ਮਾਇਨਿੰਗ ਮਾਫੀਆ ਨੂੰ ਵਿਰੁੱਧ ਕਾਰਵਾਈ ਲਈ ਡਿਪਟੀ ਕਮਿਸ਼ਨਰ ਨੂੰ ਮਿਲਿਆ ਆਪ ਦਾ ਵਫਦ
ਸ਼ਾਹੀ ਸ਼ਹਿਰ ਚ ਹੋਈ ਕਰੋੜਾਂ ਦੀ ਮਾਈਨਿੰਗ — ਗੋਗੀਆ
ਪਟਿਆਲਾ, 27 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਕਾਰੀ ਪ੍ਰੋਜੈਕਟ ਲਈ ਨਗਰ ਨਿਗਮ ਦੀ ਜਗਾ ਤੋਂ ਕਰੋੜਾਂ ਰੁਪੲੈ ਦੀ ਮਿੱਟੀ ਮਾਇਨਿੰਗ ਕਰਨ ਖਿਲਾਫ ਕਾਰਵਾਈ ਲਈ ਆਪ ਦਾ ਵਫਦ ਅੱਜ ਡਿਪਟੀ ਕਮਿਸ਼ਨਰ ਪਤਿਆਲਾਂ ਨੂੰ ਮਿਲਿਆ। ਇਸ ਦੌਰਾਨ ਆਗੂਆਂ ਨੇ ਦੱਸਿਆ ਕੇ ਨਿਗਮ ਦੀ ਜਗ੍ਹਾ ਤੋਂ ਮਿੱਟੀ ਚੁੱਕਣ ਲਈ ਦਿਨ ਰਾਤ ਇਕ ਕਰਕੇ ਹਜਾਰਾਂ ਟਿੱਪਰ ਮਿੱਟੀ ਦੇ ਚੁੱਕ ਲਏ ਗਏ। ਇਨਾ ਟਿੱਪਰਾਂ ਦਾ ਕੋਈ ਵੀ ਹਿਸਾਬ ਕਿਤਾਬ ਕਿਸੇ ਕੋਲ ਵੀ ਨਹੀਂ ਹੈ। ਵਫਦ ਨੇ ਦੱਸਿਆ ਕਿ ਬੇਸ਼ਕ ਨਿਗਮ ਅਧਿਕਾਰੀ ਖੁਦ ਅਗਿਆ ਦੇਣ ਦੀ ਗਲ ਕਰੇ ਰਹੇ ਹਨ, ਪਰ ਨਗਰ ਨਿਗਮ ਕੋਲ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ, ਕਿ ਮਿੱਟੀ ਕਿਨੀ ਡੂਘੀ ਪੁੱਟੀ ਗਈ, ਕਿੰਨੇ ਟਿੱਪਰ ਮਿੱਟੀ ਕਿਥੇ ਪਾਈ ਗਈ ਅਤੇ ਇਥੋਂ ਹੀ ਚੁੱਕ ਕੇ ਮਿੱਟੀ ਕਿਥੇ ਵੇਚੀ ਗਈ। ਇਨਾ ਹੀ ਨਹੀਂ ਮਿੱਟੀ ਚੁੱਕਣ ਲਈ ਮਾਇਨਿੰਗ ਵਿਭਾਗ ਤੋਂ ਕੋਈ ਵੀ ਆਗਿਆ ਨਹੀਂ ਲਈ ਗਈ ਅਤੇ ਨਾ ਹੀ ਮਿੱਟੀ ਚੁੱਕਣ ਦਾ ਕੋਈ ਰੋਡਮੈਪ ਬਣਾ ਕਿ ਮਾਇਨਿੰਗ ਵਿਭਾਗ, ਨਗਰ ਨਿਗਮ, ਸਿੰਚਾਈ ਵਿਭਾਗ ਅਤੇ ਹੋਰਨਾ ਵਿਭਾਗਾ ਨੂੰ ਦਿੱਤਾ ਗਿਆ। ਵਫਦ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ, ਠੇਕੇਦਾਰ ਅਤੇ ਨਿਗਮ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਦੌਰਾਨ ਕੁੰਦਨ ਗੋਗੀਆ ਸੀਨੀਅਰ ਆਗੂ, ਸਿਮਰਨਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ,ਰਜਿੰਦਰ ਮੋਹਨ, ਰਾਜਵੀਰ ਸਿੰਘ, ਸੁਸ਼ੀਲ ਮਿੱਡਾ (ਬਲਾਕ ਪ੍ਰਧਾਨ )ਜਗਤਾਰ ਸਿੰਘ ਜੱਗੀ,ਕਨਈਆ ਲਾਲ ਮੁਲਤਾਨੀ, ਅਜੇ ਨਾਇਕ ਆਗੂ ਹਾਜਰ ਸਨ।

