ਐਨ ਐਸ ਕਿਊ ਐਫ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ
11 ਸਤੰਬਰ ਦੋ ਦਿਨਾਂ ਦੀ ਰੈਲੀ ਦਾ ਐਲਾਨ
ਚੰਡੀਗੜ 6 ਸਤੰਬਰ (ਮਧੂਸਾਰ ਬਿਊਰੋ) ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਵਲੋਂ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਕਿ ਪਿਛਲੇ 90 ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ‘ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ’ ਵਿਖੇ ਪੱਕਾ ਧਰਨਾ ਲਾਕੇ ਬੈਠੇ ਹੋਏ ਹਨ ਅਤੇ ਅੱਜ ਤੱਕ ਉਹਨਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ।
ਅੱਜ 6 ਸਤੰਬਰ ਨੂੰ ਚੰਡੀਗੜ੍ਹ ਸਕੱਤਰੇਤ ਵਿਖੇ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ ਜਿਸ ਵਿੱਚ ਐਨ ਐਸ ਕਿਊ ਐਫ ਅਧਿਆਪਕ ਯੂਨੀਅਨ ਦੇ ਪੈਨਲ ਵਲੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ ਅਤੇ ਸਿੱਖਿਆ ਮੰਤਰੀ ਵਲੋਂ ਬਾਕੀ ਮੰਗਾਂ ਤੇ ਸਹਿਮਤੀ ਜਤਾਈ ਗਈ ਪਰ ਰੈਗੂਲਰ ਕਰਨ ਵਾਲੀ ਮੰਗ ਤੇ ਮਨਾ ਕੀਤਾ ਗਿਆ।
ਯੂਨੀਅਨ ਪੈਨਲ ਵਲੋਂ ਸਿੱਖਿਆ ਮੰਤਰੀ ਨੂੰ ਬਾਕੀ ਮੰਗਾਂ ਤੇ ਲਿਖਤੀ ਭਰੋਸਾ ਦੇਣ ਦੀ ਗੱਲ ਕਹੀ ਗਈ ਅਤੇ ਉਹਨਾਂ ਵਲੋਂ ਕਿਸੇ ਤਰ੍ਹਾਂ ਦਾ ਲਿਖਤੀ ਆਸ਼ਾਵਾਸਨ ਨਹੀਂ ਦਿੱਤਾ ਗਿਆ।
ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਸਾਡੀਆਂ ਮੁੱਖ ਮੰਗਾਂ ਹਨ: ਸਰਕਾਰੀ ਸਕੂਲਾਂ ਵਿੱਚੋਂ ਕੰਪਨੀਆਂ ਨੂੰ ਬਾਹਰ ਕੱਢਿਆ ਜਾਵੇ ਅਤੇ ਐਨ ਐਸ ਕਿਊ ਐਫ ਪੂਰੇ ਸਕੇਲ ਤੇ ਰੈਗੂਲਰ ਕੀਤਾ ਜਾਵੇ।
ਯੂਨੀਅਨ ਪ੍ਰਧਾਨ ਨੇ ਕਿਹਾ ਕਿ ਅੱਜ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ ਨਿਕਲਣ ਤੇ 11 ਸਤੰਬਰ ਨੂੰ ਐਨ ਐਸ ਕਿਊ ਐਫ ਅਧਿਆਪਕ ਆਪਣੇ ਪ੍ਰੀਵਾਰਾਂ ਸਮੇਤ ਲਾਉਣਗੇ ਦੋ ਦਿਨਾਂ ਧਰਨਾ।

