ਪੰਜਾਬਪਟਿਆਲਾ

ਪੰਜਾਬ ਦਾ ਮਹੌਲ ਖ਼ਰਾਬ ਝਾੜੂ ਦੇ ਸ਼ਰਾਰਤੀ ਅਨਸਰ ਕਰ ਰਹੇ ਹਨ:– ਜਥੇਦਾਰ ਹਰਿੰਦਰ ਦੀਵਾ।

ਮੋਗਾ ਤੇ ਸਮਰਾਲਾ ਵਿਖੇ ਮਹੌਲ ਖ਼ਰਾਬ ਕਰਨ ਤੇ ਹੀ ਝਾੜੂ ਪਾਰਟੀ ਦੇ ਆਗੂਆਂ ਤੇ ਹੋਏ ਨੇ ਕੇਸ ਦਰਜ।

ਅਮਲੋਹ,4 ਸਤੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉੱਗਲੀ ਚੁੱਕਣ ਤੋਂ ਪਹਿਲਾਂ ਆਪ ਪਾਰਟੀ ਦੇ ਆਗੂ ਆਪਣੇ ਸ਼ਰਾਰਤੀ ਵਰਕਰਾਂ ਤੇ ਆਗੂਆਂ ਵੱਲ ਧਿਆਨ ਦੇਣ ਜਿਹਨਾਂ ਨੇ ਮੋਗਾ ਤੇ ਸਮਰਾਲਾ ਵਿਖੇ ਸੁਖਬੀਰ ਸਿੰਘ ਬਾਦਲ ਦੇ ਸਮਾਗਮਾਂ ਸਮੇਂ ਹੁੱਲੜਬਾਜ਼ੀ ਕਰਕੇ ਮਾਹੌਲ ਖ਼ਰਾਬ ਕੀਤਾ। ਜਿਹਨਾਂ ਤੇ ਕੇਸ ਵੀ ਦਰਜ ਹੋ ਚੁੱਕੇ ਹਨ। ਤੇ ਜਿਹੜੇ ਸਿੱਧੇ ਰੂਪ ਵਿੱਚ ਝਾੜੂ ਪਾਰਟੀ ਨਾਲ ਜੁੜੇ ਹੋਏ ਹਨ। ਇਸ ਗੱਲ ਦਾ ਪ੍ਰਗਟਾਵਾ ਜਥੇਦਾਰ ਹਰਿੰਦਰ ਸਿੰਘ ਦੀਵਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਦੀਵਾ ਨੇ ਕਿਹਾ ਕਿ ਜੇਕਰ ਅੱਜ ਕੋਈ ਪਾਰਟੀ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰ ਰਹੀ ਉਹ ਸਿਰਫ ਤੇ ਸਿਰਫ ਆਪ ਪਾਰਟੀ ਹੈ ਜਿਨ੍ਹਾਂ ਦੀਆ ਚਾਲਾਂ ਮੋਗਾ ਤੇ ਸਮਰਾਲਾ ਵਿਖੇ ਲੋਕਾਂ ਦੇ ਸਾਹਮਣੇ ਆ ਚੁੱਕੀਆਂ ਹਨ। ਜਿਥੇ ਮੋਗਾ ਤੇ ਸਮਰਾਲਾ ਥਾਣਿਆਂ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਤੇ ਹੁਲੜਬਾਜ਼ੀ ਕਰਨ ਦੇ ਕੇਸ ਦਰਜ ਹੋਏ ਹਨ । ਉਹਨਾਂ ਵਿੱਚ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਹੈ। ਜਿਹਨਾਂ ਦੇ ਨਾਵਾਂ ਦੀ ਲਿਸਟ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰੈਸਕਾਨਫੰਰਸ ਵਿੱਚ ਜਾਰੀ ਕਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਹਿੰਦੂ ਸਿੱਖ ਏਕਤਾ ਦਾ ਮੁਦੱਈ ਹੀ ਨਹੀ। ਸਗੋਂ ਕਿਸਾਨਾਂ ਦੇ ਹੱਕ ਵਿੱਚ ਵੀ ਡੱਕ ਕੇ ਖੜ੍ਹਾ ਹੈ। ਤੇ ਜੋ ਇਹ ਰਾਜਨੀਤਕ ਪਾਰਟੀਆਂ ਭਰਾ ਮਾਰੂ ਜੰਗ ਕਰਵਾ ਕੇ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ। ਉਹਨਾਂ ਤੋ ਪੰਜਾਬ ਵਾਸੀਆਂ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਤੇ ਉਹਨਾਂ ਨਾਲ ਯੂਥ ਆਗੂ ਸੁਖਚੈਨ ਸਿੰਘ ਦੀਵਾ, ਸੀਨੀਅਰ ਆਗੂ ਡਾ ਕੇਸਰ ਸਿੰਘ ਸੇਖੋਂ,ਕਿਸਾਨ ਆਗੂ ਸ਼ਰਧਾ ਸਿੰਘ ਛੰਨਾ, ਸ਼ਿੰਦਰਪਾਲ ਯਮਲਾ, ਕਸ਼ਮੀਰਾ ਸਿੰਘ ਸੋਨੀ,ਨਾਜਰ ਸਿੰਘ ਕਲਾਲਮਾਜਰਾ, ਹਾਜ਼ਰ ਸਨ।

Leave a Reply

Your email address will not be published. Required fields are marked *