ਅੰਮ੍ਰਿਤਸਰਪੰਜਾਬ

ਤਖ਼ਤ ਸਾਹਿਬ ਵਾਲੀ ਘਟਨਾ ਨੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ:ਅਦਲੀਵਾਲ

ਅੰਮ੍ਰਿਤਸਰ, 14 ਸਤੰਬਰ- (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਮੁਕਤ ਹੋਏ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਅਦਲੀਵਾਲ ਨੇ ਤਖ਼ਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਘਟਨਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁ:ਪ੍ਰ: ਕਮੇਟੀ ਦੇ ਪ੍ਰਬੰਧ ਅਧੀਨ ਇਤਿਹਾਸਕ ਗੁਰਦੁਆਰਿਆਂ ਵਿੱਚ ਅਜਿਹੀਆਂ ਅਫਸੋਸਨਾਕ ਦੁਖਦਾਈ ਮੰਦਭਾਗੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਜੋ ਹਿਰਦੇਵੇਦਕ ਤੇ ਨਾ ਬਰਦਾਸ਼ਤ ਕਰਨ ਵਾਲੀਆਂ ਹਨ।

ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਰਾਗੀਆਂ ਪਿਛੇ ਬੈਠ ਕੇ ਦੋਸ਼ੀ ਵਿਅਕਤੀ ਨੇ ਬੀੜੀ ਸਿਗਰਟ ਕਿਵੇਂ ਸੁਲਗਾਈ, ਕਿਵੇਂ ਗੁਰੂ ਮਹਾਰਾਜ ਦੇ ਦਰਬਾਰ ‘ਚ ਕੀਰਤਨ ਕਰਦੇ ਰਾਗੀਆਂ ਤੇ ਸੁੱਟ ਦਿੱਤੀ।ਉਨ੍ਹਾਂ ਕਿਹਾ ਕਿ ਇਸ ਤਰਾਂ ਦੀ ਘਟਨਾ ਪਹਿਲੀ ਨਹੀਂ ਹੈ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਗੁਰਦੁਆਰਾ ਗੰਗਸਰ ਜੈਤੋ ਅਤੇ ਹੁਣ ਤਖ਼ਤ ਸਾਹਿਬ ਤੇ ਵੀ ਅਜਿਹਾ ਹਮਲਾ ਹੋਇਆ ਹੈ।ਅਜਿਹੀਆਂ ਘਟਨਾਵਾਂ ਮੁਲਾਜਮਾਂ, ਅਧਿਕਾਰੀਆਂ ਦੀ ਲਾਹਪ੍ਰਵਾਹੀ/ਅਣਗਹਿਲੀ ਜੱਗਜ਼ਹਿਰ ਕਰਦੀਆਂ ਹਨ।ਮੈਨੇਜਰਾਂ, ਸਕੱਤਰਾਂ ਦਾ ਏਡਾ ਵੱਡਾ ਲਾਣਾ, ਲੱਖਾਂ ਰੁਪਏ ਤਨਖਾਹਾਂ ਬਟੋਰਨ ਵਾਲੇ ਕਿਹੜੇ ਰਣਯੁਧ ਵਿੱਚ ਲੜ ਰਹੇ ਹਨ?

   ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਵੀ ਅਜਿਹੀਆਂ ਘਟਨਾਵਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਕਦੇ ਦਿਮਾਗੀ ਤੌਰ ਤੇ ਬਿਮਾਰ, ਕਦੇ ਕੋਈ ਹੋਰ ਨਿਗੁਣਾ ਜਿਹਾ ਬਹਾਨਾ ਬਣਾ ਕੇ ਸਜਾ ਮੁਕਤ ਕਰ ਦਿੱਤਾ ਜਾਂਦਾ ਹੈ ਪਰ ਸੁਆਲ ਇਹ ਹੈੈ ਕਿ ਦਿਮਾਗੀ ਸੰਤੁਲਨ ਗਵਾਉਣ ਵਾਲਾ ਵਿਅਕਤੀ ਨੇ ਕਦੇ ਕਿਸੇ ਹੋਰ ਧਾਰਮਿਕ ਅਸਥਾਨ ਵਿੱਚ ਅਜਿਹਾ ਕੀਤਾ।ਅਜਿਹੇ ਵਿਅਕਤੀ ਮਹਿਜ ਗੁਰੂੂ ਗੰਥ ਸਾਹਿਬ ਨੂੰ ਹੀ ਆਪਣਾ ਨਿਸ਼ਾਨਾ ਕਿਉਂ ਬਣਾ ਰਹੇ ਹਨ।ਇਨ੍ਹਾਂ ਘਟਨਾਵਾਂ ਪ੍ਰਤੀ ਪ੍ਰਸ਼ਾਸਨ  ਦੇ ਨਾਲ-ਨਾਲ ਐਸ. ਜੀ ਪੀ ਸੀ ਤੇ ਪ੍ਰਬੰਧਕ ਸੁਹਿਰਦ ਨਹੀਂ ਹਨ ਜਿਸ ਕਾਰਨ ਅਹਿੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆ ਹਨ । ਅਜਿਹੀਆਂ ਘਟਨਾਵਾਂ ਦੀ ਪਿੱਠਭੂਮੀ ‘ਚ ਕਿਹੜੀ ਸ਼ਕਤੀ ਕੰਮ ਕਰ ਰਹੀ ਪਤਾ ਲਗਾਉਣਾ ਜ਼ਰੂਰੀ ਹੈ।

Leave a Reply

Your email address will not be published. Required fields are marked *