ਪੰਜਾਬਪਟਿਆਲਾ

ਜੇ ਕਰ ਮੋਦੀ ਸਰਕਾਰ 11 ਅਕਤੂਬਰ ਤੱਕ ਝੋਨੇ ਦੀ ਖਰੀਦ ਨਹੀ ਕਰਦੀ,ਤਾ ਪੰਜਾਬ ਸਰਕਾਰ ਅਪਣੀਆਂ ਏਜਾੰਸੀਆ ਤੋ ਖ਼ਰੀਦ ਕਰਵਾਏ:– ਰਾਜੂ ਖੰਨਾ।

ਅਨਾਜ਼ ਮੰਡੀ ਅਮਲੋਹ ਵਿੱਚ ਲੱਗੇ ਝੋਨੇ ਦੇ ਅੰਬਾਰ, ਉੱਪਰੋਂ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ।

ਅਮਲੋਹ,1 ਅਕਤੂਬਰ (ਮਧੂਸਾਰ ਬਿਊਰੋ) ਭਾਵੇਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਝੋਨੇ ਦੀ ਅੱਜ 1ਅਕਤੂਬਰ ਨੂੰ ਖ਼ਰੀਦ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ।ਪਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ 11ਅਕਤੂਬਰ ਨੂੰ ਝੋਨੇ ਦੀ ਖਰੀਦ ਕਰਨ ਦਾ ਜੋ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ।ਉਸ ਨੇ ਪੰਜਾਬ ਸਰਕਾਰ ਦੇ ਖ਼ਰੀਦ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਦੇ ਲੋਕਾਂ ਦੀਆ ਪਾਰਟੀ ਦਫ਼ਤਰ ਅਮਲੋਹ ਵਿਖੇ ਸਮੱਸਿਆਵਾਂ ਸੁਣਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਹਲਕਾ ਅਮਲੋਹ ਅੰਦਰ ਵਧੇਰੇ ਖੇਤੀ ਆਲੂਆਂ ਦੀ ਫ਼ਸਲ ਦੀ ਹੁੰਦੀ ਹੈ।ਜਿਸ ਕਾਰਨ ਝੋਨਾ ਵੀ ਅਗੇਤਾ ਹੀ ਅਨਾਜ਼ ਮੰਡੀਆਂ ਵਿੱਚ ਆਉਂਦਾ ਹੈ।

ਜਿਸ ਕਾਰਨ ਅਨਾਜ ਮੰਡੀ ਅਮਲੋਹ ਵਿੱਚ ਝੋਨੇ ਦੇ ਅੰਬਾਰ ਲੱਗ ਚੁੱਕੇ ਹਨ। ਤੇ ਉੱਪਰੋਂ ਮੌਸਮ ਦੀ ਖਰਾਬੀ ਕਿਸਾਨਾਂ ਦੇ ਸ਼ਾਹ ਸੂਤ ਰਹੀ। ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਝੋਨੇ ਦੀ ਖਰੀਦ 11 ਅਕਤੂਬਰ ਤੱਕ ਨਹੀ ਕਰ ਸਕਦੀ ਉਦੋਂ ਤੱਕ ਪੰਜਾਬ ਸਰਕਾਰ ਅਪਣੀਆਂ ਖ਼ਰੀਦ ਏਜੰਸੀਆਂ ਰਾਹੀ ਝੋਨੇ ਦੀ ਖਰੀਦ ਕਰਵਾਏ ਤਾ ਜੋ ਪਿਛਲੇ ਪੰਦਰਾਂ ਪੰਦਰਾਂ ਦਿਨਾਂ ਤੋ ਅਨਾਜ਼ ਮੰਡੀਆਂ ਵਿੱਚ ਝੋਨੇ ਲੈ ਕੇ ਬੈਠੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਨਹੀ। ਜਦੋਂ ਸਮੇ ਦੀਆ ਸਰਕਾਰਾਂ ਨੂੰ ਪਤਾਂ ਹੈ ਕਿ ਝੋਨਾ ਮੰਡੀਆਂ ਵਿੱਚ ਆਉਣ ਵਾਲਾ ਹੈ। ਤਾ ਅਗਾਉਂ ਪ੍ਰਬੰਧ ਪਹਿਲਾਂ ਹੀ ਕਿਉ ਨਹੀ ਕੀਤੇ ਜਾਦੇ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਮੋਦੀ ਸਰਕਾਰ ਦੀ ਜਿਥੇ ਸਖਤ ਸ਼ਬਦਾਂ ਵਿੱਚ ਝੋਨੇ ਦੀ ਖਰੀਦ 10 ਦਿਨ ਲੇਟ ਕਰਨ ਦੀ ਨਿਖੇਧੀ ਕਰਦਾ ਹੈ। ਉਂਥੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਝੋਨੇ ਦੀ ਖਰੀਦ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਤੋ ਖ਼ਰੀਦ ਸ਼ੁਰੂ ਕਰਵਾਈ ਜਾਵੇ ਤਾ ਜੋ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੀਆਂ ਸਮੱਸਿਆਂਵਾਂ ਦਾ ਹੱਲ ਹੋ ਸਕੇ। ਇਸ ਮੌਕੇ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯੂਥ ਵਿੰਗ ਵਿੱਕੀ ਮਿੱਤਲ, ਜ਼ਿਲ੍ਹਾ ਪ੍ਰਧਾਨ ਬਾਜ਼ੀਗਰ ਵਿੰਗ ਮਲਕੀਤ ਸਿੰਘ ਮਾਨਗੜ੍ਹ, ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰਾਕੇਸ਼ ਕੁਮਾਰ ਸਾਹੀ, ਸ਼ਹਿਰੀ ਪ੍ਰਧਾਨ ਯੂਥ ਵਿੰਗ ਪੰਕਜ਼ ਅਰੌੜਾ,ਦਰਸ਼ਨ ਸਿੰਘ ਸਲਾਣੀ, ਜ਼ਿਲ੍ਹਾ ਮੁੱਖ ਬੁਲਾਰਾ ਰਾਜੂ ਖਾ ਸਲਾਣਾ, ਬਿੱਟੂ ਪਨਾਗ, ਯੂਥ ਆਗੂ ਗੁਰਜੀਤ ਸਿੰਘ ਕੋਟਲਾ, ਨੀਟਾ ਸੰਧੂ, ਯਾਦਵਿੰਦਰ ਸਿੰਘ ਸਲਾਣਾ,ਲਵਦੀਪ ਸਿੰਘ ਬੁੱਗਾ,ਕੇਵਲ ਖਾ ਧਰਮਗੜ, ਗੁਰਦਰਸ਼ਨ ਸਿੰਘ ਪਨਾਗ, ਸਤਨਾਮ ਸਿੰਘ ਬੁੱਗਾ, ਕਾਲ਼ਾ ਅਰੌੜਾ, ਗੁਰਸੇਵਕ ਸਿੰਘ ਭਾਬਰੀ, ਰਣਧੀਰ ਸਿੰਘ ਧੀਰਾ, ਗੁਰਪ੍ਰੀਤ ਸਿੰਘ ਨੋਨੀ,ਜੌਨੀ ਭੱਦਲਥੂਹਾ,ਸੱਜਣ ਸਿੰਘ ਰਾਮਗੜ੍ਹ, ਗੁਰਨਾਮ ਪੁਰੀ, ਰਾਜਨ ਅਰੌੜਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਸਮੱਸਿਆਵਾਂ ਲੈ ਕੇ ਪੁੱਜੇ।

Leave a Reply

Your email address will not be published. Required fields are marked *