ਸੀਐਮ ਵਿੰਡੋਂ ਦੀ ਸਖਤੀ ਦੇ ਚਲਦੇ ਸਰਕਾਰੀ ਫੰਡ ਵਿਚ ਗੜਬੜੀ ਕਰਨ ਵਾਲੇ ਦੇਣ ਲੱਗੇ ਹਨ ਸੁਧਰਨ ਦੇ ਸੰਕੇਤ
ਪੰਚਕੂਲਾਂ ਜਿਲ੍ਹੇ ਦੇ ਬਾੜ ਪਿੰਡ ਦੀ ਸਾਬਕਾ ਸਰਪੰਚ ਮਮਤਾ ਰਾਠੌਰ ਨੇ ਪੇਸ਼ ਕੀਤਾ ਉਦਾਹਰਣ
ਚੈਕ ਰਾਹੀਂ ਜਮਾਂ ਕਰਵਾਈ ਪੰਚਾਇਤ ਦੇ ਖਾਤੇ ਵਿਚ ਰਕਮ, ਸ਼ਿਕਾਇਤ ਨੂੰ ਫਾਇਲ ਕਰਵਾਉਣ ਦਾ ਕੀਤੀ ਅਪੀਲ
ਚੰਡੀਗੜ੍ਹ, 31 ਅਗਸਤ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸਾਲ 2016 ਤੋਂ ਆਮਜਨਤਾ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਸੀਐਮ ਵਿੰਡੋਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਨ ਵਿਚ ਕਾਰਗਰ ਸਿੱਧ ਹੋ ਰਹੀ ਹੈ। ਲੋਕ ਚੰਡੀਗੜ੍ਹ ਮੁੱਖ ਦਫਤਰ ਦੇ ਚੱਕਰ ਕੱਟਨ ਦੀ ਥਾਂ ਆਪਣੇ ਜਿਲ੍ਹਿਆਂ ਦੇ ਮਿਨੀ ਸਕੱਤਰੇਤਾਂ ਤੋਂ ਹੀ ਮੁੱਖ ਮੰਤਰੀ ਦੇ ਕੋਲ ਆਪਣੀ ਸ਼ਿਕਾਇਤਾਂ ਪਹੁੰਚਾ ਰਹੇ ਹਨ ਅਤੇ ਉਨ੍ਹਾਂ ਦਾ ਤੁਰੰਤ ਨਾਲ ਹੱਲ ਵੀ ਹੋ ਰਿਹਾ ਹੈ। ਦੂਜੀ ਪਾਸੇ ਸਰਕਾਰੀ ਫੰਡ ਵਿਚ ਗੜਬੜੀ ਕਰਨ ਵਾਲਿਆਂ ਨੇ ਵੀ ਆਪਣੀ ਪ੍ਰਵਿਰਤੀ ਵਿਚ ਸੁਧਾਰ ਕਰਨ ਦੇ ਸੰਕੇਤ ਦਿੱਤੇ ਹਨ। ਇਸ ਕੜੀ ਵਿਚ ਪੰਚਕੂਲਾ ਜਿਲ੍ਹੇ ਦੇ ਬਾੜ ਪਿੰਡ ਦੀ ਸਾਬਕਾ ਸਰਪੰਚ ਮਮਤਾ ਰਾਠੌਰ ਨੇ ਇਕ ਉਦਾਹਰਣ ਪੇਸ਼ ਕੀਤਾ ਹੈ।
ਚੰਡੀਗੜ੍ਹ ਮੁੱਖ ਦਫਤਰ ’ਤੇ ਸੀਐਮ ਵਿੰਡੋਂ ਦੀ ਨਿਗਰਾਨੀ ਕਰ ਰਹੇ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜਕਾਰੀ ਅਧਿਕਾਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਅਜਿਹੀ ਗੜਬੜੀ ਕਰਨ ਵਾਲੇ ਜਨਪ੍ਰਤੀਨਿਧੀਆਂ ਦੇ ਵਿਰੁਧ ਹਰਿਆਣਾ ਪੰਚਾਇਤੀ ਰਾਜ ਹੈਕਟ, 1994 ਦੀ ਧਾਰ 53 ਤੇ 54 ਦੇ ਤਹਿਤ ਬਕਾਇਆ ਭੂ-ਮਾਲ ਵਸੂਲਨ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਹਿਸ ਕੜੀ ਵਿਚ ਪੰਚਕੂਲਾ ਜਿਲ੍ਹੇ ਦੀ ਪਿੰਡ ਪੰਚਾਇਤ ਬਾੜ ਦੀ ਸਾਬਕਾ ਸਰਪੰਚ ਮਮਤਾ ਦੇ ਖਿਲਾਫ ਗੜਬੜੀ ਕਰਨ ਦੀ ਸ਼ਿਕਾਇਤ ਪਿੰਡ ਦੇ ਵਿਅਕਤੀ ਜਸਵਿੰਦਰ ਸਿੰਘ ਨੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਨੂੰ 22 ਅਪ੍ਰੈਲ, 2018 ਨੂੰ ਦਰਜ ਕਰਵਾਈ ਸੀ, ਜਿਸ ਨੂੰ ਬਾਅਦ ਵਿਚ ਸੀਐਮ ਵਿੰਡੋਂ ’ਤੇ ਅਪਲੋਡ ਕੀਤਾ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ ’ਤੇ ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਪਿੰਜੌਰ ਅਤੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਪੰਚਕੂਲਾ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਜਾਂਚ ਦੇ ਬਾਅਦ ਸਾਬਕਾ ਸਰਪੰਚ ਨੂੰ 21 ਮਈ, 2019 ਨੂੰ ਪਹਿਲਾ ਕਾਰਨ ਦੱਸੋ ਨੋਟਿਸ, 11 ਜੂਨ, 2019 ਨੂੰ ਦੂਜਾ ਅਤੇ 30 ਅਗਸਤ, 2019 ਨੂੰ ਤੀਜਾ ਨੋਟਿਸ ਜਾਰੀ ਕੀਤਾ ਗਿਆ। ਜਿਸ ਦੇ ਤਹਿਤ ਉਸ ਨੂੰ 46,405 ਰੁਪਏ ਦੀ ਰਕਮ 21 ਫੀਸਦੀ ਵਿਆਜ ਦੇ ਨਾਲ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜੋ ਕੁੱਲ 94,975 ਰੁਪਏ ਬਣਦਾ ਹੈ। ਪੁਲਿਸ ਸਟੇਸ਼ਨ, ਕਾਲਕਾ ਵਿਚ ਬਾੜ ਪਿੰਡ ਦੀ ਸਾਬਕਾ ਸਰਪੰਚ ਮਮਤਾ ਰਾਠੌਰ ਦੇ ਵਿਰੁੱਧ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਪਿੰਜੌਰ ਵੱਲੋਂ ਐਫਆਈਆਰ ਦਰਜ ਕਰਵਾਈ ਗਈ।
ਸ੍ਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਸਾਬਕਾ ਸਰਪੰਚ ਨੇ ਆਪਣੇ ਲਿਖਿਤ ਸਪਸ਼ਟੀਕਰਣ ਵਿਚ ਜਾਣਕਾਰੀ ਦਿੱਤੀ ਕਿ ਉਸ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ, ਪਿੰਜੌਰ ਤੋਂ ਪੱਤਰ ਪ੍ਰਾਪਤ ਹੋਇਆ ਸੀ ਕਿ ਤੁਹਾਡੇ ਕਾਰਜਕਾਲ ਦੇੌਰਾਨ ਗ੍ਰਾਮ ਪੰਚਾਇਤ ਬਾੜ ਨੂੰ 94,975 ਰੁਪਏ ਦਾ ਨੁਕਸਾਨ ਹੋਇਆ ਹੈ। ਅੰਤ ਉਸ ਦੀ ਰਿਕਵਰੀ ਕੀਤੀ ਜਾਣੀ ਹੈ। ਉਨ੍ਹਾਂ ਨੇ ਦਸਿਆ ਕਿ ਇਹ ਰਿਕਵਰੀ ਉਸ ਸਮੇਂ ਦੇ ਗ੍ਰਾਮ ਸਕੱਤਰ ਦਲਬੀਰ ਸਿੰਘ ਵੱਲੋਂ ਬਿੱਲਾਂ ਆਦਿ ਵਿਚ ਸਹੀ ਨਾਲ ਜੋੜ ਨਾ ਕਰਨ ਦੇ ਕਾਰਨ ਕੱਢੀ ਹੈ। ਕਿਉਂਕਿ ਹੁਣ ਪਿੰਡ ਸਕੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਬਾਰੇ ਵਿਚ ਉਨ੍ਹਾਂ ਤੋਂ ਪੁਂਛਿਆ ਜਾਣਾ ਸੰਭਵ ਨਹੀਂ ਹੈ। ਇਸ ਲਈ ਮੈਂ ਮਮਤਾ ਰਾਠੌਰ, ਸਾਬਕਾ ਸਰਪੰਚ ਪਿੰਡ ਪੰਚਾਇਤ ਬਾੜ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਮੈਂਨੁੰ ਮਿੱਤੀ 6 ਅਗਸਤ, 2021 ਨੂੰ ਚੈਕ ਗਿਣਤੀ 782532 ਰਾਹੀਂ ਗ੍ਰਾਮ ਪੰਚਾਇਤ ਬਾੜ ਦੇ ਬੈਂਕ ਖਾਤਾ ਗਿਣਤੀ 166610100025060 ਵਿਚ 94,975 ਰੁਪਏ ਦੀ ਰਕਮ ਜਮ੍ਹਾ ਕਰਵਾ ਦਿੱਤੀ ਹੈ। ਇਸ ਲਈ ਮੇਰੀ ਅਪੀਲ ਹੈ ਕਿ ਮੇਰਾ 18 ਜੁਲਾਈ, 2018 ਨੂੰ ਸੀ ਐਮ ਵਿੰਡੋਂ ’ਤੇ ਅਪਲੋਡ ਸ਼ਿਕਾਇਤ ਗਿਣਤੀ 139175 ਫਾਇਲ ਕਰ ਦਿੱਤੀ ਜਾਵੇ।
ਸ੍ਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਕਈ ਵਾਰ ਵੱਧਤੋਂ ਵੱਧ ਸ਼ਿਕਾਇਤਾਂ ਜਾਂ ਤਾਂ ਮੰਗ ਹੁੰਦੀਆਂ ਹਨ ਜਾਂ ਤਾ ਸੁਝਾਅ ਹੁੰਦੇ ਹਨ ਜਾਂ ਕਈ ਮਾਮਲਿਆਂ ਵਿਚ ਰਾਜਨੀਤਿਕ ਨਫਰਤ ਵੀ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ ’ਤੇ ਭਿ੍ਰਸ਼ਟਾਚਾਰ ਨਾਲ ਸਬੰਧਿਤ ਤੇ ਨਿਜੀ ਸਮਸਿਆਵਾਂ ਨਾਲ ਸਬੰਧਿਤ ਸ਼ਿਕਾਇਤਾਂ ’ਤੇ ਫੋਕਸ ਤੁਰੰਤ ਕਾਰਵਾਈ ਕਾਰਵਾਈ ਕਰਨ ਦਾ ਰਹਿੰਦਾ ਹੈ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮਜਨਤਾ ਦੀ ਸ਼ਿਕਾਇਤਾਂ ਨੂੰ ਸੁਨਣ ਦੇ ਲਹੀ ਹੁਣ ਜਨਤਾ ਦਰਬਾਰ ਵੀ ਲਗਾਉਣਾ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਲੋਕ ਨਿਜੀ ਰੂਪ ਨਾਲ ਸਿੱਧੇ ਮੁੱਖ ਮੰਤਰੀ ਨੂੰ ਆਪਣੀ ਸ਼ਿਕਾਇਤਾਂ ਦੇ ਸਕਣ।
ਉਨ੍ਹਾਂ ਨੇ ਦਸਿਆ ਕਿ ਸਾਬਕਾ ਸਰਪੰਚ ਦੇ ਵਿਰੁਧ ਗੜਬੜੀ ਕਰਨ ਦੀ ਸ਼ਿਕਾਇਤ ਮਿਲਦੀ ਰਹਿੰਦੀ ਹੈ ਅਤੇ ਉਨ੍ਹਾਂ ਦੇ ਵਿਰੁੱਧ ਹਰਿਆਣਾ ਪੰਚਾਇਤੀ ਰਾਜ ਐਕਟ-1994 ਦੇ ਤਹਿਤ ਕਾਰਵਾਈ ਦੀ ਜਾਂਦੀ ਹੈ। ਕੁੱਝ ਵਿਅਕਤੀ ਕੋਰਟ ਵਿਚ ਵੀ ਚਲੇ ਜਾਂਦੇ ਹਨ। ਇਸ ਕਾਰਨ ਪ੍ਰਕਿ੍ਰਆ ਪੂਰੀ ਹੋਣ ਵਿਚ ਸਮੇਂ ਲਗ ਜਾਂਦਾ ਹੈ। ਪਿਛਲੇ ਇਕ ਸਾਲ ਵਿਚ ਕੋਵਿਡ-19 ਦੇ ਚਲਦੇ ਦਫਤਰਾਂ ਵਿਚ ਕਰਮਚਾਰੀਆਂ ਦੀ 50 ਫੀਸਦੀ ਮੌਜੂਦਗੀ ਨੇ ਵੀ ਪ੍ਰਕਿ੍ਰਆ ਨੂੰ ਪ੍ਰਭਾਵਿਤ ਕੀਤਾ ਹੈ।

