ਹਰਿਆਣਾ

ਹਰਿਆਣਾ ਨੇ ਇਕ ਵਾਰ ਫਿਰ ਰਚਿਆ ਇਤਿਹਾਸ – ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ

ਸੀਸੀਟੀਐਨਐਸ ਸਿਸਟਮ ਵਿਚ 100 ਫੀਸਦੀ ਸਕੋਰ ਦੇ ਨਾਲ ਹਰਿਆਦਾ ਨੇ ਫਿਰ ਹਾਸਲ ਕੀਤਾ ਦੇਸ਼ ਵਿਚ ਪਹਿਲਾ ਸਥਾਨ- ਅਨਿਲ ਵਿਜ

ਅਨਿਲ ਵਿਜ ਨੇ ਇਸ ਉਪਲਬਧੀ ਨੂੰ ਮੁੜ ਹਾਸਲ ਕਰਨ ਦੇ ਲਈ ਪੂਰੇ ਪੁਲਿਸ ਵਿਭਾਗ ਨੂੰ ਦਿੱਤੀ ਵਧਾਈ

ਚੰਡੀਗੜ੍ਹ, 8 ਸਤੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਨੇ ਇਕ ਵਾਰ ਫਿਰ ਇਤਿਹਾਸ ਰੱਚ ਦਿੱਤਾ ਹੈ ਅਤੇ ਕ੍ਰਾਇਮ ਐਂਡ ਕ੍ਰਿਮਿਨਲ ਟ੍ਰੈਕਿੰਗ ਨੇਅਵਰਕ ਸਿਸਟਮ (ਸੀਸੀਟੀਐਨਐਸ) ਪ੍ਰਣਾਲੀ ਵਿਚ ਸੌ-ਫੀਸਦੀ ਅੰਕਾਂ ਦੇ ਨਾਲ ਪੂਰੇ ਦੇਸ਼ ਵਿਚ ਮੁੜ ਪਹਿਲਾ ਸਥਾਨ ਹਾਸਲ ਕੀਤਾ ਹੈ।

            ਇਸ ਸਬੰਧ ਵਿਚ ਸ੍ਰੀ ਅਨਿਲ ਵਿਜ ਨੇ ਪੁਲਿਸ ਮਹਾਨਿਦੇਸ਼ਕ ਪੀਕੇ ਅਗਰਵਾਲ, ਵਧੀਕ ਪੁਲਿਸ ਮਹਾਨਿਦੇਸ਼ਕ (ਦੂਰਸੰਚਾਰ ਆਈਟੀ) ਏਐਸ ਚਾਵਲਾ ਸਮੇਤ ਪੂਰੇ ਪੁਲਿਸ ਵਿਭਾਗ ਨੂੰ ਇਸ ਉਪਲਬਧੀ ਨੂੰ ਦੋਹਰਾਉਣ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

            ਇਹ ਦੂਜੀ ਵਾਰ ਹੈ ਜਦੋਂ ਹਰਿਆਣਾ ਪੁਲਿਸ ਨੇ ਇਸ ਪ੍ਰਣਾਲੀ ਦੇ ਤਹਿਤ 100 ਫੀਸਦੀ ਅੰਕਾਂ ਦੇ ਨਾਲ ਦੇਸ਼ ਵਿਚ ਪਹਿਲਾਂ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਹਿਮਾਚਲ ਨੇ 99.6 ਫੀਸਦੀ ਨੰਬਰਾਂ ਦੇ ਨਾਲ ਦੂਜਾ ਅਤੇ ਕਰਨਾਟਕ ਨੇ 99.3 ਫੀਸਦੀ ਨੰਬਰਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਗੁਜਰਾਤ 99 ਫੀਸਦੀ ਸਕੋਰ ਦੇ ਨਾਲ ਚੌਥੇ ਸਥਾਨ ‘ਤੇ ਰਿਹਾ।

            ਇਸ ਸਬੰਧ ਵਿਚ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਵਧੀਕ ਪੁਲਿਸ ਮਹਾਨਿਦੇਸ਼ਕ (ਦੂਰਸੰਚਾਰ ਅਤੇ ਆਈਟੀ) ਏਐਸ ਚਾਵਲਾ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਪ੍ਰਗਤੀ ਡੈਸ਼ਬੋਰਡ ‘ਤੇ ਏਕੀਕ੍ਰਿਤ ਅਪਰਾਧ ਅਤੇ ਅਪਰਾਧਿਕ ਨੈਅਵਰਕਿੰਗ ਅਤੇ ਪ੍ਰਣਾਲੀਆਂ ਦੀ ਸਮੀਖਿਆ ਅਤੇ ਨਿਗਰਾਨੀ ਨਿਯਮਤ ਅੰਤਰਾਲ ‘ਤੇ ਪ੍ਰਧਾਨ ਮੰਤਰੀ ਵੱਲੋਂ ਵੱਖ-ਵੱਖ ਮਾਪਦੰਡਾਂ ਵਰਗੇ ਰਾਜ ਦੇ ਸਾਰੇ ਪੁਲਿਸ ਸਟੇਸ਼ਨਾਂ ਦੀ ਕਲੈਕਟੀਵਿਟੀ, ਪੁਲਿਸ ਸਟੇਸ਼ਨਾਂ ਵਿਚ ਕੰਪਿਊਟਰ ਸਿਸਟਮ ਦੀ ਉਪਲਬਧਤਾ, ਨਾਗਰਿਕ ਸੇਵਾਵਾਂ ਦਾ ਨਿਪਟਾਨ, ਪੁਲਿਸ ਅਧਿਕਾਰੀਆਂ ਦੀ ਸਿਖਲਾਈ, ਸਿਸਟਮ ‘ਤੇ ਪੁਲਿਸ ਸਟੇਸ਼ਨ ਵੱਲੋਂ

ਕਾਰਜ ਕਰਨਾ, ਪੁਰਾਣੇ ਡੇਟਾ ਦੀ ਡਿਜੀਟਾਈਜੇਸ਼ਨ ਅਤੇ ਸਿਸਟਮ ਵਿਚ ਉਪਲਬਧਤਾ, ਗਿਰਫਤਾਰ ਅਤੇ ਲਾਪਤਾ ਵਿਅਕਤੀਆਂ ਦੀ ਤਸਵੀਰ ਦਾ ਸੀਸੀਟੀਐਨਐਸ ਵਿਚ ਇੰਦਰਾਜ ਅਤੇ ਸਿਸਟਮ ਨਾਲ ਤਿਆਰ ਚਲਾਨਾਂ ਨੂੰ ਅਦਾਲਤ ਵਿਚ ਜਮ੍ਹਾ ਕਰਨਾ ਆਦਿ ਦੇ ਲਈ ਕੀਤੀ ਜਾਂਦੀ ਹੈ। ਹਰਿਆਣਾ ਨੇ ਫਿਰ ਤੋਂ ਜੁਲਾਈ, 2021 ਦੇ ਲਈ ਪ੍ਰਗਤੀ ਡੈਸ਼ਬੋਰਡ ਦੇ ਸਾਰੇ ਨਿਰਧਾਰਿਤ ਮਾਪਦੰਡਾਂ ਵਿਚ 100 ਫੀਸਦੀ ਅੰਕ ਪ੍ਰਾਪਤ ਕਰ ਇਹ ਉਪਲਬਧੀ ਹਾਸਲ ਕੀਤੀ ਹੈ।

            ਸ੍ਰੀ ਏਐਸ ਚਾਵਲਾ ਨੇ ਦਸਿਆ ਕਿ ਡੀਐਸਪੀ ਪਵਨ ਕੁਮਾਰ, ਐਸਆਹੀ ਰਾਜੇਸ਼ ਕੁਮਾਰ ਅਤੇ ਹੋਰ ਦੀ ਇਕ ਵਿਸ਼ੇਸ਼ ਟੀਮ ਤੈਨਾਤ ਕੀਤੀ ਗਈ ਹੈ ਜੋ ਪ੍ਰਗਤੀ ਡੈਸ਼ਬੋਰਡ ਦੇ ਸਾਰੇ ਮਾਪਦੰਡਾਂ ‘ਤੇ ਚੌਂਵੀ ਘੰਟੇ ਫੀਲਡ ਇਕਾਈਆਂ ਵੱਲੋਂ ਕੀਤੇ ਗਏ ਕੰਮਾਂ ਦੀ ਲਗਾਤਾਰ ਨਿਗਰਾਨੀ ਕਰਦੀ ਹੈ। ਉਨ੍ਹਾਂ ਨੇ ਟੀਮ ਨੂੰ ਉਨ੍ਹਾਂ ਦੇ ਚੰਗੇ ਕੰਮ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਮਾਨਕ ਬਣਾਏ ਰੱਖਣ ਦੇ ਲਈ ਪ੍ਰੋਤਸਾਹਿਤ ਕੀਤਾ।

Leave a Reply

Your email address will not be published. Required fields are marked *