ਪੰਜਾਬਪਟਿਆਲਾ

ਟਰੇਡ ਐਂਡ ਵਪਾਰ ਵਿੰਗ ਦੇ ਜਿਲਾ ਪ੍ਰਧਾਨ ਰਵਿੰਦਰਪਾਲ ਪ੍ਰਿੰਸ ਲਾਂਬਾ ਨੂੰ ਕੀਤਾ ਵਪਾਰੀਆਂ ਨੇ ਸਨਮਾਨਤ

-ਕਾਂਗਰਸ ਨੇ ਵਪਾਰੀ ਵਰਗ ਨਾਲ ਕੀਤਾ ਧੋਖਾ:ਹਰਪਾਲ ਜੁਨੇਜਾ

ਪਟਿਆਲਾ, 3 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਟਰੇਡ ਐਂਡ ਵਪਰੀ ਵਿੰਗ ਦੇ ਜਿਲਾ ਪ੍ਰਧਾਨ ਰਵਿੰਰਪਾਲ ਸਿੰਘ ਪ੍ਰਿੰਸ ਲਾਂਬਾ ਨੂੰ ਪਟਿਆਲਾ ਦੇ ਵਪਾਰੀਆਂ ਨੇ ਸਨਮਾਨਤ ਕੀਤਾ। ਇਸ ਸਨਮਾਨ ਸਮਾਰੋਹ ਸ਼ੇਰ ਏ ਪੰਜਾਬ ਮਾਰਕੀਟ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰ ਤੋਂ ਉਮੀਦਵਾਰ ਅਤੇ ਪ੍ਰਧਾਨ ਹਰਪਾਲ ਜੁਨੇਜਾ ਪਹੁੰਚੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵਪਾਰੀ ਵਰਗ ਨਾਲ ਧੋਖਾ ਕੀਤਾ ਹੈ, ਵਪਾਰੀਆਂ ਨਾਲ ਕੀਤਾ ਇੱਕ ਵੀ ਵਾਅਦਾ ਪੁਰਾ ਕਰਨ ਦੀ ਥਾਂ ’ਤੇ ਕੋਰੋਨਾ ਕਾਲ ਦੇ ਦੌਰਾਨ ਵਪਾਰੀਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਪੰਜਾਬ ਦੇ ਵਪਾਰ ਨੂੰ ਹੋਰ ਪ੍ਰਫੂਲਤ ਕਰਨ ਦੇ ਲਈ ਵੱਡੇ ਪੱਧਰ ‘ਤੇ ਕਦਮ ਚੁੱਕੇ ਜਾਣਗੇ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਨਵ ਨਿਯੁਕਤ ਪ੍ਰਧਾਨ ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ ਨੇ ਹਮੇਸ਼ਾਂ ਹੀ ਵਪਾਰੀਆਂ ਦੇ ਹਿੱਤਾਂ ’ਤੇ ਠੋਕ ਕੇ ਪਹਿਰਾ ਦਿੱਤਾ ਹੈ ਅਤੇ ਜਦੋਂ ਵੀ ਜ਼ਰੂਰਤ ਪਈ ਤਾਂ ਉਨ੍ਹਾਂ ਨੇ ਅੱਗੇ ਹੋ ਕੇ ਸੰਘਰਸ਼ ਕੀਤਾ। ਨਵ ਨਿਯੁਕਤ ਪ੍ਰਧਾਨ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ’ਤੇ ਪ੍ਰਧਾਨ ਹਰਪਾਲ ਜੁਨੇਜਾ ਨੂੰ ਸਨਮਾਨਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਖੁਦ ਵਪਾਰੀ ਹਨ ਅਤੇ ਵਪਾਰੀਆਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਬਾਰੇ ਉਹ ਪੁਰੀ ਤਰ੍ਹਾਂ ਜਾਣੂ ਹਨ। ਪ੍ਰਧਾਨ ਲਾਂਬਾ ਨੇ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਵਪਾਰੀਆਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਪ੍ਰਧਾਨ ਲਾਂਬਾ ਨੇ ਐਲਾਨ ਕੀਤਾ ਕਿ ਜਲਦ ਹੀ  ਸਾਰੇ ਹਲਕਿਆਂ ਦੀਆਂ ਵਪਾਰੀ ਵਿੰਗ ਦੀਆਂ ਜਥੇਬੰਦੀਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਹਰਮਿੰਦਰ ਸਿੰਘ ਵਿੰਟੀ ਪ੍ਰਧਾਨ ਖਾਲਸਾ ਸ਼ਤਾਬਦੀ, ਬਿੱਟੂ, ਜੀਤੀ, ਜਤਿਨ, ਡਿੰਪੀ ਛਾਂਗਾ, ਹਰਭਜਨ ਸਿੰਘ ਮੇਹਰ ਮੈਡੀਕੋਜ਼, ਗੁਰਪਿਆਰ ਸਿੰਘ ਜੱਗੀ, ਵਿਨੋਦ ਖੰਨਾ ਖੰਨਾ ਹੈਂਡਲੂਮ, ਮਨਵਿੰਦਰ ਸਿੰਘ ਬੋਬੀ, ਦਵਿੰਦਰ ਸਿੰਘ, ਭੁਪਿੰਦਰ ਸਿਲਕ ਸਟੋਰ, ਕੁਲਵਿੰਦਰ ਸਿੰਘ ਢੱਲ, ਮਹਿੰਦਰਪਾਲ ਸਿੰਘ ਸਾਹਨੀ, ਜਸਵੀਰ ਸਿੰਘ, ਇੰਦਰਪਾਲ ਸਿੰਘ, ਪ੍ਰਭਸਿਮਰਨ ਸਿੰਘ ਪਾਰਸ ਯੂਥ ਸਰਕਲ ਪ੍ਰਧਾਨ, ਸਰਬਜੀਤ ਸਿੰਘ ਬੱਬੂ, ਸੁਰਿੰਦਰ ਸਿੰਘ, ਜਸਜੋਤ ਸਿੰਘ, ਨੰਦ ਲਾਲ, ਸ਼ਿਵ ਸੰਕਰ ਬਸਤਰਾਲਿਆ, ਰਾਜੂ ਕੇ.ਪੀ ਟੈਕਸਟਾਈਲ, ਐਮ.ਪੀ ਸਿੰਘ ਚਾਵਲਾ, ਸਾਹਨੀ ਹੈਂਡਲੁੂਮ, ਹਰਸਿਮਰਨ ਸਿੰਘ ਸਨੀ, ਰਿੰਪਲ, ਗੁਰਵਿੰਦਰ ਸਿੰਘ, ਜੌਲੀ ਇਲੈਕਟਰੀਕਲ, ਲਲਿਤ ਬੁਕ ਡਿਪੂ, ਸੰਦੀਪ ਕਾਲੀਆ, ਜਗਜੀਤ ਸਿੰਘ ਸਾਹਨੀ, ਸੋਨੀ,ਬੋਬੀ ਕੰਪਾਨੀ, ਗਿੰਨੀ ਟਾਇਰ ਸਰਕਲ ਪ੍ਰਧਾਨ, ਗੁਰਮੀਤ ਸਦਾਨਾ, ਕੰਵਲਪ੍ਰੀਤ ਸਿੰਘ ਨਿੱਪੀ, ਹਰਜੀਤ ਸਿੰਘ ਮਾਟਾ, ਕੰਵਰਜੋਤ ਸਿੰਘ, ਹਰਜੋਤ ਸਿੰਘ, ਹੈਪੀ ਲੋਹਟ, ਗੋਬਿੰਦ ਬਡੁੰਗਜਰ, ਹਰਬਖਸ਼ ਚਹਿਲ, ਸੁਖਬੀਰ ਸਨੋਰ, ਅਕਾਸ ਬੋਕਸਰ, ਨਵਨੀਤ ਵਾਲੀਆ, ਮੋਂਟੀ ਗਰੋਵਰ, ਸਿਮਰ ਗਰੇਵਾਲ, ਸਿਮਰ ਕੁਕਲ, ਮੁਨੀਸ਼, ਅਭਿਸ਼ੇਕ ਸਿੰਘੀ, ਰਾਜੇਸ਼ ਕਨੋਜੀਆ, ਡਿੱਕੀ ਲਹਿਲ, ਰਾਜੂ ਕੰਬੋਜ, ਟੋਨੀ, ਹਰਜੀਤ ਸਿੰਘ ਜੀਤੀ, ਮਨੀ ਅਰੋੜਾ,ਸਪਨ ਕੋਹਲੀ,ਰਵੀ,ਸਨੀ, ਪਵਨ ਭੁਮਕ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *