ਹਰਿਆਣਾ

ਦੂਜੇ ਸੂਬੇ ਕਰ ਰਹੇ ਹਨ ਹਰਿਆਣਾ ਦੀ ਯੋਜਲਾਵਾਂ ਦਾ ਅਨੁਸਰਣ – ਮਨੋਹਰ ਲਾਲ

ਮੁੱਖ ਮੰਤਰੀ ਨੇ ਪ੍ਰਗਤੀ ਮੈਦਾਨ ਵਪਾਰ ਮੇਲਾ ਵਿਚ ਹਰਿਆਣਾ ਮੰਡਪ ਦਾ ਅਵਲੋਕਨ ਕੀਤਾ

ਚੰਡੀਗੜ੍ਹ, 18 ਨਵੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਲਾਗੂ ਕੀਤੀ ਗਈ ਯੋਜਨਾਵਾਂ ਦਾ ਅਨੁਸਰਣ ਹੋਰ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਕੇਂਦਰ ਸਰਕਾਰ ਵੱਲੋਂ ਵੀ ਕੀਤਾ ਜਾ ਰਿਹਾ ਹੈ।

        ਨਵੀਂ ਦਿੱਲੀ ਵਿਚ ਪ੍ਰਗਤੀ ਮੈਦਾਨ ਵਿਚ ਆਯੋਜਿਤ 40ਵੇਂ ਭਾਰਤੀ ਕੌਮਾਂਤਰੀ ਵਪਾਰ ਮੇਲਾ ਵਿਚ ਹਰਿਆਣਾ ਰਾਜ ਦਿਵਸ 'ਤੇ ਆਯੋਜਿਤ ਸਭਿਆਚਾਰਕ ਸ਼ਾਮ ਦੇ ਮੌਕੇ 'ਤੇ ਮੁੱਖ ਮਹਿਮਾਨ ਵਜੋ ਸੰਬੋਧਿਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਰਿਵਾਰਾਂ ਦੇ ਸੰਦਰਭ ਵਿਚ ਵੱਖ-ਵੱਖ ਤਰ੍ਹਾ ਦੀ ਉਪਯੋਗੀ ਜਾਣਕਾਰੀਆਂ ਦੇ ਆਧਾਰ 'ਤੇ ਪਰਿਵਾਰ ਪਹਿਚਾਣ ਪੱਤਰ ਵਰਗੀ ਉਪਯੋਗੀ ਪੋ੍ਰਗ੍ਰਾਮ ਨੂੰ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪਰਿਵਾਰ ਅੰਤੋਂਦੇਯ ਉਥਾਨ ਯੋਜਨਾ ਦੇ ਤਹਿਤ ਉਥਾਨ ਤੇ ਭਲਾਈ ਦਾ ਪੋ੍ਰਗ੍ਰਾਮ ਤੈਅ ਕੀਤਾ ਗਿਆ ਹੈ। ਹਰਿਆਂਣਾ ਰਾਜ ਦੇ 01 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਆਮਦਨ 2 ਲੱਖ ਰੁਪਏ ਤਕ ਕੀਤੇ ਜਾਣ ਦੇ ਲਈ ਰੁਜਗਾਰ ਪੋ੍ਰਗ੍ਰਾਮ ਚਲਾਏ ਜਾਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।

        ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਲਾਲ ਡੋਰਾ ਦੇ ਅੰਦਰ ਦੀ ਸੰਪਤੀਆਂ ਦਾ ਰਜਿਸਟ੍ਰੇਸ਼ਣ ਤੇ ਮਾਲ ਰਿਕਾਰਡ ਤਿਆਰ ਕਰਨ ਦੀ ਲਾਲ ਡੋਰਾ ਮੁਕਤ ਯੋਜਨਾ ਦੀ ਸ਼ਲਾਘਾ ਖੁਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਕੀਤੀ ਹੈ। ਇਸੀ ਦਿਸ਼ਾ ਵਿਚ ਕੇਂਦਰ ਵੱਲੋਂ ਸਵਾਮਿਤਵ ਯੋਜਨਾ ਲਾਗੂ ਕੀਤੀ ਗਈ। ਹਰਿਆਣਾ ਸਰਕਾਰ ਦੀ ਆਨਲਾਇਨ ਤਬਾਦਲਾ ਨੀਤੀ ਦੂਜੇ ਸੂਬਿਆਂ ਦੇ ਲਹੀ ਵੀ ਅਨੁਕਰਣੀ ਹੈ। ਆਨਲਾਇਨ ਤਬਾਦਲਾ ਨੀਤੀ ਵਿਚ ਸਿਖਿਆ ਵਿਭਾਗ ਦੇ 83000 ਅਧਿਆਪਕ ਨੂੰ ਲਾਭ ਮਿਲਿਆ ਹੈ ਅਤੇ 93 ਫੀਸਦੀ ਅਧਿਆਪਕ ਸੰਤੁਸ਼ਟ ਹੋਏ ਹਨ। ਸਰਕਾਰ ਸੇਵਾਵਾਂ ਦੀ ਚੋਣ ਪ੍ਰਕ੍ਰਿਆ ਨੂੰ ਯੋਗਤਾ ਦੇ ਆਧਾਰ 'ਤੇ ਪਾਰਦਰਸ਼ਿਤਾ ਦੇ ਨਾਲ ਪੂਰਣ ਕੀਤਾ ਗਿਆ ਹੈ। ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਵਿਦਿਅਕ ਯੋਗਤਾ ਨਿਰਧਾਰਿਤ ਕਰਨ ਦਾ ਲਾਜਵਾਬ ਕਾਰਜ ਕੀਤਾ ਹੈ।

        ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਨੀਤੀਆਂ ਤੇ ਜਨਭਲਾਈਕਾਰੀ ਯੋਜਨਾਵਾਂ ਦੀ ਤਾਰੀਫ ਖੁਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਵੀ ਕੀਤੀ ਗਈ ਹੈ। ਸੁਸਾਸ਼ਨ ਤੇ ਚੰਗੇ ਕੰਮਾਂ ਦੇ ਲਈ ਹਰਿਆਣਾ ਸਰਕਾਰ ਸਾਰਿਆਂ ਦੇ ਸੁਝਾਆਂ ਦਾ ਸਦਾ ਸਵਾਗਤ ਕਰਦੀ ਹੈ। ਹਰਿਆਣਾ ਸਰਕਾਰ ਵੀ ਪ੍ਰਧਾਨ ਮੰਤਰੀ ਦੇ ਦਿਖਾਏ ਮਾਰਗ ਸੱਭ ਕਾ ਸਾਥ-ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ -ਸੱਭਕਾ - ਪ੍ਰਯਾਸ 'ਤੇ ਅੱਗੇ ਵੱਧ ਰਿਹਾ ਹੈ।

        ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਪ੍ਰਗਤੀ ਮੈਦਾਨ ਆਯੋਜਿਤ 40ਵੇਂ ਭਾਰਤੀ ਕੌਮਾਂਤਰੀ ਵਪਾਰ ਮੇਲਾ ਵਿਚ ਹਰਿਆਣਾ ਦਾ ਅਵਲੋਕਨ ਕੀਤਾ। ਹਰਿਆਣਾ ਰਾਜ ਦਿਵਸ 'ਤੇ ਆਯੋਜਿਤ ਸਭਿਆਚਾਰਕ ਸ਼ਾਮ ਵਿਚ ਕਲਾਕਾਰ ਨੇ ਸ਼ਾਨਦਾਰ ਹਰਿਆਣਵੀਂ ਸਭਿਆਚਾਰਕ ਪੇਸ਼ਗੀ ਦਿੱਤੀ। ਇਸ ਦੌਰਾਨ ਰਾਜਸਭਾ ਸਾਂਸਦ ਰਾਮਚੰਦਰਜਾਂਗੜਾ, ਹਰਿਆਣਾ ਵਪਾਰ ਮੇਲਾ ਅਥਾਰਿਟੀ ਦੀ ਮੁੱਖ ਪ੍ਰਸਾਸ਼ਕ ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਪ੍ਰਧਾਨ ਸਕੱਤਰ ਜੀ. ਅਨੁਪਮਾ, ਹਰਿਆਣਾ ਵਪਾਰ ਮੇਲਾ ਅਥਾਰਿਟੀ ਦੀ ਪ੍ਰਸਾਸ਼ਕ ਸੋਫਿਆ ਦਹਿਆ ਤੇ ਸੀਐਮ ਵਿੰਡੋਂ ਪੋ੍ਰਗ੍ਰਾਮ ਦੇ ਪ੍ਰਭਾਰੀ ਅਨਿਲ ਰਾਓ ਵੀ ਮੌਜੂਦ ਰਹੇ। ਪੋ੍ਰਗ੍ਰਾਮ ਵਿਚ ਹਰਿਆਣਾ ਦੇ ਪੈਰਾਲੰਪਿਕ ਮੈਡਲ ਜੇਤੂ ਖਿਡਾਰੀ ਸ੍ਰੀ ਮਨੀਸ਼ ਨਰਵਾਲ, ਸੁਮਿਤ ਆਂਤਰਿਕ, ਯੋਗੇਸ਼ ਕਥੁਰਿਆ ਤੇ ਸਿੰਘਰਾਜ ਅਧਾਲਾ ਵੀ ਮੌਜੂਦ ਰਹੇ।

        ਵਰਨਣਯੋਗ ਹੈ ਕਿ ਹਰਿਆਣਾ ਮੰਡਪ ਸੈਨਾਨੀਆਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਆਤਮਨਿਰਭਰ ਭਾਰਤ-ਆਤਮਨਿਰਭਰ ਹਰਿਆਣਾ ਵਿਸ਼ਾ ਵਸਤੂ  ਦੇ ਨਾਲ ਹਰਿਆਣਾ ਸੂਬੇ ਪਿਛਲੇ ਸਾਲ ਦੀ ਤਰ੍ਹਾ ਸਰਗਰਮ ਰੂਪ ਨਾਲ ਭਾਗੀਤਾਰੀ ਕਰ ਰਿਹਾ ਹੈ। ਹਰਿਆਂਣਾ ਮੰਡਪ ਵਿਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਸੰਦੇਸ਼ ਸਰਕਾਰ ਦੇ ਵਿਜਨ ਦੇ ਪਰਿਚਾਇਕ ਹਨ।

        ਵਰਨਣਯੋਗ ਹੈ ਕਿ ਹਰਿਆਣਾ ਦੇਸ਼ ਦੇ ਸੱਭ ਤੋਂ ਵੱਧ ਪ੍ਰਗਤੀਸ਼ੀਲ ਜਹਚ ਵਿਖ ਸ਼ਾਮਿਲ ਹੈ। ਹਰਿਆਣਾ ਸੂਬੇ ਵਿਚ ਵੱਖ-ਵੱਖ ਖੇਤਰਾਂ ਵਿਚ ਹੋਈ ਉੱਨਤੀ ਨੂੰ ਹਰਿਆਣਾ ਮੰਡਪ ਵਿਚ ਬਿਹਤਰ ਰੂਪ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਇਕ ਆਦਰਸ਼ ਨਿਵੇਸ਼ ਡੇਸਟੀਨੇਸ਼ਨ ਅੰਤਹੀਨ ਮੌਕੇ ਦੇ ਸੰਦੇਸ਼ ਦੇ ਨਾਲ ਹਰਿਆਣਾ ਰਾਜ ਉਦਸੋਗਿਕ  ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਵੱਖ-ਵੱਖ ਮੇਗਾ ਫੂਡ ਪਾਰਕ, ਫੁੱਟਵਿਅਰ ਪਾਰਕ, ਆਈਐਮਟੀ ਤੇ ਹੋਰ ਉਦਯੋਗਿਕ ਖੇਤਰਾਂ ਦਾ ਵੇਰਵਾ ਪ੍ਰਦਰਸ਼ਿਤ ਕੀਤਾ ਗਿਆ ਹੈ। ਹਰਿਆਣਾ ਰਾਜ ਤੋਂ ਹੁੰਦੇ ਨਿਰਯਾਤ ਨੂੰ ਰਾਜ ਦੀ ਪ੍ਰਗਤੀ ਵਜੋ ਪ੍ਰਦਰਸ਼ਿਤ ਕੀਤਾ ਗਿਆ ਹੈ। ਹਰਿਆਣਾ ਦਾ ਸਾਲ 1967-68 ਵਿਚ 4.5 ਕਰੋੜ ਰੁਪਏ ਦਾ ਨਿਰਯਾਤ ਵੱਧ ਕੇ ਸਾਲ 2020-21 ਵਿਚ 174572 ਕਰੋੜ ਰੁਪਏ ਤਕ ਪਹੁੰਚ ਗਿਆ ਹੈ।

        ਹਰਿਆਣਾ ਖੇਤੀਬਾੜੀ ਅਤੇ ਵਪਾਰ ਨੀਤੀ, ਸੂਖਮ, ਛੋਟੇ ਅਤੇ ਮੱਧਮ ਉਦਯੋਗ ਨੀਤੀ ਅਤੇ ਹਰਿਆਣਾ ਉੱਦਮ ਅਤੇ ਰੁਜਗਾਰ ਨੀਤੀ ਨੂੰ ਵੀ ਪ੍ਰਦਰਸ਼ਿਤ ਕੀਤਾ ਹੋਇਆ ਹੈ। ਇਕ ਬਲਾਕ-ਇਕ ਉਤਪਾਦ ਨੂੰ ਹਰਿਆਣਾ ਸਰਕਾਰ ਦੇ ਇਕ ਮਹਤੱਵਪੂਰਣ ਕਦਮ ਵਜੋ ਪ੍ਰਦਰਸ਼ਿਤ ਕੀਤਾ ਗਿਆ ਹੈ। ਏਕੀਕ੍ਰਿਤ ਏਵੀਏਸ਼ਨ ਹੱਬ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਕੌਸ਼ਲ ਵਿਕਾਸ ਸਿਖਲਾਈ ਦੇ ਮਿਸ਼ਨ ਵਜੋ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦਾ ਵੇਰਵਾ ਪ੍ਰਦਰਸ਼ਿਤ ਕੀਤਾ ਹੋਇਆ ਹੈ।

        ਉਦਯੋਗਾਂ ਦੀ ਮੰਗ ਤੇ ਜਰੂਰਤ ਦੇ ਅਨੁਸਾਰ ਤਕਨੀਕੀ ਸਿਖਿਆ ਦੇ ਵਿਕਾਸ ਨੂੰ ਦਰਸ਼ਾਇਆ ਗਿਆ ਹੈ। ਤਕਨੀਕੀ ਸਿਖਿਆ ਦੇ ਵਿਕਾਸ ਅਤੇ ਤਕਨੀਕੀ ਯੂਨੀਵਰਸਿਟੀਆਂ, ਇੰਜੀਨੀਅਰਿੰਗ ਕਾਲਜਾਂ ਬਹੁਤਕਨੀਕੀ ਸੰਸਥਾਨਾਂ ਤੇ ਹੋਰ ਸੰਸਥਾਨਾਂ ਦਾ ਵੇਰਵਾ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਆਈਆਈਆਈਟੀ ਸੋਨੀਪਤ, ਆਈਆਈਐਮ ਰੋਹਤਕ, ਨੈਸ਼ਲਲ ਇੰਸਟੀਟਿਯੂਟ ਆਫ ਡਿਜਾਇਨ ਕੁਰੂਕਸ਼ੇਤਰ ਆਫ ਫੈਸ਼ਨ ਤਕਨਾਲੋਜੀ ਦਾ ਵੇਰਵਾ ਦਿੱਤਾ ਹੋਇਆ ਹੈ।

        ਬਿਜਲੀ ਖੇਤਰ ਵਿਚ ਹਰਿਆਣਾ ਦੇ ਬਿਜਲੀ ਨਿਗਮਾਂ ਦਾ ਲਾਭ ਵਿਚ ਹੋਣ ਅਤੇ ਮਾਰਾ ਗਾਓ-ਜਗਮਗ ਗਾਓ ਯੋਜਨਾ ਦੇ ਨਤੀਜੇਵਜੋ ਹਰਿਆਣਾ ਦੇ ਦੱਸ ਜਿਲਿਆਂ ਵਿਚ ਚੌਂਵੀ ਘੰਟੇ ਬਿਜਲੀ ਸਪਲਾਈ ਨੁੰ ਦਰਸ਼ਾਇਆ ਗਿਆ ਹੈ। ਹਰਿਆਣਾ ਦੇ 5367 ਪਿੰਡਾਂ ਵਿਚ 24 ਘੰਟੇ ਤੇ 1658 ਪਿੰਡਾਂ ਵਿਚ 16 ਘੰਟੇ ਤੋਂ 18 ਘੰਟੇ ਬਿਜਲੀ ਸਪਲਾਈ ਦਾ ਵੇਰਵਾ ਪ੍ਰਦਰਸ਼ਿਤ ਕੀਤਾ ਗਿਆ ਹੈ। ਸਿਹਤ ਸੇਵਾਵਾਂ ਦਾ ਵਿਸਤਾਰ ਵੇਰਵਾ ਦਰਸ਼ਾਇਆ ਗਿਆ ਹੈ। ਹਰਿਆਣਾ ਨੂੰ ਖੇਡਾਂ ਦੇ ਇਕ ਹੱਬ ਦੇ ਰੂਪ ਵਿਚ ਪ੍ਰਦਰਸ਼ਿਤ ਕੀਤਾ ਹੋਇਆ ਹੈ। ਓਲੰਪਿਕ ਤੇ ਪੈਰਲੰਪਿਕ ਦੇ ਜੇਤੂ ਖਿਡਾਰੀਆਂ ਨੂੰ ਦਿੱਤੀ ਗਈ ਪੁਰਸਕਾਰ  ਰਕਮ ਤੇ ਹੋਰ ਸਹੂਲਤਾਂ ਦਾ ਵੇਰਵਾ ਦਿੱਤਾ ਹੋਇਆ ਹੈ।

        ਪਰਿਵਾਰ ਪਹਿਚਾਣ ਪੱਤਰ ਯੋਜਨਾ ਦਾ ਵਿਸਤਾਰ ਵੇਰਵਾ ਪ੍ਰਦਰਸ਼ਿਤ ਕੀਤਾ ਹੋਇਆ ਹੈ। ਪਰਿਵਾਰ ਪਹਿਚਾਣ ਪੱਤਰ ਬਨਾਉਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ। ਵਾਲੰਟਿਅਰ ਸੇਵਾ ਦੇ ਵਿਸਤਾਰ ਦੀ ਦਿਸ਼ਾ ਵਿਚ ਸਮਰਪਣ ਪ੍ਰੋਗ੍ਰਾਮ ਨੂੰ ਸ਼ਾਨਦਾਰ ਰੂਪ ਨਾਲ ਪ੍ਰਦਰਸ਼ਿਤ ਕੀਤਾ ਹੋਇਆ ਹੈ। ਕੇਂਦਰ ਸਰਕਾਰ ਦੀ ਯੋਜਨਾਵਾਂ ਨੂੰ ਵੀ ਸਹੀ ਰੂਪ ਵਿਚ ਡਿਸਪਲੇ ਕੀਤਾ ਹੋਇਆ ਹੈ।

Leave a Reply

Your email address will not be published. Required fields are marked *