ਅੰਮ੍ਰਿਤਸਰਪੰਜਾਬ

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਸ਼ੂਗਰ ਦੇ ਪੈਰਾਂ ਦੀ ਦੇਖਭਾਲ ਸਬੰਧੀ ਸੀ.ਐਮ.ਈ. ਦਾ ਆਯੋਜਨ

ਅੰਮ੍ਰਿਤਸਰ, 30 ਅਗਸਤ (ਸੋਨੂੰ ਨਰੂਲਾ/ਮਧੂਸਾਰ ਬਿਊਰੋ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਨੇ ਇੰਡੀਅਨ ਪੋਡੀਆਟ੍ਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਡਾਇਬੈਟਿਕ ਫੁੱਟ ਕੇਅਰ (ਸ਼ੂਗਰ ਦੇ ਪੈਰਾਂ ਦੀ ਦੇਖਭਾਲ) ਸਬੰਧੀ ਸੀ.ਐਮ.ਈ. ਦਾ ਆਯੋਜਨ ਕੀਤਾ, ਜਿਸ ਵਿੱਚ ਪੰਜਾਬ ਭਰ ਤੋਂ ਮਾਹਿਰ ਡਾਕਟਰਾਂ ਨੇ ਸ਼ਿਰਕਤ ਕੀਤੀ ਅਤੇ ਸ਼ੂਗਰ ਦੇ ਮਰੀਜ਼ਾਂ ਦਾ ਬਿੰਨ੍ਹਾਂ ਕੱਟ-ਵੱਡ ਦੇ ਪੈਰਾਂ ਅਤੇ ਲੱਤਾਂ ਦਾ ਅਤਿ-ਆਧੁਨਿਕ ਤਰੀਕੇ ਨਾਲ ਇਲਾਜ ਅਤੇ ਇਲਾਜ ਵਿੱਚ ਵਰਤੇ ਜਾਣ ਵਾਲੇ ਅਤਿ-ਆਧੁਨਿਕ ਉਪਰਕਨਾਂ ਸਬੰਧੀ ਗਿਆਨ ਸਾਝਾਂ ਕੀਤਾ।

ਇੰਡੀਅਨ ਪੋਡੀਆਟ੍ਰੀ ਐਸੋਸੀਏਸ਼ਨ ਨੇ ਰਾਸ਼ਟਰੀ ਪ੍ਰਧਾਨ ਡਾ. ਏ.ਪੀ.ਐਸ. ਸੂਰੀ ਅਤੇ ਸੂਬਾ ਪ੍ਰਧਾਨ ਡਾ. ਵਿਕਾਸ ਕੱਕੜ ਦੀ ਅਗਵਾਈ ਹੇਠ ਭਾਰਤ ਵਿੱਚ ਆਪਣਾ 16ਵਾਂ ਪੰਜਾਬ ਚੈਪਟਰ ਲਾਂਚ ਕੀਤਾ ਹੈ। ਇਸ ਮੌਕੇ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਸਿੱਧ ਹਸਤੀਆਂ ਜਿਵੇਂ ਕਿ ਡਾ. ਕੇਕੇ ਅਰੋੜਾ, ਚੇਅਰਮੈਨ, ਡਾ. ਕਮਲ ਗੁਪਤਾ, ਸਰਪ੍ਰਸਤ, ਡਾ. ਅਮਰਜੀਤ ਸਿੰਘ, ਖਜ਼ਾਨਚੀ, ਡਾ. ਨੀਰੂ, ਡਾ. ਦੇਸਰਾਜ, ਡਾ. ਭਰਤ ਕੋਟਰੂ, ਡਾ. ਆਨੰਦ ਸੂਰੀ ਅਤੇ ਹੋਰ ਕਾਰਜਕਾਰੀ ਮੈਂਬਰ ਖਾਸ ਤੌਰ ਤੇ ਪੁੱਜੇ। ਡਾ. ਦਲਜੀਤ ਸਿੰਘ, ਵਾਈਸ ਚਾਂਸਲਰ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਵਿਿਦਆਰਥੀਆਂ ਲਈ ਡਾਇਬੈਟਿਕ ਫੁੱਟ ਮੈਨੇਜਮੈਂਟ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

ਡਾ. ਮਨਜੀਤ ਸਿੰਘ ਉੱਪਲ, ਡਾਇਰੈਕਟਰ ਪ੍ਰਿੰਸੀਪਲ ਨੇ ਆਰਥੋਪੈਡਿਕ ਸਰਜਰੀ ਦੇ ਯੋਗਦਾਨ ਅਤੇ ਡਾਇਬੈਟਿਕ ਫੁੱਟ ਕੇਅਰ ਵਿੱਚ ਇਸਦੀ ਮਹੱਤਤਾ ਬਾਰੇ ਆਪਣਾ ਗਿਆਨ ਸਾਂਝਾ ਕੀਤਾ। ਉਨ੍ਹਾਂ ਨੇ ਆਯੋਜਕਾਂ ਨੂੰ ਇਸ ਸਮਾਗਮ ਨੂੰ ਸਫਲ ਬਣਾਉਣ ਦੇ ਉਨ੍ਹਾਂ ਦੇ ਸਰਵਪੱਖੀ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਸਮਾਗਮਾਂ ਲਈ ਆਪਣੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਡਾ. ਸੁਦਰਸ਼ਨ ਕਪੂਰ ਨੇ ਕਿਹਾ ਕਿ ਡਾਇਬੈਟਿਕ ਫੁੱਟ ਕੇਅਰ ਵਿੱਚ ਡਾਇਬੈਟਿਕ ਨਿਊਰੋਪੈਥੀ ਦੀ ਸਕ੍ਰੀਨਿੰਗ, ਡਾਇਬਟੀਜ਼ ਦੇ ਮਰੀਜ਼ਾਂ ਲਈ ਸਹੀ ਜੁੱਤੇ ਮੁਹੱਈਆ ਕਰਵਾਉਣਾ, ਨਹੁੰਆਂ ਦੀਆਂ ਸਮੱਸਿਆਵਾਂ ਦਾ ਇਲਾਜ, ਡਾਇਬਟੀਜ਼ ਕਾਰਨ ਬਹੁੱਤ ਜਿਆਦਾ ਖਰਾਬ ਹੋ ਚੁੱਕੇ ਪੈਰ ਦਾ ਸਰਜੀਕਲ ਪ੍ਰਬੰਧਨ ਅਤੇ ਸ਼ੂਗਰ ਕਾਰਨ ਬੇਲੋੜੇ ਅੰਗ ਕੱਟਣ ਦੀ ਰੋਕਥਾਮ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅੰਦਾਜ਼ਨ 15 ਪ੍ਰਤੀਸ਼ਤ ਸ਼ੂਗਰ ਦੇ ਮਰੀਜ਼ਾਂ ਨੂੰ ਪੈਰਾਂ ਦੇ ਫੋੜੇ ਹੋ ਜਾਂਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਅੰਗ ਕੱਟਣ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਐਸ.ਜੀ.ਆਰ.ਡੀ. ਚੈਰੀਟੇਬਲ ਹਸਪਤਾਲ, ਸ੍ਰੀ ਅੰਮ੍ਰਿਤਸਰ ਵਿਖੇ ਉਪਲੱਬਧ ਹੈ।

ਭਾਰਤ ਭਰ ਤੋਂ 2000 ਤੋਂ ਵੱਧ ਡਾਕਟਰਾਂ ਨੇ ਕਾਨਫਰੰਸ ਵਿੱਚ ਆਨਲਾਈਨ ਹਿੱਸਾ ਲਿਆ। ਇਸ ਤੋਂ ਇਲਾਵਾ ਸੰਸਥਾਂ ਵਿਖੇ ਵੱਡੀ ਗਿਣਤੀ ਵਿੱਚ ਡਾਕਟਰ ਆਪਣੇ ਗਿਆਨ ਵਿੱਚ ਹੋਰ ਜਿਆਦਾ ਵਾਧਾ ਕਰਨ ਲਈ ਕਾਨਫਰੰਸ ਵਿੱਚ ਸ਼ਾਮਲ ਹੋਏ।

Leave a Reply

Your email address will not be published. Required fields are marked *