ਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਐਸ ਓ ਆਈ 2022 ਵਿੱਚ ਅਹਿਮ ਰੋਲ ਅਦਾ ਕਰੇਗਾ:– ਰਾਜੂ ਖੰਨਾ।

ਐਸ ਓ ਆਈ ਦੇ ਗੁਰਸਿਮਰਨ ਅਰੌੜਾ ਅਮਲੋਹ ਸ਼ਹਿਰੀ ਤੇ ਕਰਨਵੀਰ ਬਾਜਵਾ ਅਮਲੋਹ ਦਿਹਾਤੀ ਪ੍ਰਧਾਨ ਨਿਯੁਕਤ।

ਅਮਲੋਹ,24 ਸਤੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਐਸ਼ ਓ ਆਈ 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਅਹਿਮ ਰੋਲ ਅਦਾ ਕਰਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਏਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਜੋਨਲ ਪ੍ਰਧਾਨ ਐਸ ਓ ਆਈ ਸਿਮਰਨ ਟਿਵਾਣਾ ਦੀ ਯੋਗ ਅਗਵਾਈ ਵਿੱਚ ਹਲਕਾ ਪ੍ਰਧਾਨ ਅਮਲੋਹ ਆਦੇਸ਼ ਪ੍ਰਤਾਪ ਸਿੰਘ ਸੰਧੂ ਦੀ ਮੌਜੂਦਗੀ ਵਿੱਚ ਗੁਰਸਿਮਰਨ ਸਿੰਘ ਗੁਰੀ ਅਰੌੜਾ ਨੂੰ ਐਸ ਓ ਆਈ ਅਮਲੋਹ ਸਹਿਰੀ ਤੇ ਕਰਨਵੀਰ ਸਿੰਘ ਬਾਜਵਾ ਨੂੰ ਅਮਲੋਹ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਨ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਰਾਜੂ ਖੰਨਾ ਨੇ ਅੱਗੇ ਕਿਹਾ ਕਿ ਐਸ ਓ ਆਈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਜੁਝਾਰੂ ਜੱਥੇਬੰਦੀ ਹੈ।ਜਿਸ ਵੱਲੋਂ ਜਿਥੇਂ ਸਮੇਂ ਸਮੇਂ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਮੋਰਚੇ ਵਿੱਚ ਵੀ ਬਣਦਾ ਯੋਗਦਾਨ ਪਾ ਰਹੀ ਹੈ। ਉਹਨਾਂ ਨਵਨਿਯੁਕਤ ਸ਼ਹਿਰੀ ਪ੍ਰਧਾਨ ਅਮਲੋਹ ਗੁਰਸਿਮਰਨ ਸਿੰਘ ਗੁਰੀ ਤੇ ਦਿਹਾਤੀ ਪ੍ਰਧਾਨ ਅਮਲੋਹ ਕਰਨਵੀਰ ਸਿੰਘ ਬਾਜਵਾ ਨੂੰ ਵਧਾਈ ਦਿੰਦੇ ਹੋਏ ਪਿੰਡਾਂ ਤੇ ਸ਼ਹਿਰ ਵਿੱਚ ਘਰ ਘਰ ਸਪੰਰਕ ਕਰਨ ਦੀ ਗੱਲ ਆਖੀ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹਲਕਾ ਪ੍ਰਧਾਨ ਅਮਲੋਹ ਆਦੇਸ਼ ਪ੍ਰਤਾਪ ਸਿੰਘ ਸੰਧੂ ਵੱਲੋਂ ਨਵਨਿਯੁਕਤ ਪ੍ਰਧਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਤੇ ਸੈਨਿਕ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਕੈਪਟਨ ਜਸਵੰਤ ਸਿੰਘ ਬਾਜਵਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯੂਥ ਵਿੰਗ ਵਿੱਕੀ ਮਿੱਤਲ,ਸ਼ਹਿਰੀ ਪ੍ਰਧਾਨ ਯੂਥ ਵਿੰਗ ਪੰਕਜ਼ ਅਰੌੜਾ, ਕੇਵਲ ਖਾ ਧਰਮਗੜ, ਰਾਜੂ ਖਾ ਸਲਾਣਾ, ਰੁਪਿੰਦਰ ਸਿੰਘ ਕੁੰਜਾਰੀ,ਪ੍ਰਧਾਨ ਗੁਰਜੀਤ ਸਿੰਘ ਕੋਟਲਾ,ਰਾਜਨ ਅਰੋੜਾ,ਲਵਦੀਪ ਸਿੰਘ ਬੁੱਗਾ, ਬਿੱਲਾ ਅਮਲੋਹ , ਜਥੇਦਾਰ ਸ਼ਰਧਾ ਸਿੰਘ ਛੰਨਾ, ਯੂਥ ਆਗੂ ਹਰਿੰਦਰ ਸਿੰਘ ਸੇਖੋਂ, ਰੇਸ਼ਮ ਸਿੰਘ ਵਿਰਕ,ਗੁਰਨਾਮ ਪੁਰੀ, ਚਰਨਜੀਤ ਗੋਲਡੀ, ਗੁਰਪ੍ਰੀਤ ਸਿੰਘ ਮਾਲੋਵਾਲ, ਨਰਿੰਦਰ ਸਲਾਣਾ, ਬਿੱਟੂ ਸਲਾਣਾ,ਸੋਨੀ ਕਲਾਲਮਾਜਰਾ, ਤੇਜਵੰਤ ਸਿੰਘ ਵਿਰਕ,ਮਲਕੀਤ ਸਿੰਘ ਮਾਨਗੜ੍ਹ,ਛੀਨੂ ਅਮਲੋਹ,ਜੀਵਨ ਸਹੋਤਾ, ਹਰਵਿੰਦਰ ਸਿੰਘ ਬਿੰਦਾ, ਜਥੇਦਾਰ ਹਰਭਜਨ ਸਿੰਘ ਅਮਲੋਹ, ਯਾਦਵਿੰਦਰ ਸਿੰਘ ਸਲਾਣਾ, ਗੁਰਦਰਸ਼ਨ ਸਿੰਘ ਸਲਾਣਾ, ਹਰਜੀਤ ਸਿੰਘ ਪੌਪੀ ਲੱਲੋ, ਸਤਨਾਮ ਸਿੰਘ ਬੁੱਗਾ, ਗੁਰਪੰਥ ਸਿੰਘ ਤੂਫਾਨ, ਗੁਰਸੇਵਕ ਸਿੰਘ ਭਾਬਰੀ, ਅਮਰਜੀਤ ਸਿੰਘ ਲਾਡਪੁਰ,ਡਾ ਕੇਸਰ ਸਿੰਘ ਸੇਖੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਹਾਜਰ ਸਨ।

Leave a Reply

Your email address will not be published. Required fields are marked *