ਮੁੱਖ ਮੰਤਰੀ ਨੇ ਕੀਤਾ ਉੱਤਮ ਬੀਜ ਪੋਰਟਲ ਦਾ ਵਿਧੀਵਤ ਸ਼ੁਰੂਆਤ
ਪੋਰਟਲ ਰਾਹੀਂ ਕਿਸਾਨਾਂ ਨੂੰ ਮਿਲਣਗੇ ਉੱਤਮ ਬੀਜ, ਪੈਦਾਵਾਰ ਵਿਚ ਹੋਵੇਗੀ ਵਾਧਾ ਅਤੇ ਆਮਦਨੀ ਵੀ ਵਧੇਗੀ
ਚੰਡੀਗੜ੍ਹ, 30 ਅਕਤੂਬਰ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਦੇ ਕਿਸਾਨਾਂ ਦੇ ਲਈ ਅੱਜ ਇੱਥੇ ਉੱਤਮ ਬੀਜ ਪੋਰਟਲ ਦਾ ਵਿਧੀਵਤ ਸ਼ੁਰੂਆਤ ਕੀਤੀ। ਇਸ ਤੋਂ ਸੂਬੇ ਦੇ ਲੱਖਾ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਮੁੱਖ ਮੰਤਰੀ ਨੇ ਉੱਤਮ ਬੀਜ ਪੋਰਟਲ ਦੀ ਸ਼ੁਰੂਆਤ ਕਰਦੇ ਹੋਏ ਸੂਬੇ ਦੇ ਕਿਸਾਲਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਪੋਰਟਲ ਨਾਲ ਸਰਕਾਰੀ ਏਜੰਸੀਆਂ ਤੇ ਪ੍ਰਾਈਵੇਟ ਬੀਜ ਉਤਪਾਦਕ ਵੀ ਜੁੜਨਗੇ ਜੋ ਪਾਰਦਰਸ਼ੀ ਢੰਗ ਨਾਲ ਕਿਸਾਨਾਂ ਨੂੰ ਉੱਤਮ ਬੀਜ ਪ੍ਰਦਾਨ ਕਰਣਗੇ, ਜਿਸ ਨਾਲ ਕਿਸਾਨਾਂ ਦੀ ਪੈਦਾਵਾਰ ਵਿਚ ਵਾਧਾ ਹੋਵੇਗਾ ਤੇ ਉਨ੍ਹਾਂ ਦੀ ਆਮਦਨੀ ਵੀ ਵਧੇਗੀ। ਇਹ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਿਚ ਵੀ ਇਕ ਮਹਤੱਵਪੂਰਣ ਕਦਮ ਸਾਬਿਤ ਹੋਵੇਗਾ।
ਵਰਨਣਯੋਗ ਹੈ ਕਿ ਹਰਿਆਣਾ ਵਿਚ ਲਗਭਗ 30-35 ਲੱਖ ਕੁਇੰਟਲ ਕਣਕ ਤੇ ਹੋਰ ਫਸਲਾਂ ਦਾ ਪ੍ਰਮਾਣਿਤ ਬੀਜ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਲੈ ਕੇ ਪਿਛਲੇ ਕਈ ਦਿਹਾਈਆਂ ਤੋਂ ਕਿਸਾਨ ਮੰਗ ਕਰ ਰਹੇ ਸਨ ਕਿ ਪ੍ਰਮਾਣਿਤ ਬੀਜਾਂ ਦੀ ਗੁਣਵੱਤਾ ਯਕੀਨੀ ਕੀਤੀ ਜਾਵੇ। ਇਸੀ ਕੜੀ ਵਿਚ ਮੁੱਖ ਮੰਤਰੀ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਇਹ ਫੈਸਲਾ ਕੀਤਾ ਕਿ ਬੀਜ ਦੀ ਗੁਣਵੱਤਾ ਨੂੰ ਯਕੀਨੀ ਕਰਨ ਦੇ ਲਈ ਇਕ ਅਜਿਹਾ ਬੀਜ ਪੋਰਟਲ ਤਿਆਰ ਕੀਤਾ ਜਾਵੇ ਜਿਸ ਨਾਲ ਕਿਸਾਨਾਂ ਨੂੰ ਉੱਤਮ ਬੀਜ ਕੁਆਲਿਟੀ ਦਾ ਬੀਜ ਮਿਲ ਸਕੇ।
ਇਸ ਮੌਕੇ 'ਤੇ ਖੇਤੀਬਾੜੀ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਉਮਾਸ਼ੰਕਰ, ਖੇਤੀਬਾੜੀ ਵਿਭਾਗ ਦੇ ਮਹਾਨਿਦੇਸ਼ਕ ਡਾ. ਹਰਦੀਪ ਸਿੰਘ, ਹਰਿਆਂਣਾ ਬੀਜ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਸੰਜੀਵ ਵਰਮਾ ਤੇ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

