ਪੰਜਾਬਪਟਿਆਲਾ

ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੋਥਾ ਦਰਜਾ ਕਰਮਚਾਰੀਆਂ ਵੱਲੋਂ 24 ਘੰਟਿਆਂ ਦੀ ਭੁੱਖ ਹੜਤਾਲ

ਸਰਕਾਰ ਦੀ ਅਰਥੀਆਂ ਸਾੜ ਕੇ ਖਤਮ ਕੀਤੀਆਂ ਗਈਆਂ

ਪਟਿਆਲਾ, 11 ਨਵੰਬਰ: ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੋਥਾ ਦਰਜਾ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਜਿਲ੍ਹਾ ਸਦਰ ਮੁਕਾਮਾਂ ਤੇ 24 ਘੰਟਿਆਂ ਦੀ ਭੁੱਖ ਹੜਤਾਲ ਪੰਜਾਬ ਸਰਕਾਰ ਦੀ ਅਰਥੀਆਂ ਸਾੜ ਕੇ ਖਤਮ ਕੀਤੀਆਂ ਗਈਆਂ। ਇਸ ਮੋਕੇ ਤੇ ਰੈਲੀ, ਮੁਜਾਹਰੇ ਤੇ ਮਾਰਚ ਕੀਤੇ ਗਏ ਅਤੇ ਆਪਣੀਆਂ ਮੰਗਾਂ ਦੇ ਮੈਮੋਰੈਂਡਮ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ, ਮੁੱਖ ਸਕੱਤਰ ਸ਼੍ਰੀ ਅਨਿਰੁੱਧ ਤਿਵਾੜੀ ਦੇ ਨਾਮ ਤੇ ਯਾਦ ਪੱਤਰ ਵਜੋਂ ਸੋਂਪੇ ਗਏ ਅਤੇ ਐਲਾਨ ਕੀਤਾ ਗਿਆ ਕਿ ਮਿਤੀ 17-11-2021 ਨੂੰ ਵਿੱਤ ਮੰਤਰੀ ਨੂੰ ਯਾਦ ਪੱਤਰ ਦੇਣ ਲਈ ਇਹਨਾਂ ਦੇ ਵਿਧਾਨ ਸਭਾ ਹਲਕਾ ਬਠਿੰਡਾ ਵਿਖੇ ਜੋਨਲ ਰੈਲੀ ਤੇ ਮੁਜਾਹਰਾ ਕੀਤਾ ਜਾਵੇਗਾ ਤੇ ਮਿਤੀ 25-11-2021 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਰਿੰਡਾ ਵਿਖੇ ਰੈਲੀ ਤੇ ਮੁਜਾਹਰਾ ਕਰਕੇ ਵਿਧਾਨਕਾਰ ਡਿਪਟੀ ਮੁੱਖ ਮੰਤਰੀ ਤੇ ਮੰਤਰੀਆਂ ਦੇ ਵਿਧਾਨ ਸਭਾ ਹਲਕਿਆਂ ਵਿੱਚ ਝੰਡਾ ਮਾਰਚ ਕਰਨ ਦੀਆਂ ਮਿਤੀਆਂ ਦਾ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਇੱਥੇ ਪ੍ਰੈਸ ਨੋਟ ਜਾਰੀ ਕਰਕੇ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਦਿੱਤੀ।

ਇਹਨਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਹੁੰਦਿਆਂ 27 ਮਈ 2021 ਨੂੰ ਮੀਡੀਆ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਸੀ ਕਿ ਸਰਕਾਰ ਸਫਾਈ ਸੇਵਕਾਂ, ਸੀਵਰਮੈਨਾਂ, ਕੱਚੇ ਕਰਮੀਆਂ ਅਤੇ ਚੋਥਾ ਦਰਜਾ ਮੁਲਾਜਮਾਂ ਨਾਲ ਬੇਇਨਸਾਫੀ ਕਰ ਰਹੀ ਹੈ। ਮੈਂ ਇਸ ਦਾ ਵਿਰੋਧ ਕਰਦਾ ਹਾਂ ਅਤੇ ਇਹਨਾਂ ਦੀ ਹਮਾਇਤ ਕਰਦਾ ਹਾਂ ਪਰੰਤੂ ਹੁਣ ਉਹ ਆਪਣੇ ਵਚਨਾਂ ਨੂੰ ਭੁੱਲ ਗਏ ਹਨ ਤੇ ਇਸ ਵੇਲੇ ਸਭ ਤੋਂ ਵੱਧ ਬੇ-ਇਨਸਾਫੀ ਚੰਨੀ ਸਰਕਾਰ ਕਰ ਰਹੀ ਹੈ”, “ਰੈਗੂਲਰਾਈਜੇਸ਼ਨ ਐਕਟ 2021” ਵਿੱਚ ਬੇਇਨਸਾਫੀ ਕੀਤੀ ਗਈ ਹੈ।

ਸਮੁੱਚੇ ਆਊਟ ਸੋਰਸ ਤੇ ਪਾਰਟ ਟਾਈਮ ਕਰਮਚਾਰੀਆਂ ਨੂੰ ਇਸ ਕਾਨੂੰਨ ਵਿੱਚੋਂ ਬਾਹਰ ਕੱਢ ਦਿੱਤਾ ਹੈ ਅਤੇ ਇਹ ਨਵਾਂ ਕਾਨੂੰਨ ਬੋਰਡਾਂ, ਕਾਰਪੋਰੇਸ਼ਨ, ਨਗਰ ਨਿਗਮ ਅਤੇ ਨਿਗਰ ਕੌਂਸਲਾਂ ਸਮੇਤ ਨਗਰ ਪਰਿਸ਼ਦਾਂ ਤੇ ਲਾਗੂ ਨਹੀਂ ਹੋਵੇਗਾ। ਇਸ ਤਰ੍ਹਾਂ ਨੋਕਰੀਆਂ ਤੋਂ ਫਾਰਗ ਕੀਤੇ “ਕੋਰੋਨਾ ਯੋਧਿਆਂ” ਨੂੰ ਕੰਮਾਂ ਤੇ ਵਾਪਸ ਨਹੀਂ ਲਿਆ ਜਦੋਂ ਕਿ ਪੰਜ ਵਾਰ ਮਾਮਲੇ ਮੁੱਖ ਮੰਤਰੀ ਤੇ ਮੰਤਰੀ ਦੇ ਧਿਆਨ ਵਿੱਚ ਲਿਆਂਦੇ ਗਏ। ਪੁਨਰਗਠਨ ਦੋਰਾਨ ਖਤਮ ਕੀਤੀਆਂ ਚੋਥਾ ਦਰਜਾ ਕਰਮਚਾਰੀਆਂ ਦੀਆਂ ਅਸਾਮੀਆਂ ਬਹਾਲ ਨਹੀਂ ਕੀਤੀਆਂ ਅਤੇ ਨਾ ਹੀ “ਡਾਇੰਗ ਕੇਡਰ” ਪਈਆਂ ਅਸਾਮੀਆਂ ਨੂੰ ਬਹਾਲ ਕੀਤਾ ਅਤੇ ਨਾ ਹੀ ਮੋਦੀ ਸਰਕਾਰ ਪੈਟਰਨ ਤੇ ਸਥਾਪਤ ਕੀਤਾ ਨਵਾਂ ਅਹੁੱਦਾ “ਮਲਟੀਟਾਸਕ ਸਟਾਫ” (ਆਊਟ ਸੋਰਸ) ਖਤਮ ਕੀਤਾ ਹੈ। ਚੋਥਾ ਦਰਜਾ ਮੁਲਾਜਮਾਂ ਦੀ ਨਵੀਂ ਭਰਤੀ ਕਰਨ ਦਾ ਪੱਤਰ ਮਿਤੀ 18 ਸਤੰਬਰ ਨੂੰ ਜਾਰੀ ਹੋਇਆ ਸੀ, ਵੀ ਬੁਝਾਰਤ ਬਣ ਕੇ ਰਹਿ ਗਿਆ ਹੈ। ਇਸ ਤਰ੍ਹਾਂ ਤਨਖਾਹ ਸੋਧਣ ਵਿੱਚ ਵੀ ਚੋਥਾ ਦਰਜਾ ਮੁਲਾਜਮਾਂ ਨਾਲ ਇਨਸਾਫ ਨਹੀਂ ਕੀਤਾ ਗਿਆ ਆਦਿ ਇਸ਼ੂ ਲਮਕਾ ਅਵਸਥਾ ਵਿੱਚ ਪਏ ਹਨ। ਇਹਨਾਂ ਆਗੂਆਂ ਨੇ ਘੱਟੋ ਘੱਟ ਉਜਰਤਾਂ ਵਿੱਚ ਵਾਧੇ ਨੂੰ ਨਿਗੂਣਾ ਦੱਸਿਆ ਅਤੇ ਇਹ ਉਜਰਤਾਂ 21000/- ਰੁਪਏ ਕਰਨ ਦੀ ਮੰਗ ਕੀਤੀ।

      ਇੱਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਭੁੱਖ ਹੜਤਾਲੀ ਕੈਂਪ ਅੱਗੇ ਰੈਲੀ ਕਰਨ ਉਪਰੰਤ ਸਮੁੱਚਾ ਇਕਤਰ ਮੁਲਾਜਮਾਂ ਨੇ ਜਿਸ ਵਿੱਚ ਔਰਤ ਮੁਲਾਜਮਾਂ ਤੇ ਕੋਰੋਨਾ ਯੋਧੇ ਵੀ ਸ਼ਾਮਲ ਸੀ, ਪੰਜਾਬ ਸਰਕਾਰ ਦੀ ਅਰਥੀ ਚੁੱਕ ਕੇ ਪਟਿਆਲਾ-ਨਾਭਾ ਰੋਡ ਤੇ ਪਹੁੰਚ ਕੇ ਆਵਾਜਾਈ ਨੂੰ ਠੱਪ ਕਰਕੇ ਜੋਰਦਾਰ ਪਿੱਟ ਸਿਆਪਾ ਕੀਤਾ ਅਤੇ ਮੰਗਾਂ ਦਾ ਯਾਦ ਪੱਤਰ ਡਿਪਟੀ ਕਮਿਸ਼ਨਰ ਦਫਤਰ ਦੇ ਤਹਿਸੀਲਦਾਰ ਨੂੰ ਮੇਨ ਗੇਟ ਤੇ ਪਹੁੰਚ ਕੇ ਰੈਲੀ ਕਰਕੇ ਸੋਂਪਿਆ ਗਿਆ। ਇਸ ਮੋਕੇ ਤੇ ਜੋ ਆਗੂ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਮਾਧੋ ਲਾਲ, ਰਾਮ ਲਾਲ ਰਾਮਾ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਗੁਰਦਰਸ਼ਨ ਸਿੰਘ, ਪੀਰਤਮ ਚੰਦ ਠਾਕੁਰ, ਦਰਸ਼ਨ ਸਿੰਘ ਘੱਗਾ, ਰਾਜਵੰਤ ਕੌਰ, ਡਾ. ਹਰਮੇਸ਼ ਸਿੰਘ, ਸ਼੍ਰੀਮਤੀ ਮਨਿੰਦਰ ਕੌਰ, ਅਮਰਨਾਥ ਨਰੜੂ, ਅਸ਼ੋਕ ਕੁਮਾਰ ਬਿੱਟੂ, ਬਲਬੀਰ ਸਿੰਘ, ਇੰਦਰਪਾਲ ਵਾਲੀਆ, ਸ਼ਾਮ ਸਿੰਘ, ਕੁਲਵਿੰਦਰ ਸਿੰਘ, ਉਂਕਾਰ ਸਿੰਘ, ਜਸਪਾਲ ਮਹਿਰਾ, ਹਰਬੰਸ ਸਿੰਘ, ਸੁਭਾਸ਼, ਕਰਨੈਲ ਚੰਦ, ਕਰਮਜੀਤ ਟੀਕਾ, ਪ੍ਰਕਾਸ਼ ਸਿੰਘ ਲੁਬਾਣਾ, ਰਾਮਜੋਧਾ, ਮੇਜਰ ਸਿੰਘ, ਕਾਕਾ ਸਿੰਘ, ਰਜਿੰਦਰ ਕੁਮਾਰ ਵਾਲਮੀਕਿ, ਸੋਨੂੰ ਪਾਲ, ਤਰਲੋਚਨ ਮਾੜੂ, ਨਿਰਮਲ ਸਿੰਘ, ਹਰਦੇਵ ਸਿੰਘ, ਪ੍ਰਵੀਨ ਕੁਮਾਰ, ਰਾਮ ਕੈਲਾਸ਼, ਮੰਗਤ ਰਾਮ, ਤਰਲੋਚਨ ਮੰਡੋਲੀ, ਸੁਭਾਸ਼ ਕੁਮਾਰ ਸ਼ਾਮਿਲ ਸਨ।

Leave a Reply

Your email address will not be published. Required fields are marked *