ਡਿਸਮਿਸ ਕੀਤੇ ਬਿਜਲੀ ਮੁਲਾਜਮ ਆਗੂ ਬਹਾਲ ਕਰਾਉ
ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੀ ਹਮਾਇਮ ਵਿਚ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਸੰਘਰਸ਼ ਦਾ ਐਲਾਨ।
ਪਟਿਆਲਾ:—8 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.) ਪੰਜਾਬ ਰਾਜ ਬਿਜਲੀ ਬੋਰਡ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਾਥੀ ਭਰਪੂਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਸੂਬਾ ਵਰਕਿੰਗ ਕਮੇਟੀ ਮੈਂਬਰਾਂ ਤੋਂ ਇਲਾਵਾ ਸਾਰੇ ਪੰਜਾਬ ਤੋਂ ਸਰਕਲ ਪ੍ਰਧਾਨਾਂ ਨੇ ਹਿੱਸਾ ਲਿਆ।ਮੀਟਿੰਗ ਵਿਚ ਫੈਂਸਲਾ ਕੀਤਾ ਗਿਆ ਕਿ ਨਿਜੀਕਰਨ,ਠੇਕੇਦਾਰੀ ਵਿਰੁੱਧ ਸੰਘਰਸ ਕਰਦੇ ਡਿਸਮਿਸ ਕੀਤੇ ਗਏ ਬਿਜਲੀ ਮੁਲਾਜਮ ਆਗੂਆਂ ਨੂੰ ਬਹਾਲ ਕਰਾਉਣ ਅਤੇ ਹੋਰ ਵਿਕਟੇਮਾਈਜੇਸਨਾਂ ਹੱਲ ਕਰਾਉਣ ਲਈ ਅਤੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪਟਿਆਲਾ ਵਿਖੇ ਲਾਏ ਪੱਕੇ ਮੋਰਚੇ ਦੀ ਹਮਾਇਤ ਵਿਚ 5 ਅਕਤੂਬਰ ਨੂੰ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਵਿਖੇ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਅਗਵਾਈ ਵਿਚ ਵਿਸਾਲ ਸੂਬਾਈ ਧਰਨਾ ਅਤੇ ਮੁਜਾਹਰਾ ਕੀਤਾ ਜਾਵੇਗਾ।15 ਸਿਤਬੰਰ ਤੋਂ 4 ਅਕਤੂਬਰ ਤਕ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ ਵਿਖਾਵੇ ਕਰਕੇ ਮੰਤਰੀਆਂ ਨੂੰ ਮੈਮੋਰੰਡਮ ਸੌਪੇ ਜਾਣਗੇ।ਇਹ ਜਾਨਕਾਰੀ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਪ੍ਰਮੋਦ ਕੁਮਾਰ ਨੇ ਪੈ੍ਰਸ ਦੇ ਨਾਂ ਜਾਰੀ ਕੀਤੇ ਬਿਆਨ ਰਾਹੀਂ ਦਿੱਤੀ ਹੈ।
ਆਗੂਆਂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਨਿਜੀਕਰਨ ਅਤੇ ਠੇਕੇਦਾਰੀ ਸਿਸਟਮ ਵਿਰੁੱਧ ਬਿਜਲੀ ਮੁਲਾਜਮਾਂ ਦੇ ਸੰਘਰਸ ਨੂੰ ਕੁਚਲਣ ਲਈ ਸਾਡੀ ਜਥੇਬੰਦੀ ਉ਼ਪੱਰ ਸਿਰੇ ਦਾ ਹਮਲਾ ਕਰਦੇ ਹੋਏ ਸਾਡੇ ਸੱਤ ਆਗੂਆਂ ਨੂੰ ਮਹਿਕਮਾਣਾ ਇਨਕੁਆਰੀਆਂ ਵਿਚ ਨਿਰਦੋਸ਼ ਸਾਬਤ ਹੋਣ ਦੇ ਬਾਵਜੂਦ ਡਿਸਮਿਸ ਕਰ ਦਿੱਤਾ ਗਿਆ।
ਮੁਕਤਸਰ ਅਤੇ ਫਰੀਦਕੋਟ ਸਰਕਲ ਦੇ 16 ਆਗੂਆਂ ਨੂੰ ਸਸਪੈਂਡ ਅਤੇ ਦਰਜਨਾਂ ਆਗੁਆਂ ਦੀਆਂ ਦੁਰ ਦੁਰਾਡੇ ਬਦਲੀਆਂ ਕਰ ਦਿੱਤੀਆਂ ਗਈਆਂ।16 ਮਹੀਨੇ ਦੇ ਲੰਮੇ ਸੰਘਰਸ ਤੋਂ ਬਾਅਦ ਭਾਵੇਂ ਉਨਾਂ ਨੂੰ ਬਹਾਲ ਕਰਵਾ ਲਿਆ ਗਿਆ ਪਰ ਸਾਲ 2014 ਵਿਚ ਕੋਰਟ ਕੇਸ ਦਾ ਬਹਾਨਾ ਬਣਾ ਕੇ ਦੋ ਆਗੁਆਂ ਨੂੰ ਦੁਬਾਰਾ ਡਿਸਮਿਸ ਕਰ ਦਿੱਤਾ ਗਿਆ ਅਤੇ ਪੰਜ ਆਗੁਆਂ ਦੀਆਂ ਪੈਨਸਨਾਂ ਵਿਚ 33 ਫੀਸਦੀ ਪੈਨਸਨਾਂ ਵਿਚ ਕਟੌਤੀ ਕਰ ਦਿੱਤੀ ਗਈ।ਪਾਵਰਕਾਮ ਮੈਨੇਜਮੈਂਟ ਦਾ ਸਾਡੀ ਜਥੇਬੰਦੀ ਨਾਲ ਮਿਤੀ 14—11—2017 ਅਤੇ 20—03—2018 ਨੂੰ ਸਮਝੌਤਾ ਹੋਇਆ ਸੀ ਜਲਦੀ ਹੀ ਬੀ.ਉ.ਡੀ. ਦੀ ਮੀਟਿੰਗ ਕਰਕੇ ਡਿਸਮਿਸ ਆਗੁਆਂ ਨੂੰ ਬਹਾਲ ਕਰ ਦਿੱਤਾ ਜਾਵੇਗਾ ਅਤੇ ਹੋਰ ਵਿਕਟੇਮਾਈਜੇਸਨਾਂ ਹੱਲ ਕਰ ਦਿੱਤੀਆਂ ਜਾਣਗੀਆਂ।ਜਥੇਬੰਦੀ ਨਾਲ ਮੰਗ ਪੱਤਰ ਉਪਰ ਛੇਤੀ ਹੀ ਗੱਲਬਾਤ ਕੀਤੀ ਜਾਵੇਗੀ।ਪਰ ਅੱਜ ਤਕ ਨਾ ਹੀ ਵਿਕਟੇਮਾਈਜੇਸਨਾਂ ਹੱਲ ਕੀਤੀਆਂ ਗਈਆਂ ਹਨ ਅਤੇ ਨਾ ਹੀ ਜਥੇਬੰਦੀ ਨਾਲ ਮੰਗ ਪੱਤਰ ਉਪਰ ਗੱਲਬਾਤ ਕਰਕੇ ਮੰਗਾਂ ਦਾ ਨਿਪਟਾਰਾ ਕੀਤਾ ਗਿਆ ਹੈ।ਪਾਵਰਕਾਮ ਮੈੈਨੇਜਮੈਂਟ ਦੇ ਇਸ ਟਕਰਾਅ ਵਾਲੇ ਵਤੀਰੇ ਵਿਰੁੱਧ ਬਿਜਲੀ ਮੁਲਾਜਮਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।
ਸਾਂਝੇ ਪ੍ਰੈਸ ਬਿਆਨ ਰਾਹੀਂ ਬਿਜਲੀ ਮੁਲਾਜਮ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਘਰ—ਘਰ ਰੁਜਗਾਰ ਦੇਣ, ਕੱਚੇ ਕਾਮੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕੱਚੇ ਕਾਮੇ ਪੱਕੇ ਕਰਨ ਦੀ ਬਜਾਇ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਬਣਿਆ ਔਗੁਣਾ ਭਰਪੂਰ ਠੇਕਾ ਮੁਲਾਜਮ ਵੇਲਫੇਅਰ ਐਕਟ—2016 ਰੱਦ ਕਰਕੇ ਠੇਕਾ ਮੁਲਾਜਮਾਂ ਦੇ ਪੱਕੇ ਹੋਣ ਦੀ ਆਸ ਤੇ ਪਾਣੀ ਫੇਰ ਦਿੱਤਾ ਹੈ।ਪੁਨਰਗਠਨ ਦੇ ਨਾਂ ਤੇ ਸਰਕਾਰੀ ਵਿਭਾਗਾਂ ਵਿੱਚ ਹਜਾਰਾਂ ਅਸਾਮੀਆਂ ਖਤਮ ਕਰ ਦਿੱਤੀਆਂ ਹਨ।ਸਰਕਾਰੀ ਵਿਭਾਗਾਂ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ,ਮੰਤਰੀ ਐਮ.ਐਲ.ਏਜ ਆਦਿ ਆਪ 9—9 ਪੈਨਸਨਾਂ ਲੈਣ ਦੇ ਬਾਵਜੂਦ ਨਵੇਂ ਭਰਤੀ ਹੋਣ ਵਾਲੇ ਮੁਲਾਜਮਾਂ ਤੋ ਪਹਿਲੀ ਕਲਿਆਣ ਕਾਰੀ ਪੈਨਸਨ ਯੋਜਨਾ ਦਾ ਹੱਕ ਖੋਹ ਲਿਆ ਹੈ।
ਆਗੁਆਂ ਨੇ ਪੰਜਾਬ ਸਰਕਾਰ ਦੀ ਤਿੱਖੇ ਸਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਇਕ ਪਾਸੇ ਸੰਘਰਸ ਕਰ ਰਹੇ ਮੁਲਾਜਮਾਂ ਨੂੰ ਇਹ ਉਪਦੇਸ ਦਿੰਦੀ ਹੈ ਕਿ ਸੰਘਰਸ਼ ਕਰ ਰਹੇ ਮੁਲਾਜਮਾਂ,ਮਜਦੂਰਾਂ ਅਤੇ ਕਿਸਾਨਾ ਨੂੰ ਸੰਘਰਸ਼ ਦਾ ਰਾਹ ਛੱਡ ਕੇ ਗੱਲਬਾਤ ਦਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ ਪਰ ਦੂਸਰੇ ਪਾਸੇ ਸਰਕਾਰ ਲਗਾਤਾਰ ਗੱਲਬਾਤ ਤੋਂ ਟਾਲਾ ਵੱਟ ਰਹੀ ਹੈ।ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਨੂੰ ਲਗਾਤਾਰ 10 ਲਿਖਤੀ ਮੀਟਿੰਗਾਂ ਦੇਣ ਦੇ ਬਾਵਜੂਦ ਸਰਕਾਰ ਵੱਲੋਂ ਇਕ ਵੀ ਮੀਟਿੰਗ ਨਹੀ ਕੀਤੀ ਗਈ ਹੈ।ਇਸ ਨਾਲ ਸਰਕਾਰ ਵੱਲੋਂ ਠੇਕਾ ਮੁਲਾਜਮਾਂ ਪ੍ਰਤੀ ਧਾਰਨ ਕੀਤੇ ਹਿਟਲਰ ਸਾਹੀ ਵਤੀਰੇ ਦੀ ਝਲਕ ਮਿਲਦੀ ਹੈ।
ਆਗੁਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਡਿਸਮਿਸ ਬਿਜਲੀ ਮੁਲਾਜਮ ਆਗੂਆਂ ਨੂੰ ਬਹਾਲ ਅਤੇ ਹੋਰ ਵਿਕਟੇਮਾਈਜੇਸਨਾ ਹੱਲ ਨਾ ਕੀਤੀਆਂ,ਕੱਚੇ ਮੁਲਾਜਮਾਂ ਨੂੰ਼ ਪੱਕੇ ਤੋਂ ਟਾਲਾ ਵੱਟਿਆ ਅਤੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਲੋਕਾਂ ਨਾਲ ਵਾਅਦੇ ਕਰਕੇ ਭੱਜਣ ਵਾਲੇ ਹਾਕਮਾਂ ਦਾ ਪਿੰਡਾ,ਸਹਿਰਾਂ ਵਿਚ ਘਿਰਾਉ ਕਰਕੇ ਜੁਵਾਬ ਮੰਗਿਆ ਜਾਵੇਗਾ।

