ਪੰਜਾਬਪਟਿਆਲਾ

ਬੰਟੀ ਸਿੰਘ ਖਾਨਪੁਰ ਦੀ ਅਗਵਾਈ ਵਿਚ ਕਿਸਾਨਾਂ ਦਾ ਜੱਥਾ ਹੋਇਆ ਰਵਾਨਾ

ਰਾਜਪੁਰਾ 16 ਸਤੰਬਰ  (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦਿੱਲੀ ਦੀ ਸਰਹੱਦਾਂ ਤੇ ਬੈਠੇ ਹੋਏ ਕਿਸਾਨਾਂ ਦਾ ਸਾਥ ਦੇਣ ਲਈ ਰਾਜਪੁਰਾ ਤੋਂ ਕਿਸਾਨ ਆਗੂ ਬੰਟੀ ਸਿੰਘ ਖਾਨਪੁਰ ਦੀ ਅਗਵਾਈ ਵਿਚ ਵੱਡਾ ਜੱਥਾ ਰਵਾਨਾ ਹੋਇਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੰਟੀ ਸਿੰਘ ਖਾਨਪੁਰ ਨੇ ਕਿਹਾ ਕਿ ਅੱਜ ਦਸ ਮਹੀਨਿਆਂ ਤੋਂ ਕਿਸਾਨ ਦਿੱਲੀ ਵਿਖੇ ਬੈਠੇ ਹੋਏ ਹਨ ਪਰ ਕੇਂਦਰ ਦੀ ਬੀਜੇਪੀ ਸਰਕਾਰ ਆਪਣੇ ਕਾਲੇ ਕਾਨੂੰਨ ਤੋਂ ਟੱਸ ਤੋਂ ਮੱਸ ਨਹੀਂ ਹੋ ਰਹੀ। ਅੱਠ ਸੋ ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਹਨ ਪਰ ਨਿਰਦਈ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ। ਪਰ ਹੁਣ ਵਕਤ ਬਦਲ ਚੁਕਿਆ ਹੈ।

ਅੱਜ ਦਾ ਕਿਸਾਨ ਪਹਿਲਾਂ ਵਰਗਾ ਅਨਪੜ੍ਹ ਅਤੇ ਦਬਣ ਵਾਲਾ ਨਹੀਂ ਹੈ। ਪਹਿਲਾਂ ਕਿਸਾਨ ਇਹਨਾਂ ਲੀਡਰਾਂ ਸਾਹਮਣੇ ਹੱਥ ਜੋੜਦਾ ਸੀ। ਮਿਲਣ ਲਈ ਤਰਸਦਾ ਸੀ ਪਰ ਅੱਜ ਦੇ ਕਿਸਾਨ ਦੀ ਕਚਹਿਰੀ ਵਿੱਚ ਇਹਨਾਂ ਨੂੰ ਪੇਸ਼ ਹੋਣਾ ਪੈ ਰਿਹਾ ਹੈ। ਹੁਣ ਮੁਲਜਮ ਸਿਆਸਤ ਅਤੇ ਫੈਸਲਾ ਕਿਸਾਨ ਕਰ ਰਹੇ ਹਨ। ਅੱਜ ਦੇ ਕਿਸਾਨ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਸਬਕ ਸਿਖਾ ਰਹੇ ਹਨ ਕਿ ਸੰਸਦ ਦੀ ਕਾਰਵਾਈ ਕਿਵੇਂ ਚਲਾਉਣੀ ਹੈ।

ਇਹ ਸਾਬਿਤ ਕਰ ਦਿੱਤਾ ਹੈ ਕਿਸਾਨਾਂ ਨੇ ਸੰਸਦ ਦੇ ਸਾਹਮਣੇ ਕਿਸਾਨ ਸੰਸਦ ਲਗਾਕੇ। ਅੱਜ ਦਾ ਕਿਸਾਨ ਕੋਈ ਵੀ ਵਧੀਕੀ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਇਹ ਤਿੰਨੋਂ ਕਾਲੇ ਕਾਨੂੰਨ ਕਿਵੇਂ ਸਹਿ ਸਕਦਾ ਹੈ। ਜਿਨ੍ਹਾਂ ਨਾਲ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਜੜ ਜਾਣ ਇਸ ਲਈ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਦੋਂ ਤੱਕ ਕਿਸਾਨ ਦਿੱਲੀ ਦੀਆਂ ਬਰੂਹਾਂ ਤੋਂ ਘਰਾਂ ਨੂੰ ਨਹੀਂ ਪਰਤਦੇ। ਅੱਜ ਘੱਟੋ ਘੱਟ ਸਮਰਥਨ ਮੁੱਲ ਪੂਰੇ ਦੇਸ਼ ਦੀ ਜਰੂਰਤ ਹੈ। ਸਰਕਾਰ ਆਪਣੇ ਵਚਨਾਂ ਤੋਂ ਫਿਰੀ ਹੋਈ ਹੈ ਪਰ ਕਿਸਾਨ ਆਪਣੇ ਹੱਕ ਲੈ ਕੇ ਰਹਿਣਗੇ। ਅੱਜ ਰਾਜਪੁਰਾ ਰੇਲਵੇ ਸਟੇਸ਼ਨ ਤੋਂ ਵੱਡੇ ਜੱਥੇ ਨਾਲ ਬੰਟੀ ਸਿੰਘ ਖਾਨਪੁਰ, ਗਿਆਨ ਸਿੰਘ ਖਾਨਪੁਰ, ਚੰਦ ਸਿੰਘ ਖਾਨਪੁਰ, ਹਰਵਿੰਦਰ ਸਿੰਘ ਖਲਾਸਪੁਰ, ਸੁੱਚਾ ਸਿੰਘ, ਸੈਟੀ ਸਿੰਘ ਮਹਿਮਾ, ਗੁਰਲਾਲ ਸਿੰਘ ਮਹਿਮਾ, ਯਾਦਵਿੰਦਰ ਸਿੰਘ ਮਹਿਮਾ ਅਤੇ ਹੋਰ ਵੀ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *