ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਨੀਤਿਸ਼ਤਕਮ ਪੁਸਤਕ ਦਾ ਪੰਜਾਬੀ ਅਨੁਵਾਦ ਰਿਲੀਜ਼

ਪਟਿਆਲਾ, 11 ਨਵੰਬਰ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸ੍ਰੀ ਭਰਤ੍ਰੀਹਰਿ ਦੀ ਵਿਸ਼ਵ ਪ੍ਰਸਿੱਧ ਪੁਸਤਕ ਨੀਤਿਸ਼ਤਕਮ ਦਾ ਅੱਜ ਪੰਜਾਬੀ ਅਨੁਵਾਦ ਰਿਲੀਜ਼ ਕੀਤਾ ਗਿਆ। ਇਹ ਪੁਸਤਕ ਖ਼ਾਲਸਾ ਕਾਲਜ ਦੇ ਸੰਸਕਿ੍ਰਤ ਵਿਭਾਗ ਦੇ ਪ੍ਰੋਫੈਸਰ ਮਨੀਸ਼ ਕੁਮਾਰ ਸ਼ਾਸਤਰੀ ਵੱਲੋਂ ਸੰਸਕਿ੍ਰਤ ਦੀ ਮੂਲ ਰਚਨਾ ਤੋਂ ਅਨੁਵਾਦ ਕੀਤੀ ਗਈ ਹੈ। ਇਸ ਮੌਕੇ ਪ੍ਰੋ. ਮਨੀਸ਼ ਕੁਮਾਰ ਸ਼ਾਸਤਰੀ ਵੱਲੋਂ ਦੱਸਿਆ ਗਿਆ ਕਿ ਇਸ ਪੁਸਤਕ ਵਿਚ ਸ੍ਰੀ ਭਰਤ੍ਰੀਹਰਿ ਦੁਆਰਾ ਲਿਖੇ ਗਏ ਸ਼ਲੋਕਾਂ ਨੂੰ ਹੂ-ਬ-ਹੂ ਲਿਪੀਅੰਤਰਣ ਕੀਤਾ ਗਿਆ ਹੈ, ਉਸਦੇ ਨਾਲ ਹੀ ਔਖੇ ਸ਼ਬਦਾਂ ਦਾ ਪੰਜਾਬੀ ਵਿੱਚ ਅਰਥ ਸਮਝਾਇਆ ਗਿਆ ਹੈ। ਉਪਰੰਤ ਸਮੁੱਚੇ ਸਲੋਕ ਦੀ ਵਿਆਖਿਆ ਕੀਤੀ ਗਈ ਹੈ ਤੇ ਨਾਲ ਹੀ ਸਲੋਕਾਂ ਦਾ ਭਾਵਅਰਥ ਵੀ ਦਰਜ ਕੀਤਾ ਗਿਆ ਹੈ । ਇਸ ਪੁਸਤਕ ਵਿਚ ਕੁੱਲ ੧੦੦ ਸਲੋਕ ਦਰਜ਼ ਹਨ। ਜਿਨ੍ਹਾਂ ਵਿੱਚ ਮਨੁੱਖ ਨੂੰ ਉਸ ਦੇ ਫ਼ਰਜ਼ਾਂ ਸਬੰਧੀ ਵਿਸਥਾਰਪੂਰਬਕ ਸਮਝਾਉਣ ਦੀ ਕੋਸਿਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ’ ਨੀਤਿਸ਼ਤਕਮ ’ ਦਾ ਅਰਥ ਹੈ , ਨੀਤਿ ( ਸਮਾਜਿਕ ਗੁਣਾਂ ) ਦੇ ਸੌ ਸਲੋਕਾਂ ਦਾ ਸੰਗਿ੍ਰਹ। ਇਸ ਪੁਸਤਕ ਤੋਂ ਇਲਾਵਾ ਸ੍ਰੀ ਭਰਤ੍ਰੀਹਰਿ ਦੇ ਦੋ ਹੋਰ ਸਤਕ ‘ ਸੰਿਗਾਰਸਤਕਮ ’ ਅਤੇ ‘ ਵੈਰਾਗ੍ਯਸਤਕਮ ਵੀ ਮਿਲਦੇ ਹਨ। ਇਸੇ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਭਰਥਰਿ ਜੋਗੀ ਨਾਂ ਦੇ ਸਿੱਧ ਨਾਲ ਗੋਸਟਿ ਦਾ ਵਰਣਨ ਵੀ ਮਿਲਦਾ ਹੈ।

ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਇਸ ਮੌਕੇ ਦੱਸਿਆ ਕਿ ਨੀਤਿਸਤਕਮ ਵਿੱਚ ਸ੍ਰੀ ਸ੍ਰੀ ਭਰਤ੍ਰੀਹਰਿ ਜੀ ਨੇ ਸੰਸਾਰਕ ਲੋਕ-ਵਿਹਾਰ ਨੂੰ ਆਪਣੇ ਨਿੱਜੀ ਅਨੁਭਵਾਂ ਰਾਹੀਂ ਸਲੋਕ ਰੂਪ ਵਿਚ ਲਿਖਿਆ ਹੈ। । ਇਹਨਾਂ ਸਲੋਕਾਂ ਵਿਚ ਉਹਨਾਂ ਨੇ ਦੁਰਜਨਤਾ, ਅਗਿਆਨਤਾ, ਲਾਲਚ, ਦੂਜੇ ਦੇ ਧਨ ਦੀ ਇੱਛਾ ਅਤੇ ਅਹਿਮ ਭਾਵਨਾ ਦੀ ਪੁਰਜੋਰ ਨਿੰਦਾ ਕੀਤੀ ਹੈ ਅਤੇ ਸਵੈਮਾਣ, ਸਹਿਨਸੀਲਤਾ, ਨਮਰਤਾ, ਵਿਦਵਤਾ, ਸੱਜਣਤਾ ਆਦਿ ਗੁਣਾਂ ਦੀ ਰੱਜ ਕੇ ਸਿਫਤ ਕੀਤੀ ਹੈ। ਨੀਤਿਸਤਕਮ੍ ਸੰਸਕਿ੍ਰਤ ਦੀ ਇਕ ਅਹਿਮ ਅਤੇ ਗਿਆਨ – ਵਰਧਕ ਪੁਸਤਕ ਹੋਣ ਕਾਰਨ ਖ਼ਾਲਸਾ ਕਾਲਜ ਪਟਿਆਲਾ ਵਲੋਂ ਪੰਜਾਬੀ ਅਨੁਵਾਦ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਮੌਕੇ ਉਨ੍ਹਾਂ ਇਸ ਪੁਸਤਕ ਦੇ ਸੰਪਾਦਕ ਤੇ ਅਨੁਵਾਦਕ ਮਨੀਸ਼ ਕੁਮਾਰ ਸ਼ਾਸਤਰੀ ਜੀ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਪਿ੍ਰੰਸੀਪਲ ਡਾ ਜਸਲੀਨ ਕੌਰ, ਵਾਈਸ ਪਿ੍ਰੰਸੀਪਲ ਡਾ ਹਰਵਿੰਦਰ ਕੌਰ ਅਤੇ ਸਟਾਫ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *