿਸ ਕਾਰਣ ਕਰਮਚਾਰੀਆ ਵਿੱਚ ਜਬਰਦਸਤ ਰੋਹ ਪਾਇਆ ਜਾ ਰਿਹਾ ਹੈ ਜੋ ਕਿ 29 ਅਗਸਤ ਨੂੰ  ਸੂਬਾ ਪੱਧਰੀ ਲੁਧਿਆਣਾ ਵੰਗਾਰ ਰੈਲੀ ਵਜੋਂ ਜਲੌਅ ਦਾ ਰੂਪ ਧਾਰਨ ਕਰੇਗਾ।ਵੰਗਾਰ ਰੈਲੀ ਵਿੱਚ ਵੱਡੇ ਕਾਫ਼ਲੇ ਦੇ ਰੂਪ ਵਿੱਚ ਇਸਤਰੀ ਮੁਲਾਜ਼ਮ ਭਾਗ ਲੈਣਗੇ।ਆਗੂ ਸੰਜੇ ਕੁਮਾਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ 29 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੀ ਵੰਗਾਰ  ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ। ਉਹਨਾਂ ਨੇ ਸਮੂਹ ਐਨ.ਪੀ.ਐਸ ਕਰਮਚਾਰੀਆਂ ਨੂੰ 29 ਅਗਸਤ ਨੂੰ ਸਾਥੀਆਂ ਸਮੇਤ ਲੁਧਿਆਣੇ ਵੱਲ ਵਹੀਰਾਂ ਘੱਤਣ ਦੀ ਪੁਰਜੋਰ ਅਪੀਲ ਕੀਤੀ। ਇਸ ਮੌਕੇ ਸ਼ਿਵਪ੍ਰੀਤ ਸਿੰਘ,ਨਿਰਭੈ ਸਿੰਘ,ਅਮਰਿੰਦਰ ਸਿੰਘ,ਬਲਜੀਤ ਸਿੰਘ ਖੁਰਮੀ ,ਗੁਰਪ੍ਰੀਤ ਵਜੀਦਪੁਰ,ਗੁਰਦੀਪ ਸਿੰਘ,ਹਰਜੀਤ ਸਿੰਘ,ਬਲਦੇਵ ਸਿੰਘ,ਭਲਿੰਦਰ ਕੌਰ,ਰਕਿੰਦਰ ਕੌਰ,ਸਵਰਨ ਕੌਰ,ਸੋਨੀਆ ਚੋਪੜਾ ਸ਼ਵੇਤਾ,ਨਿਸ਼ਾ,ਮਨਜੀਤ ਕੌਰ,ਸ਼ੈਲਜਾ, ਹਾਜ਼ਰ ਸਨ

Leave a Reply

Your email address will not be published. Required fields are marked *