ਹਵਾ ਪਰਦੂਸ਼ਣ ਦਿੱਲੀ ਮਾਮਲੇ ਚ ਸਰਕਾਰਾਂ ਜੁੰਮੇਵਾਰ, ਕਿਸਾਨਾਂ ਸਿਰ ਭੰਡਾ ਭੰਨਣਾ ਉਚਿੱਤ ਨਹੀ /ਮੱਲ੍ਹੀ, ਕਾਹਲੋ
ਪਟਿਆਲਾ,ਭੁੱਨਰਹੇੜੀ 15ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਤਹਿਤ ਪਟਿਆਲਾ ਪਹੇਵਾ ਮੁੱਖ ਮਾਰਗ ਤੇ ਸ਼ਹੀਦ ਊਧਮ ਸਿੰਘ ਚੌਂਕ ਤੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਅਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਗਿਆ । ਇਸ ਮੌਕੇ ਕੁਲਜੀਤ ਸਿੰਘ ਮੱਲ੍ਹੀ ਅਤੇ ਗੁਰਵਿੰਦਰ ਸਿੰਘ ਕਾਹਲੋ ਨੇ ਮੀਡੀਆ ਨੂੰ ਭੇਜੇ ਬਿਆਨ ਰਾਹੀਂ ਕਿਹਾ ਕਿ ਦਿੱਲੀ ਅੰਦਰ ਵੱਧੇ ਪ੍ਰਦੂਸ਼ਣ ਕਾਰਨ ਅਮਰਜੈਸੀ ਵਰਗੇ ਹਲਾਤ ਬਣ ਚੁੱਕੇ ਹਨ ।
ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਜਿਸ ਦਾ ਖਮਿਆਜ਼ਾ ਹਰ ਨਾਗਰਿਕ ਨੂੰ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਭ ਕੁਝ ਸਰਕਾਰਾਂ ਦੀ ਢਿੱਲ ਮੱਠ ਦਾ ਨਤੀਜਾ ਹੈ। ਸਬੰਧਤ ਸਰਕਾਰਾਂ ਨੇ ਸਮੇਂ ਸਿਰ ਸਾਰਥਿਕ ਲੋੜੀਂਦੇ ਕਦਮ ਨਹੀ ਉਠਾਏ। ਜਿਸ ਦਾ ਠੀਕਰਾ ਹੁਣ ਕਿਸਾਨ ਸਿਰ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਆਪਣੀ ਜ਼ੁਮੇਵਾਰੀ ਤੋਂ ਭੱਜ ਰਹੀਆਂ ਹਨ । ਇਸ ਤਰ੍ਹਾਂ ਕਿਸ਼ਾਨੀ ਵਿਰੁੱਧ ਪ੍ਰਚਾਰ ਕਰਨਾ ਮੰਦਭਾਗਾ ਹੈ। ਪਰਾਲੀ ਨੂੰ ਸਾੜਨ ਤੋਂ ਬਚਾਅ ਲਈ ਸਰਕਾਰ ਨੂੰ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਸਨ। ਇਸ ਮੌਕੇ ਨਿਸ਼ਾਨ ਸਿੰਘ, ਜਸਪਾਲ ਸਿੰਘ, ਸੰਨੀ ਧੀਮਾਨ, ਭੋਲਾ ਸੁੱਖਾ ,ਰਿੰਕੂ ,ਬਿਕਰਮ ਸਿੰਘ, ਕੁਲਦੀਪ ਸਿੰਘ, ਲਵਲੀ ਮੱਲ੍ਹੀ, ਮਲਕੀਤ ਸਿੰਘ, ਅਮਰਜੀਤ ਸਿੰਘ ,ਕੁਲਵਿੰਦਰ ਸਿੰਘ, ਕਰਨਬੀਰ ਸਿੰਘ, ਸਤੀਸ਼ ਕੁਮਾਰ, ਅਸ਼ਮੀਤ ਸਿੰਘ ,ਮਲਕੀਤ ਸਿੰਘ ਗਗਨਦੀਪ ਸਿੰਘ ਬਬਲਾ ਕੋਚ ਕਿਰਨ ਅਤੇ ਜੋਤੀ ਆਦਿ ਨੇ ਲੋਕਾਂ ਨੂੰ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

