ਪੰਜਾਬ

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਕੀਤਾ ਐਸ ਡੀ ਕਾਲਿਜ ਵਿਚ ਜੈਂਡਰ ਚੈਂਪੀਅਨ ਕਲੱਬ ਦਾ ਉਦਘਾਟਨ

ਚੰਡੀਗੜ, 17 ਸਤੰਬਰ (ਮਧੂਸਾਰ ਬਿਊਰੋ)ਨੌਜਵਾਨਾਂ ਨੂੰ ਿਗ ਸਮਾਨਤਾ (ਔਰਤ ਮਰਦ ਬਰਾਬਰੀ) ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਇਥੇ ਸਵਾਮੀ ਗਨੇਸ਼ ਦੱਤ ਸਨਾਤਨ ਧਰਮ ਕਾਲਿਜ ਵਿਚ ਜੈਂਡਰ ਚੈਂਪੀਅਨ ਕਲੱਬ ਸਥਾਪਤ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੇ ਕੀਤਾ।

ਸ਼੍ਰੀਮਤੀ ਗੁਲਾਟੀ ਨੇ ਇਸ ਮੌਕੇ ਜੀਜੀਡੀਐਸਡੀ ਕਾਲਿਜ ਦੀ ਪ੍ਰਬੰਧਕ ਕਮੇਟੀ ਅਤੇ ਸਮੁਚੇ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਨੂੰ ਪੂਰਨ ਆਸ ਹੈ ਕਿ ਇਹ ਕਲੱਬ ਸਮਾਜ ਵਿਚ ਿਗ ਸਮਾਨਤਾ ਦੀ ਭਾਵਨਾ ਅਤੇ ਵਿਚਾਰ ਨੂੰ ਪ੍ਰਫੁਲੱਤ ਕਰੇਗਾ। ਉਨਾਂ ਨੇ ਐਲਾਨ ਕੀਤਾ ਕਿ ਮਹਿਲਾ ਕਮਿਸ਼ਨ ਪੰਜਾਬ ਵਿਚ ਿਗ ਸਮਾਨਤਾ ਪ੍ਰਤੀ ਸੰਵੇਦਨਾ ਬਾਰੇ ਅਜਿਹੀ ਹੀ ਮੁਹਿੰਮ ਸ਼ੁਰੂ ਕਰੇਗਾ।
ਪਹਿਲਾ ਕਾਲਿਜ ਦੇ ਪਿ੍ਰੰਸੀਪਲ ਅਜੈ ਸ਼ਰਮਾ ਨੇ ਕਿਹਾ ਕਿ ਕਾਲਿਜ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੀਆਂ ਸੇਧਾਂ ਮੁਤਾਬਿਕ ਿਗ ਸੰਵੇਦਨਾ ਪੈਦਾ ਕਰਨ ਲਈ ਇਸ ਕਲੱਬ ਦੀ ਸਥਾਪਨਾ ਕੀਤੀ ਹੈ। ਇਸ ਸਮਾਗਮ ਵਿਚ ਕਾਲਿਜ ਕਮੇਟੀ ਦੇ ਜਨਰਲ ਸਕੱਤਰ ਅਨਿਰੁੱਧ ਜੋਸ਼ੀ ਅਤੇ ਸਕੱਤਰ ਜਤਿੰਦਰ ਭਾਟੀਆ ਵੀ ਸ਼ਾਮਲ ਹੋਏ।

Leave a Reply

Your email address will not be published. Required fields are marked *