ਬੇਅਦਬੀ ਘਟਨਾਵਾਂ ਅਤੇ ਕਿਸਾਨੀ ’ਤੇ ਸਤਬੀਰ ਖੱਟੜਾ ਦਾ ਅਸਤੀਫਾ ਸ਼ਲਾਘਾਯੋਗ ਕਦਮ : ਕਰਨੈਲ ਸਿੰਘ ਪੰਜੌਲੀ
ਸਤਬੀਰ ਖੱਟੜਾ ਦੇ ਅਸਤੀਫੇ ਦੀ ਸ਼ੋ੍ਰਮਣੀ ਕਮੇਟੀ ਮੈਂਬਰ ਪੰਜੌਲੀ ਵੱਲੋਂ ਸ਼ਲਾਘਾ
ਪਟਿਆਲਾ 21 ਅਕਤੂਬਰ (ਮਧੂਸਾਰ ਬਿਊਰੋ) ਸ਼ੋ੍ਰਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਪਟਿਆਲਾ ਦਿਹਾਤੀ ਹਲਕੇ ’ਚ ਸ਼ੋ੍ਰਮਣੀ ਅਕਾਲੀ ਦਲ ਦੇ ਸਰਗਰਮ ਨੌਜਵਾਨ ਸਤਬੀਰ ਸਿੰਘ ਖੱਟੜਾ ਵੱਲੋਂ ਦਿੱਤੇ ਗਏ ਅਸਤੀਫੇ ਦੀ ਸ਼ਲਾਘਾ ਕੀਤੀ ਗਈ ਹੈ। ਅਦਾਰਾ ਮਧੂਸਾਰ ਨਾਲ ਗੱਲਬਾਤ ਕਰਦਿਆਂ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਅਤੇ ਕਿਸਾਨੀ ਸੰਕਟ ਦਾ ਕੋਈ ਹੱਲ ਨਿਕਲਦਾ ਵੇਖਕੇ ਸਤਬੀਰ ਖੱਟੜਾ ਵੱਲੋਂ ਦਿੱਤਾ ਗਿਆ ਸ਼ਲਾਘਾ ਭਰਿਆ ਕਦਮ ਹੈ।
ਸ. ਪੰਜੌਲੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਬੇਅਦਬੀ ਘਟਨਾਵਾਂ ਅਤੇ ਕਿਸਾਨੀ ਸੰਕਟ ਦਾ ਸਰਕਾਰਾਂ ਵੱਲੋਂ ਕੋਈ ਹੱਲ ਨਾ ਕੱਢਿਆ ਜਾਣਾ ਚਿੰਤਾ ਦਾ ਵਿਸ਼ਾ ਹੈ ਅਤੇ ਸਤਬੀਰ ਸਿੰਘ ਖੱਟੜਾ ਨੇ ਕੌਮ ਅਤੇ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ ਪਾਰਟੀ ਅਹੁਦੇ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਲਾਭਾ ਹੋਣਾ ਇਹ ਦਰਸਾਉਂਦਾ ਹੈ ਕਿ ਸਹੀ ਸਮੇਂ ’ਤੇ ਚੁੱਕਿਆ ਇਕ ਚੰਗਾ ਕਦਮ ਹੈ। ਸ. ਪੰਜੌਲੀ ਨੇ ਕਿਹਾ ਕਿ ਭਾਵੇਂ ਸਤਬੀਰ ਸਿੰਘ ਖੱਟੜਾ ਨੇ ਪੰਥ ਅਤੇ ਕਿਸਾਨੀ ਪ੍ਰਤੀ ਆਪਣਾ ਦਰਦ ਪ੍ਰਗਟਾਕੇ ਕਦਮ ਚੁੱਕਿਆ ਹੈ, ਪਰ ਹਲਕਾ ਦਿਹਾਤੀ ਵਿਚ ਵਿਚਰ ਰਹੇ ਨੌਜਵਾਨ ਸਤਬੀਰ ਸਿੰਘ ਖੱਟੜਾ ਨੂੰ ਆਪਣੀਆਂ ਭੂਮਿਕਾ ਨੂੰ ਸਰਗਰਮ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਤਬੀਰ ਸਿੰਘ ਖੱਟੜਾ ਨੇ ਬਤੌਰ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦਾ ਚੇਅਰਮੈਨ ਅਤੇ ਅਕਾਲੀ ਦਲ ਦੇ ਅਹਿਮ ਅਹੁਦਿਆਂ ’ਤੇ ਰਹਿਕੇ ਹਲਕੇ ਦੀ ਲੋਕਾਂ ਦੀ ਸੇਵਾ ਕੀਤੀ ਅਤੇ ਸਮਾਜਕ ਸਰੋਕਾਰਾਂ ਨੂੰ ਇਸੇ ਤਰ੍ਹਾਂ ਜਾਰੀ ਵੀ ਰੱਖਣਾ ਚਾਹੀਦਾ ਹੈ।

