ਸ਼੍ਰੋਮਣੀ ਅਕਾਲੀ ਦਲ ਨੇ ਪ੍ਰਵਾਸੀ ਭਾਈਚਾਰੇ ਦੀ ਹਰ ਸਮੱਸਿਆ ਦਾ ਹੱਲ ਕੀਤਾ ਹੈ ਤੇ ਹਮੇਸ਼ਾ ਕਰਦਾ ਰਹੇਗਾ – ਰਾਜੂ ਖੰਨਾ।
ਛੱਠ ਪੂਜਾ ਸਮਾਗਮ ਤੇ ਰਾਜੂ ਖੰਨਾ ਨੇ ਲਵਾਈ ਵਿਸ਼ੇਸ਼ ਹਾਜਰੀ।
ਮੰਡੀ ਗੋਬਿੰਦਗੜ, 10 ਨਵੰਬਰ,(ਮਧੂਸਾਰ ਬਿਊਰੋ) ਛੱਠ ਪੂਜਾ ਸੇਵਾ ਸੰੰਮਤੀ ਤੇ ਛੱਠ ਪੂਜਾ ਸੇਵਾ ਦਲ ਮੰਡੀ ਗੋਬਿੰਦਗੜ ਵੱਲੋਂ ਵੱਖੋਂ ਵੱਖਰੇ 2 ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਅਮਲੋਹ ਤੋਂ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਾਰਟੀ ਲੀਡਰਸ਼ਿਪ ਸਮੇਤ ਸ਼ਾਮਿਲ ਹੋਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਹਨਾਂ ਭਰਵੇਂ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਹਮੇਸ਼ਾ ਪ੍ਰਵਾਸੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਦਾ ਆ ਰਿਹਾ ਹੈ ਤੇ ਹਮੇਸ਼ਾ ਇਸ ਭਾਈਚਾਰੇ ਨੂੰ ਪਰਿਵਾਰਿਕ ਮੈਂਬਰ ਸਮਝਦੇ ਹੋਏ ਇਹਨਾਂ ਦੀਆਂ ਸਮੱਸਿਆਵਾਂ ਨੂੰ ਹਮੇਸ਼ਾ ਹੱਲ ਕਰਦਾ ਰਹੇਗਾ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਸਰਕਾਰ ਸਮੇਂ ਪ੍ਰਵਾਸੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਵਾਸੀ ਭਲਾਈ ਬੋਰਡ ਦਾ ਗਠਨ ਕਰਕੇ ਮੰਡੀ ਗੋਬਿੰਦਗੜ ਵਿੱਚੋਂ ਹੀ ਪ੍ਰਵਾਸੀ ਭਾਈਚਾਰੇ ਨਾਲ ਸਬੰਧਿਤ ਕੌਸ਼ਲ਼ ਮਿਸ਼ਰਾ ਤੇ ਰਾਮ ਚੇਤ ਗੌੜ ਨੂੰ ਇਸ ਬੋਰਡ ਦਾ ਡਾਇਰੈਕਟਰ ਲਗਇਆ ਤਾਂ ਜੋ ਇਹ ਆਪਣੇ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੋਂ ਹੱਲ ਕਰਵਾ ਸਕਣ।

ਰਾਜੂ ਖੰਨਾ ਨੇ ਜਿੱਥੇ ਛੱਠ ਪੂਜਾ ਦੇ ਪਵਿੱਤਰ ਤਿਊਹਾਰ ਤੇ ਸਮੁੱਚੇ ਭਾਈਚਾਰੇ ਨੂੰ ਵਧਾਈ ਦਿੱਤੀ ਉੱਥੇ ਉਹਨਾਂ ਭਾਈਚਾਰੇ ਦੀਆਂ ਲਟਕਦੀਆਂ ਮੰਗਾਂ ਨੂੰ 2022 ਵਿੱਚ ਸਰਕਾਰ ਬਣਦੇ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਜਿੱਥੇ ਰਾਜੂ ਖੰਨਾ ਵੱਲੋਂ ਸਮੱੁਚੀ ਲੀਡਰਸ਼ਿਪ ਨੂੰ ਨਾਲ ਲੈਕੇ ਛੱਠ ਮਇਆ ਮੰਦਿਰ ਵਿੱਚ ਪੂਜਾ ਅਰਾਧਨਾ ਕੀਤੀ ਗਈ ਉੱਥੇ ਮਇਆ ਦੇ ਜਾਗਰਣ ਦਾ ਜੋਤੀ ਪ੍ਰਚੰਡ ਵੀ ਕੀਤਾ ਗਿਆ। ਇਸ ਮੌਕੇ ਤੇ ਛੱਠ ਪੂਜਾ ਸੇਵਾ ਸੰਮਤੀ ਤੇ ਛੱਠ ਪੂਜਾ ਸੇਵਾ ਦਲ ਮੰਡੀ ਗੋਬਿੰਦਗੜ ਵੱਲੋਂ ਪ੍ਰਧਾਨ ਸੁਭਾਸ਼ ਵਰਮਾ ਤੇ ਸ਼ਿਵਕਾਂਤ ਤਿਵਾੜੀ ਦੀ ਅਗਵਾਈ ਵਿੱਚ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਪ੍ਰਵਾਸੀ ਭਾਈਚਾਰੇ ਦੇ ਆਗੂ ਕੌਸ਼ਲ ਮਿਸ਼ਰਾ ਤੋਂ ਇਲਾਵਾ ਸਮੱੁਚੀ ਲੀਡਰਸ਼ਿਪ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਤੇ ਸੀਨੀ ਆਗੂ ਜਤਿੰਦਰ ਸਿੰਘ ਧਾਲੀਵਾਲ, ਜਿਲਾ ਪ੍ਰਧਾਨ ਬੀਸੀ ਵਿੰਗ ਭਿੰਦਰ ਸਿੰਘ ਮੰਡੀ, ਜਿਲਾ ਸ਼ਹਿਰੀ ਪ੍ਰਧਾਨ ਕਿ੍ਰਸ਼ਨ ਵਰਮਾ ਬੌਬੀ, ਲੋਕਸਭਾ ਇੰਚਾਰਜ ਕੁਲਵੰਤ ਸਿੰਘ ਮਹਿਤੋ, ਸੀਨੀ ਆਗੂ ਫੋਰਮੈਨ ਬਲਬੀਰ ਸਿੰਘ ਸਿੱਧੂ, ਜੱਥੇ ਜਰਨੈਲ਼ ਸਿੰਘ ਮਾਜਰੀ, ਜੱਥੇ ਕੁਲਵਿੰਦਰ ਸਿੰਘ ਭੰਗੂ, ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ, ਬੀਸੀ ਵਿੰਗ ਦੇ ਸਰਕਲ ਪ੍ਰਧਾਨ ਰੋਸ਼ਨ ਸਿੰਘ, ਐਸ ਸੀ ਵਿੰਗ ਦੇ ਪ੍ਰਧਾਨ ਚਰਨਜੀਤ ਸਿੰਘ ਚੰਨਾ, ਸੀਨੀ ਯੂਥ ਆਗੂ ਹਰਪਿੰਦਰ ਸਿੰਘ ਭੂਰਾ, ਸੀਨੀ ਯੂਥ ਆਗੂ ਰੋਹਿਤ ਕੁਮਾਰ ਰੌਕੀ, ਸੀਨੀ ਆਗੂ ਵਿਜੇ ਖੂਰਮੀ, ਗੁਰਜੀਤ ਸਿੰਘ ਕੋਟਲਾ, ਗੁਰਪ੍ਰੀਤ ਸਿੰਘ ਨੌਨੀ, ਐਸ ਸੀ ਵਿੰਗ ਦੇ ਸੂਬਾ ਕਮੇਟੀ ਮੈਂਬਰ ਰਣਧੀਰ ਸਿੰਘ ਪੱਪੀ, ਬਲਜੀਤ ਸਿੰਘ ਸੰਗਤਪੁਰਾ, ਰਣਜੀਤ ਵਰਮਾ, ਅਜੇ ਰਾਏ, ਗੋਬਿੰਦ ਸਿੰਘ, ਸੁਖਵਿੰਦਰ ਕੁਮਾਰ, ਸਰਵਣ ਕੁਮਾਰ, ਬਟੇਸ਼ਵਰ ਯਾਦਵ, ਡਾ ਕਰਨ ਯਾਦਵ, ਲਾਲ ਬਾਬੂ ਯਾਦਵ, ਕਿ੍ਰਸ਼ਨ ਰਾਏ, ਉਮਾਂ ਸ਼ੰਕਰ ਮਹਿਤੋ, ਮੋਹਣ ਸ਼ਾਹ, ਵਿਨੋਦ ਰਾਏ, ਰਮੇਸ਼ ਸ਼ਰਮਾ, ਰਜਿੰਦਰ ਕੁਮਾਰ ਜੈਸਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਈਚਾਰੇ ਦੇ ਆਗੂ ਹਾਜਰ ਸਨ।

