ਪੰਜਾਬਪਟਿਆਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ਕਰਵਾਇਆ

ਪਟਿਆਲਾ 9 ਸਤੰਬਰ  (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।ਵਿਭਾਗ ਦੇ ਮੁਖੀ ਡਾ.ਮਲਕਿੰਦਰ ਕੌਰ ਵਲੋਂ ਵਾਈਸ ਚਾਂਸਲਰ ਸਾਹਿਬ ਦੀ ਸਰਪ੍ਰਸਤੀ ਵਿਚ ਬੂਟੇ ਲਗਵਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਵਾਈਸ ਚਾਂਸਲਰ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਮਜ਼੍ਹਬ ਦਾ ਸਾਂਝਾ ਗ੍ਰੰਥ ਦੱਸਦਿਆਂ ਸ਼ਬਦ ਗੁਰੂ ਦੀ ਸੰਗੀਤ ਨਾਲ ਇਕਸੁਰਤਾ ਦੀ ਪ੍ਰੋੜਤਾ ਕੀਤੀ।

ਪ੍ਰੋਗਰਾਮ ਦੇ ਮੁੱਖ ਵਕਤਾ ਡਾ.ਵਰਿੰਦਰਪਾਲ ਸਿੰਘ ਨੇ ਧਰਮ ਚਿੰਤਨ ਦੁਆਰਾ ਸਚਿਆਰ ਮਨੁੱਖ ਦੀ ਘਾੜਤ ਸਬੰਧੀ ਅੰਦਰੂਨੀ ਅਨੁਭਵ ‘ਤੇ ਜ਼ੋਰ ਦਿੱਤਾ। ਮੁੱਖ ਮਹਿਮਾਨ ਡਾ.ਗੁਰਸ਼ਰਨ ਸਿੰਘ ਰੰਧਾਵਾ ਨੇ ਸਿੱਖ ਚਿੰਤਨ ਅਤੇ ਵਿਰਾਸਤ ਨੂੰ ਵਾਤਾਵਰਣ ਨਾਲ ਜੋੜ ਕੇ ਵਿਭਿੰਨ ਰੰਗਾਂ ਰਾਹੀਂ ਇਸ ਅਮੀਰ ਵਿਰਾਸਤ ਨੂੰ ਹੋਰ ਅੱਗੇ ਲਿਜਾਣ ‘ਤੇ ਜ਼ੋਰ ਦਿੱਤਾ। ਵਿਸ਼ੇਸ਼ ਮਹਿਮਾਨ ਡਾ.ਬਲਕਾਰ ਸਿੰਘ ਨੇ ਸ਼ਬਦ ਗੁਰੂ ਦੀ ਮਹਾਨਤਾ ’ਤੇ ਚਾਨਣਾ ਪਾਇਆ। ਡਾ.ਗੁੰਜਨਜੋਤ ਕੌਰ ਵਲੋਂ ਆਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਡਾ.ਹਰਵਿੰਦਰ ਕੌਰ (ਡੀਨ ਸੋਸ਼ਲ ਸਾਇੰਸਿਜ਼), ਡਾ.ਪਰਮਵੀਰ ਸਿੰਘ,ਡਾ.ਮੁਹੰਮਦ ਹਬੀਬ, ਡਾ.ਸੁਰਜੀਤ ਸਿੰਘ ਭੱਟੀ, ਡਾ. ਬਲਵਿੰਦਰਜੀਤ ਕੌਰ ਭੱਟੀ, ਡਾ.ਜਸਪ੍ਰੀਤ ਕੌਰ ਸੰਧੂ, ਡਾ.ਨਿਵੇਦਤਾ ਸਿੰਘ, ਡਾ.ਅਲੰਕਾਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

Leave a Reply

Your email address will not be published. Required fields are marked *