ਐਨਪੀਐਲ ਨੇ ਨੌਂ ਹੋਰ ਹੋਣਹਾਰ ਲੜਕੀਆਂ ਨੂੰ ਦਿੱਤੀ ਸਕਾਲਰਸ਼ਿਪ
ਰਾਜਪੁਰਾ (ਪਟਿਆਲਾ):15 ਅਕਤੂਬਰ (ਅਨੂ ਅਲਬਰਟ/ਮਧੂਸਾਰ ਬਿਊਰੋ) ਸਿੱਖਿਆ ਦੁਆਰਾ ਇੱਕ ਸਕਾਰਾਤਮਕ ਤਬਦੀਲੀ ਲਿਆਉਣ ਲਈ, L&T ਦੀ ਮਲਕੀਅਤ ਵਾਲੀ ਨਾਭਾ ਪਾਵਰ ਲਿਮਟਿਡ, ਜੋ ਰਾਜਪੁਰਾ ਵਿਖੇ 2×700 ਮੈਗਾਵਾਟ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ ਨੇ ਪਲਾਂਟ ਦੇ ਨਾਲ ਲੱਗਦੇ ਪਿੰਡਾਂ ਦੀਆਂ ਨੌਂ ਹੋਰ ਹੋਣਹਾਰ ਲੜਕੀਆਂ ਨੂੰ ਮੈਰਿਟ-ਕਮ-ਲੋੜ-ਅਧਾਰਤ ਸਕਾਲਰਸ਼ਿਪ ਪ੍ਰਦਾਨ ਕੀਤੀ ਹੈ।
ਇਹ ਪ੍ਰੋਗਰਾਮ ਸਭ ਤੋਂ ਪਹਿਲਾਂ 2020 ਵਿੱਚ ਕੰਪਨੀ ਦੇ ਸੀਐਸਆਰ ਉਪਰਾਲਿਆਂ ਦੇ ਅਧੀਨ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਪਲਾਂਟ ਦੇ ਨਾਲ ਲਗਦੇ 49 ਪਿੰਡਾਂ ਦੀਆਂ ਲੜਕੀਆਂ ਲਈ ਖੁੱਲ੍ਹਾ ਹੈ। ਇਸਦਾ ਉਦੇਸ਼ ਲੜਕੀਆਂ ਨੂੰ ਉਨ੍ਹਾਂ ਦੇ ਵਿੱਦਿਅਕ ਅਤੇ ਕਰੀਅਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।
ਨਾਭਾ ਪਾਵਰ ਦੇ ਕਾਰਜਕਾਰੀ ਅਧਿਕਾਰੀ ਸ੍ਰੀ ਐਸ.ਕੇ. ਨਾਰੰਗ ਨੇ ਕਿਹਾ, “ਸਿੱਖਿਆ ਸਮਾਜਕ ਪਰਿਵਰਤਨ ਲਈ ਪ੍ਰੇਰਕ ਸ਼ਕਤੀ ਹੈ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਅਸਲ ਸਮਰੱਥਾ ਨੂੰ ਸਮਝਣ ਵਿੱਚ ਸਹਾਇਤਾ ਕਰਦੀ ਹੈ। ਵਿਦਿਆਰਥਣਾਂ ਦੁਆਰਾ ਪ੍ਰਾਪਤ ਕੀਤੇ ਗਏ ਹੁਨਰ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਦੇ ਨਾਲ-ਨਾਲ ਪਰਿਵਾਰ ਅਤੇ ਸਮਾਜ ਵਿਚ ਓਹਨਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਸਹਾਇਤਾ ਕਰਦਾ ਹੈ । ਇਸ ਲਈ ਨਾਭਾ ਪਾਵਰ ਦ੍ਵਾਰਾ ਦਿੱਤੀ ਸਕਾਲਰਸ਼ਿਪ ਰਹੀ ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕੀਤਾ ਜਾਵੇ। ”
2020 ਵਿਚ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਅਦ ਇਨ੍ਹਾਂ ਪਿੰਡਾਂ ਦੀਆਂ ਬਹੁਤ ਸਾਰੀਆਂ ਲੜਕੀਆਂ ਨੂੰ ਲਾਭ ਪ੍ਰਾਪਤ ਹੋਇਆ ਹੈ। ਪਿਛਲੇ ਸਾਲ, ਨਾਭਾ ਪਾਵਰ ਨੇ 10 ਹੋਣਹਾਰ ਲੜਕੀਆਂ ਨੂੰ ਸਕਾਲਰਸ਼ਿਪ ਮੁਹੱਈਆ ਕਰਵਾਈ ਹੈ। ਜੋ ਇਸ ਸਮੇਂ ਇੱਕ ਨਾਮਵਰ ਪ੍ਰਾਈਵੇਟ ਸੰਸਥਾ ਵਿੱਚ ਤਿੰਨ ਸਾਲਾਂ ਦਾ ਜਨਰਲ ਨਰਸਿੰਗ ਅਤੇ ਦਾਈ ਦਾ ਕੋਰਸ ਕਰ ਰਹੀਆਂ ਹਨ ਅਤੇ ਉੱਜਵਲ ਭਵਿੱਖ ਲਈ ਤਿਆਰ ਹੋ ਰਹੀਆਂ ਹਨ।
ਇਸ ਸਾਲ ਵੀ, ਨਾਭਾ ਪਾਵਰ ਨੇ ਪਟਿਆਲਾ ਜ਼ਿਲ੍ਹੇ ਦੇ ਇੱਕ ਨਾਮਵਰ ਪ੍ਰਾਈਵੇਟ ਇੰਸਟੀਟਿਊਟ ਵਿੱਚ ਜਨਰਲ ਨਰਸਿੰਗ ਅਤੇ ਦਾਈ ਦਾ ਕੋਰਸ ਕਰਨ ਲਈ ਨਿਮਰ ਪਿਛੋਕੜ ਤੋਂ ਆਉਣ ਵਾਲੀਆਂ ਨੌਂ ਹੋਣਹਾਰ ਲੜਕੀਆਂ ਨੂੰ ਚੁਣਿਆ ਹੈ।
ਇਹ ਪ੍ਰੋਗਰਾਮ 1.5 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨੀ ਵਾਲੇ ਪਰਿਵਾਰ ਦੀ ਲੜਕੀਆਂ ਦੀ ਸਹਾਇਤਾ ਕਰਦਾ ਹੈ। ਇਹ ਸਕਾਲਰਸ਼ਿਪ ਉਨ੍ਹਾਂ ਲੜਕੀਆਂ ਨੂੰ ਦਿੱਤੀ ਜਾਂਦੀ ਹੈ ਜੋ 10+2 ਦੀ ਪ੍ਰੀਖਿਆ ਵਿੱਚ ਘਟ ਤੋਂ ਘਟ 75 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੀਆਂ ਹਨ । ਇਹ ਨਰਸਿੰਗ ਵਰਗੇ ਕਿੱਤਾਮੁਖੀ ਕੋਰਸ ਕਰਨ ਲਈ ਲੜਕੀਆਂ ਦੀ ਵਿੱਤੀ ਸਹਾਇਤਾ ਕਰਦੀ ਹੈ। ਕੁੜੀਆਂ ਦੀ ਚੋਣ ਸਖਤੀ ਨਾਲ ਮੈਰਿਟ ਅਤੇ ਚੋਣ ਪ੍ਰਕਿਰਿਆ ਦੇ ਅਧਾਰ ਤੇ ਕੀਤੀ ਜਾਂਦੀ ਹੈ ਜਿਸ ਵਿੱਚ ਲਿਖਤੀ ਪ੍ਰੀਖਿਆਵਾਂ ਅਤੇ ਇੰਟਰਵੀਊ ਸ਼ਾਮਲ ਹੁੰਦੇ ਹਨ।
ਚਲਾਇਆ ਜਾ ਰਿਹਾ ਇਹ ਪ੍ਰੋਗਰਾਮ ਹੁਨਰ ਵਿਕਾਸ ਦੇ ਨਾਲ ਨਾਲ ਸੰਪੂਰਨ ਵਿਕਾਸ ਨੂੰ ਸੁਨਿਸ਼ਚਤ ਕਰਦਾ ਹੈ, ਜਿਸ ਦੌਰਾਨ ਵਿਦਿਆਰਥਣਾ ਦੇ ਤਿੰਨ ਸਾਲ ਦੀ ਪੜ੍ਹਾਈ ਦਾ ਸਾਰਾ ਖਰਚ ਨਾਭਾ ਪਾਵਰ ਦ੍ਵਾਰਾ ਚੁਕਿਆ ਜਾਂਦਾ ਹੈ।

