ਹਰਿਆਣਾ ਵਿਚ ਤੇਜੀ ਨਾਲ ਵੈਕਸੀਨੇਸ਼ਨ ਦਾ ਕਾਰਜ ਜਾਰੀ – ਸਿਹਤ ਮੰਤਰੀ
ਸੂਬੇ ਵਿਚ ਹੁਣ ਤਕ ਇਕ ਕਰੋੜ 51 ਲੱਖ 54,158 ਯੋਗ ਵਿਅਕਤੀਆਂ ਦਾ ਵੈਕਸੀਨੇਸ਼ਨ
ਚੰਡੀਗੜ੍ਹ, 26 ਅਗਸਤ – (ਮਧੂਸਾਰ ਬਿਊਰੋ) ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਤੇਜੀ ਨਾਲ ਵੈਕਸੀਨੇਸ਼ਨ ਦਾ ਕਾਰਜ ਜਾਰੀ ਹੈ ਅਤੇ ਇਸੀ ਕੜੀ ਵਿਚ ਸੂਬੇ ਵਿਚ ਹੁਣ ਤਕ ਕੁੱਲ ਇਕ ਕਰੋੜ 51 ਲੱਖ 54, 158 ਯੋਗ ਵਿਅਕਤੀਆਂ ਦਾ ਕੋਵਿਡ-19 ਦਾ ਵੈਕਸੀਨੇਸ਼ਨ ਹੋ ਚੁੱਕਾ ਹੈ।
ਉਨ੍ਹਾਂ ਨੇ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੁਣ ਤਕ ਇਕ ਕਰੋੜ 14 ਲੱਖ 68,739 ਯੋਗ ਵਿਅਕਤੀਆਂ ਨੂੰ ਪਹਿਲੀ ਡੋਜ ਅਤੇ 36 ਲੱਖ 85 ਹਜਾਰ 419 ਲੋਕਾਂ ਨੂੰ ਦੂਜੀ ਡੋਜ ਲਗ ਚੁੱਕੀ ਹੈ।
ਸ੍ਰੀ ਵਿਜ ਨੇ ਦਸਿਆ ਕਿ ਚਾਰ ਲੱਖ 67 ਹਜਾਰ 767 ਸਿਹਤ ਦੇਖਭਾਲ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਦੀ ਵੈਕਸਿਨ ਲਗ ਚੁੱਕੀ ਹੈ ਜਿਨ੍ਹਾਂ ਵਿਚ 2,51,029 ਸਿਹਤ ਦੇਖਭਾਲ ਕਰਮਚਾਰੀਆਂ ਨੂੰ ਪਹਿਲੀ ਡੋਜ ਅਤੇ 2,16,738 ਸਿਹਤ ਦੇਖਭਾਲ ਕਰਮਚਾਰੀਆਂ ਨੂੱ ਦੂਜੀ ਡੋਜ ਲਗ ਚੁੱਕੀ ਹੈ। ਇਸੀ ਤਰ੍ਹਾ, ਫਰੰਟ ਲਾਇਨ ਵਰਕਰਾਂ ਵਿਚ ਹੁਣ ਤਕ 4,51,586 ਨੂੰ ਕੋਰੋਨਾ ਦੀ ਵੈਕਸਿਨ ਲਗ ਚੁੱਕੀ ਹੈ। ਜਿਨ੍ਹਾਂ ਵਿਚ 2,50,935 ਨੂੰ ਪਹਿਲੀ ਡੋਜ ਅਤੇ 2,00,651 ਨੂੰ ਦੂਜੀ ਡੋਜ ਲਗ ਚੁੱਕੀ ਹੈ।
ਸਿਹਤ ਮੰਤਰੀ ਨੇ ਦਸਿਆ ਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁਣ ਤਕ 32,86,446 ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿਚ 21,25,084 ਲੋਕਾਂ ਨੂੰ ਪਹਿਲੀ ਡੋਜ ਅਤੇ 11,61,362 ਲੋਕਾਂ ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ। ਉਨ੍ਹਾਂ ਨੇ ਦਸਿਆ ਕਿ 45 ਸਾਲ ਤੋਂ ਲੈ ਕੇ 60 ਸਾਲ ਤਕ ਦੀ ਉਮਰ ਦੇ ਯੋਗ ਵਿਅਕਤੀਆਂ ਵਿਚ 38 ਲੱਖ 58 ਹਜਾਰ 741 ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿਚ 26,48,843 ਲੋਕਾਂ ਨੂੰ ਪਹਿਲੀ ਡੋਜ ਅਤੇ 12,09,898 ਲੋਕਾਂ ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ।
ਸ੍ਰੀ ਵਿਜ ਨੇ ਦਸਿਆ ਕਿ 18 ਤੋਂ 44 ਸਾਲ ਦੀ ਉਮਰ ਵਰਗ ਦੇ ਲੋਕਾਂ ਨੂੰ ਹੁਣ ਤਕ ਸੱਭ ਤੋਂ ਵੱਧ ਕਵਰ ਕੀਤਾ ਗਿਆ ਹੈ ਜਿਨ੍ਹਾਂ ਵਿਚ 70,89,618 ਲੋਕ ਸ਼ਾਮਿਲ ਹਨ, ਜਿਨ੍ਹਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ। ਇੰਨ੍ਹਾਂ ਵਿਚ 61,92,848 ਲੋਕਾਂ ਨੁੰ ਪਹਿਲੀ ਡੋਜ ਅਤੇ 8,96,770 ਲੋਕਾਂ ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ। ਇਸੀ ਤਰ੍ਹਾ, ਸਿਹਤ ਮੰਤਰੀ ਨੇ ਸੂਬੇ ਦੇ ਜਿਲ੍ਹਿਆਂ ਦਾ ਬਿਊਰਾ ਦਿੰਦੇ ਹੋਏ ਦਸਿਆ ਕਿ ਹੁਣ ਤਕ ਸੱਭ ਤੋਂ ਵੱਧ ਵੈਕਸੀਨੇਸ਼ਨ ਗੁਰੂਗ੍ਰਾਮ ਵਿਚ ਹੋਇਆ ਹੈ ਜਿੱਥੇ 22,48,592 ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ। ਇਸੀ ਤਰ੍ਹਾ ਫਰੀਦਾਬਾਦ ਵਿਚ 14,59,021 ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ।
ਸ੍ਰੀ ਵਿਜ ਨੇ ਦਸਿਆ ਕਿ ਅੰਬਾਲਾ ਵਿਚ 979661 ਲੋਕਾਂ ਨੂੰ, ਭਿਵਾਨੀ ਵਿਚ 593847 ਲੋਕਾਂ ਨੂੰ, ਚਰਖੀ ਦਾਦਰੀ ਵਿਚ 421021 ਲੋਕਾਂ ਨੂੰ, ਫਤਿਹਾਬਾਦ ਵਿਚ 464872 ਲੋਕਾਂ ਨੂੰ, ਹਿਸਾਰ ਵਿਚ 727569 ਲੋਕਾਂ ਨੂੰ, ਝੱਜਰ ਵਿਚ 560149 ਲੋਕਾਂ ਨੂੰ ਜੀਂਦ ਵਿਚ 468242 ਲੋਕਾਂ ਨੂੰ, ਕੈਥਲ ਵਿਚ 474895 ਲੋਕਾਂ ਨੂੰ ਕਰਨਾਲ ਵਿਚ 827136 ਲੋਕਾਂ ਨੂੰ, ਕੁਰੂਕਸ਼ੇਤਰ ਵਿਚ 508870 ਲੋਕਾਂ ਨੂੰ, ਮਹੇਂਦਰਗੜ੍ਹ ਵਿਚ 512148 ਲੋਕਾਂ ਨੁੰ, ਨੂੰਹ ਵਿਚ 202084 ਲੋਕਾਂ ਨੂੰ, ਪਲਵਲ ਵਿਚ 462490 ਲੋਕਾਂ ਨੂੰ, ਪੰਚਕੂਲਾ ਵਿਚ 504715 ਲੋਕਾਂ ਨੁੰ, ਪਾਣੀਪਤ ਵਿਚ 538073 ਲੋਕਾਂ ਨੂੰ, ਰਿਵਾੜੀ ਵਿਚ 524146 ਲੋਕਾਂ ਨੂੰ, ਰੋਹਤਕ ਵਿਚ 550023 ਲੋਕਾਂ ਨੁੰ, ਸਿਰਸਾ ਵਿਚ 635970 ਲੋਕਾਂ ਨੂੰ, ਸੋਨੀਪਤ ਵਿਚ 853765 ਲੋਕਾਂ ਨੂੰ ਅਤੇ ਯਮੁਨਾਨਗਰ ਵਿਚ 636869 ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ।

