ਫੂਡ ਸੈਫਟੀ ਮੋਬਾਇਲ ਵੈਨ ਵਿਚ ਦੁੱਧ ਅਤੇ ਦੁੱਧ ਤੋ ਬਣੇ ਪਦਾਰਥਾਂ ਦੀ ਗੁਣਵੱਤਾ ਮੌਕੇ ਤੇ ਕੀਤੀ ਜਾਂਚ।
ਪਟਿਆਲ 7 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਜਿਲ੍ਹੇ ਵਿੱਚ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੁੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਕਮਿਸ਼ਨਰ ਫੂਡ ਸੇਫਟੀ ਐਂਡ ਡਰੱਗਜ਼ ਵੱਲੋ ਜਿਲੇ ਵਿੱਚ ਖਾਧ ਪਦਾਰਥਾਂ ਦੀ ਆਨ ਸਪਾਟ ਚੈਕਿੰਗ ਲਈ ਭੇਜੀ ਫੂਡ ਸੇਫਟੀ ਵੈਨ ਵਿਚ ਦੁੱਧ ਅਤੇ ਦੁੱਧ ਤੋ ਬਣੇ ਪਦਾਰਥਾ ਦੀ ਮੌਕੇ ਤੇ ਜਾਂਚ ਕੀਤੀ।
ਜਾਣਕਾਰੀ ਦਿੰਦੇ ਜਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੇਂ ਕਿਹਾ ਕਿ ਜਿਲੇ ਵਿਚ ਆਈ ਦੋ ਲੈਬ ਟੈਕਨੀਸ਼ਨ ਦੀ ਟੀਮ ਨਾਲ ਲੈਸ ਇਹ ਫੂਡ ਸੇਫਟੀ ਵੈਨ ਵੱਲੋਂ ਜਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਖਪਤਕਾਰਾਂ/ ਦੁਕਾਨਾਂ ਵੱਲੋਂ ਵਰਤੇ ਜਾ ਰਹੇ ਦੱਧ, ਦੁੱਧ ਤੋਂ ਬਣੇ ਪਦਾਰਥਾਂ ਆਦਿ ਦੀ ਮੌਕੇ ਤੇ ਹੀ ਜਾਂਚ ਕਰਕੇ ਉਸਦੀ ਰਿਪੋਰਟ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਕੋਈ ਖਪਤਕਾਰ/ ਦੁਕਾਨਦਾਰ ਰੁਪਏ 50/-ਪ੍ਰਤੀ ਟੈਸਟ ਦੇ ਕੇ ਦੁੱਧ, ਦੁੱਧ ਤੋਂ ਬਣੇ ਪਦਾਰਥਾਂ ਆਦਿ ਦੀ ਲੈਬਾਟਰੀ ਜਾਂਚ ਕਰਵਾ ਕੇ ਗੁਣਵਤਾ ਚੈਕ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਵੈਨ ਵਿਚ ਖਾਧ ਪਦਾਰਥ ਦੀ ਗੁਣਵਤਾ ਚੈਕ ਕਰਨ ਤੋਂ ਬਾਦ ਤੁਰੰਤ ਹੀ ਇਸ ਦੀ ਰਿਪੋਰਟ ਮਾਲਕ ਨੁੰ ਦੇ ਦਿੱਤੀ ਜਾਂਦੀ ਹੈ ਪਰ ਇਹ ਰਿਪੋਰਟ ਕਾਨੂੰਨੀ ਪ੍ਰਕ੍ਰਿਰਿਆ ਲਈ ਨਹੀ ਵਰਤੀ ਜਾ ਸਕੇਗੀ, ਰਿਪੋਰਟ ਫੇਲ ਪਾਏ ਜਾਣ ਤੇਂ ਨਾ ਹੀ ਇਸ ਰਿਪੋਰਟ ਦੇ ਅਧਾਰ ਤੇਂ ਪਦਾਰਥ ਦੇ ਮਾਲਕ ਵਿੱਰੁਧ ਕੋਈ ਕਾਰਵਾਈ ਹੋਵੇਗੀ। ਜਿਲੇ ਦਾ ਕੋਈ ਵੀ ਨਾਗਰਿਕ ਇਸ ਸੁਵਿਧਾ ਦਾ ਫਾਇਦਾ

