ਪੰਜਾਬਪਟਿਆਲਾ

ਨੋਜਵਾਨ ਕਿਸੇ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ:-ਹਰਪਾਲ ਜੁਨੇਜਾ

ਪਟਿਆਲਾ (ਮਧੂਸਾਰ ਬਿਊਰੋ) ਕਾਂਗਰਸ ਦੀ ਕੈਪਟਨ ਸਰਕਾਰ ਵਲੋਂ ਨੋਜਵਾਨਾਂ ਨੂੰ ਸਮਾਰਟ ਫੋਨ, ਹਰ ਘਰ ਇਕ ਨੋਕਰੀ ਅਤੇ ਨੋਜਵਾਨਾਂ ਨੂੰ ਬੇਰੁਜ਼ਗਾਰੀ ਭਤਾ ਅਤੇ ਹੋਰ ਅਜਿਹੇ ਝੂਠੇ ਲਾਰੇ ਲਗਾ ਗੁਟਕਾ ਸਾਹਿਬ ਦੀ ਸ਼ੋੰਹ ਚੁਕ ਕੇ ਕੈਪਟਨ ਅਮਰਿੰਦਰ ਨੇ ਸਰਕਾਰ ਬਣਾਈ ਸੀ ,ਪਰ ਅਜ ਤਕ ਇਕ ਵੀ ਵਾਦਾ ਪੂਰਾ ਨਹੀ ਕੀਤਾ ,ਪ੍ਰਮਾਤਮਾ ਨੇ ਉਸਦੇ ਰਹਿੰਦੇ ਕਾਰਜ ਕਾਲ ਵਿਚਾਲੇ ਛੁਡਾ ਕੇ ਲਾਂਭੇ ਕਰ ਦਿਤਾ। ਇਨਾ ਵਿਚਾਰਾ ਦਾ ਪ੍ਰਗਟਾਵਾ ਪਟਿਆਲਾ ਸ਼ਹਿਰੀ ਤੋਂ ਸ਼੍ਰੋ.ਅ.ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰਧਾਨ ਹਰਪਾਲ ਜੁਨੇਜਾ ਨੇ ਕੀਤੇ । ਨਵਨੀਤ ਵਾਲੀਆ ਵਾਰਡ ਇੰਚਾਰਜ ਦੀ ਅਗਵਾਈ ਹੇਠ ਸ਼ੁਭਮ ਕੁਮਾਰ ਮੀਤ ਪ੍ਰਧਾਨ ਆਈ ਟੀ ਵਿੰਗ ਅਤੇ ਦੀਪਕ ਭਾਰਦਵਾਜ ਨੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਵਿਚ ਵਖ ਵਖ ਏਰੀਏ ਵਿੱਚੋਂ ਤਕਰੀਬਨ ਸਠ ਕੁ ਦੇ ਕਰੀਬ ਨੋਜਵਾਨਾ ਨੇ ਆਪਣਾ ਸਮਰਥਨ ਦਿਤਾ।

ਨੋਜਵਾਨਾ ਨੇ ਸਾਂਝੇ ਤੋਰ ਤੇ ਕੈਪਟਨ ਅਤੇ ਕਾਂਗਰਸ ਸਰਕਾਰ ਦੀ ਸਖਤ ਸ਼ਬਦਾ ਵਿਚ ਨਖੇਧੀ ਕੀਤੀ।ਸ਼ੁਭਮ ਅਤੇ ਦੀਪਕ ਭਾਰਦਵਾਜ ਨੇ ਸਾਂਝੇ ਤੌਰ ਤੇ ਬੋਲਦਿਆ ਕਿਹਾ ਕਿ ਅਸੀ ਆਪਣੀਆ ਆਪਣੀਆ ਡਿਊਟੀਆ ਸੰਭਾਲ ਲਈਆ ਹਨ , ਆਪਣੇ ਆਪਣੇ ਬੂਥ ਪਧਰ ਤੇ ਸੰਪਰਕ ਕਰਕੇ ਜਲਦ ਪ੍ਰਧਾਨ ਅਵਤਾਰ ਸਿੰਘ ਹੈਪੀ ਅਤੇ ਡਾ.ਮਨਪ੍ਰੀਤ ਸਿੰਘ ਚੱਢਾ ਜਰਨਲ ਸਕੱਤਰ ਸ਼੍ਰੋ.ਅ.ਦਲ ਨਾਲ ਵਿਉਂਤਬੱਧ ਤਰੀਕੇ ਨਾਲ ਸ਼੍ਰੋ.ਅ.ਦਲ ਦੀਆ ਨੀਤੀਆ ਘਰ-ਘਰ ਪਹੁੰਚਾਇਆ ਜਾਵੇਗਾ।ਇਸ ਮੋਕੇ ਨਵਨੀਤ ਵਾਲੀਆ, ਸ਼ੁਭਮ ਕੁਮਾਰ,ਦੀਪਕ ਭਾਰਦਵਾਜ, ਅਮਨ ਮੌਦਗਿਲ, ਚਰਨਜੀਤ ਵਾਲੀਆ ਕ੍ਰਿਸ਼ਨ ਸ਼ਰਮਾਂ,ਰੋਹਿਤ ਚੋਧਰੀ,ਸ਼ੰਮੀ ਭਾਰਦਵਾਜ, ਵਿਨੋਦ ਰਾਜਪੂਤ, ਦਿਲਰਾਜ ਸੂਰਜ, ਅੰਸ਼ ਰਾਜਪੂਤ, ਅਮਨ ਅਤੇ ਵਿਕਾਸ ਰਾਜਪੂਤ ਸ਼ਾਮਲ ਸਨ।

Leave a Reply

Your email address will not be published. Required fields are marked *