ਓਮੀਕ੍ਰੋਨ ਨਾਲ ਲੜਨ ਦੇ ਲਈ ਸਿਹਤ ਵਿਭਾਗ ਨੂੰ ਪੂਰੀ ਤਰ੍ਹਾ ਨਾਲ ਕੀਤਾ ਗਿਆ ਸਰਗਰਮ – ਸਿਹਤ ਮੰਤਰੀ ਅਨਿਲ ਵਿਜ
ਰਾਜ ਵਿਚ ਪੀਐਏ ਆਕਸੀਜਨ ਦੇ ਲਗਭਗ 90 ਪਲਾਂਟਾਂ ਨੂੰ ਸਥਾਪਿਤ, ਸੰਚਾਲਿਤ ਕਰਨ ਦੇ ਆਦੇਸ਼ – ਅਨਿਲ ਵਿਜ
ਰੋਹਤਕ ਵਿਚ ਹੋਈ ਸਥਾਪਿਤ ਜੀਨੋਮ ਸਿਕਵੇਂਸ ਦੀ ਮਸ਼ੀਨ, ਸੰਚਾਲਿਤ – ਵਿਜ
ਚੰਡੀਗੜ੍ਹ, 3 ਦਸੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਕੋਰੋਨਾ ਦੇ ਨਵੇਂ ਵੈਰਇਏਂਟ ਓਮੀਕ੍ਰੋਨ ਨਾਲ ਲੜਨ ਲਈ ਸਿਹਤ ਵਿਭਾਗ ਨੂੰ ਪੂਰੀ ਤਰ੍ਹਾ ਨਾਲ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਦਾ ਕੋਰੋਨਾ ਨਾਲ ਲੜਨ ਦਾ ਤਜਰਬਾ ਵੀ ਹੈ, ਕੋਰੋਨਾ ਦੀ ਪਿਛਲੀ ਦੋਂ ਲਹਿਰਾਂ ਵਿਚ ਸਾਡੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਫਲਤਾਪੂਰਵਕ ਕਾਰਜ ਕੀਤਾ।
ਸ੍ਰੀ ਵਿਜ ਅੱਜ ਇੱਥੇ ਮੀਡੀਆ ਕਰਮਚਾਰੀਆਂ ਵੱਲੋਂ ਕੋਰੋਨਾ ਦੇ ਨਵੇਂ ਵੈਰਇਏਂਟ ਓਮੀਕ੍ਰੋਨ ਦੇ ਸਬੰਧ ਵਿਚ ਪੂੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਰਾਜ ਵਿਚ ਪੀਐਸਏ ਆਕਸੀਜਨ ਦੇ ਲਗਭਗ 90 ਪਲਾਂਟ ਨੂੰ ਸਥਾਪਿਤ ਕੀਤਾ ਗਿਆ ਅਤੇ ਇੰਨ੍ਹਾਂ ਨੂੰ ਸੰਚਾਲਿਤ ਕਰਨ ਦੇ ਆਦੇਸ਼ ਉਨ੍ਹਾਂ ਦੇ ਵੱਲੋਂ ਦੇ ਦਿੱਤੇ ਗਏ ਹਨ।
ਇਸੀ ਤਰ੍ਹਾ, ਕੋਰੋਨਾ ਦੇ ਨਵੇਂ ਵੈਰਇਏਂਟ ਓਮੀਕ੍ਰਾਨ ਦੀ ਜਾਂਚ ਦੇ ਲਈ ਜੀਨੋਮ ਸਿਕੁਵੇਂਸ ਦੀ ਜਰੂਰਤ ਹੁੰਦੀ ਹੈ ਅਤੇ ਇਸ ਦਾ ਪਤਾ ਲਗਾਉਣ ਦੇ ਲਈ ਰੋਕਫੇਲਰ ਸੰਸਥਾ ਨੇ ਮਹਾਰਿਸ਼ੀ ਦਿਆਨੰਦ ਯੁਨਵਿਰਸਿਟੀ, ਰੋਹਤਕ ਨੂੰ ਹਿਕ ਮਸ਼ੀਨ ਫਰੀ ਪ੍ਰਦਾਨ ਕੀਤੀ ਹੈ, ਜਿਸ ਨੂੰ ਸੰਚਾਲਿਤ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਸ਼ੀਨ ਦੇ ਮਾਰਫਤ ਜੀਨੋਮ ਸਿਕਵੇਂਸ ਦਾ ਕੰਮ ਹੋਣਾ ਸ਼ੁਰੂ ਹੋ ਗਿਆ ਹੈ। ਸ੍ਰੀ ਵਿਜ ਨੇ ਕਿਹਾ ਕਿ ਜੀਨੌਮ ਸਿਕਵੇਂਸ ਦੇ ਲਈ ਪਹਿਲਾਂ ਸਾਰੇ ਨਮੂਨੇ ਦਿੱਲੀ ਵਿਚ ਭੇਜਣੇ ਪੈਂਦੇ ਸਨ ਅਤੇ ਦਿੱਲੀ ਜੀਨੋਮ ਸਿਕਵੇਂਸ ਦਾ ਪਤਾ ਕਰਨ ਵਿਚ ਦੇਰੀ ਹੋ ਜਾਂਦੀ ਸੀ।
ਰਾਜ ਦੇ ਸਾਰੇ ਡੀਸੀ, ਸੀਪੀ, ਆਈਜੀ, ਐਸਪੀ ਨੂੰ ਵਾਇਰਲੈਸ ਮੈਸੇਜ ਦੇ ਆਦੇਸ਼ ਜਾਰੀ, ਕੋਰੋਨਾ ਪੋ੍ਰਟੋਕਾਲ ਦਾ ਹੋਵੇ ਪਾਲਣ – ਵਿਜ
ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਓਮੀਕੋ੍ਰਨ ਵੈਰਇਏਂਟ ਨਾਲ ਲੜਨ ਦੇ ਲਈ ਪੁਰੀ ਤਰ੍ਹਾ ਨਾਲ ਤਿਆਰ ਹੈ। ਇਸ ਤੋਂ ਇਲਾਵਾ, ਕੋਰੋਨਾ ਸੰਕ੍ਰਮਣ ਨਾਲ ਬਚਾਅ ਦੇ ਲਈ ਉਨ੍ਹਾਂ ਦੇ ਵੱਲੋਂ ਰਾਜ ਦੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ, ਪੁਲਿਸ ਇੰਸਪੈਕਟਰ ਜਨਰਲ ਤੇ ਪੁਲਿਸ ਸੁਪਰਡੈਂਟਾਂ ਨੂੰ ਵਾਇਰਲੈਸ ਮੈਸੇਜ ਕਰ ਕੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਕੋਰੋਨਾ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਵਾਇਆ ਜਾਵੇ, ਜੇਕਰ ਕੋਈ ਇੰਨ੍ਹਾਂ ਨਿਯਮਾਂ ਜਿਵੇਂ ਕਿ ਮਾਸਕ ਪਹਿਨਣਾ ਅਤੇ ਸੋਸ਼ਲ ਡਿਸਟੇਂਸਿੰਗ ਆਦਿ ਦਾ ਉਲੰਘਣ ਕਰਦਾ ਹੈ ਤਾਂ ਉਨ੍ਹਾਂ ਦਾ ਚਾਲਾਨ ਕੱਟਿਆ ਜਾਵੇ ਅਤੇ ਕੱਟੇ ਗਏ ਚਾਲਾਨ ਦੀ ਰਿਪੋਰਟ ਉਨ੍ਹਾਂ ਨੂੰ ਪੇਸ਼ ਕੀਤੀ ਜਾਵੇ।
ਜਨਸਭਾ ਜਾਂ ਸਮਾਜਿਕ ਪੋ੍ਰਗ੍ਰਾਮਾਂ ਦਾ ਨਿਰੀਖਣ ਕਰਨ ਅਧਿਕਾਰੀ -ਵਿਜ
ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਜਨਸਭਾ ਤੇ ਸਮਾਜਿਕ ਪੋ੍ਰਗ੍ਰਾਮ ਆਦਿ ਦੇ ਲਹੀ ਰਾਜ ਸਰਕਾਰ ਵੱਲੋਂ ਜੋ ਐਸਓਪੀ ਜਾਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਚਾਹੇ ਉਹ ਇੰਡੋਰ ਤੇ ਆਊਟਡੋਰ ਹੈ ਮਤਲਬ ਜੋ ਨਵੀਨਤਮ ਐਸਓਪੀ ਹੈ, ਉਸ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਵੇ। ਇਸ ਤੋਂ ਇਲਾਵਾ, ਜਿਲ੍ਹੇ ਦੇ ਕਿਸੇ ਵੀ ਅਧਿਕਾਰੀ ਵੱਲੋਂ ਅਜਿਹੀ ਜਨਸਭਾ ਜਾਂ ਸਮਾਜਿਕ ਪੋ੍ਰਗ੍ਰਾਮਾਂ ਦਾ ਨਿਰੀਖਣ ਵੀ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਭਲਾਈ ਤੇ ਸਿਹਤ ਦੇ ਲਈ ਜਿਨ੍ਹਾਂ ਵੀ ਸਖਤੀ ਕਰਨੀ ਪਵੇਗੀ, ਉਹ ਕੀਤੀ ਜਾਵੇਗੀ।
100 ਬਿਸਤਰ ਤੋਂ ਵੱਧ ਸਮਰੱਥਾ ਵਾਲੇ ਸਾਰੇ ਹਸਪਤਾਲਾਂ ਵਿਚ ਵੈਂਟੀਲੇਟਰਾਂ ਨੂੰ ਸੰਚਾਲਿਤ ਕਰਨ ਦੇ ਆਦੇਸ਼ ਜਾਰੀ – ਵਿਜ
ਵੈਂਟੀਲੇਟਰ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸਿਹਤ ਮੰਤਰੀ ਨੇ ਕਿਹਾ ਕਿ 100 ਬਿਸਤਰੇ ਤੋਂ ਵੱਧ ਸਮਰੱਥਾ ਵਾਲੇ ਸਾਰੀ ਹਸਪਤਾਲਾਂ ਵਿਚ ਵੇਂਟੀਲੇਟਰ ਨੂੰ ਸੰਚਾਲਿਤ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਵੈਂਟੀਲੇਟਰ ਹਨ, ਪਰ ਕਿਤੇ ਨਾ ਕਿਤੇ ਮੈਨਪਾਵਰ ਦੀ ਮੁਸ਼ਕਲ ਸੀ, ਜਿਸ ਨੂੰ ਵੀ ਰ੍ਰਇਏਡਜੇਸਟ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਦੇ ਲਈ ਸਿਹਤ ਟੀਮਾਂ ਨੂੰ ਆਦੇਸ਼ – ਵਿਜ
ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਸਾਰਾ ਰਿਕਾਰਡ ਕੇਂਦਰ ਸਰਕਾਰ ਵੱਲੋਂ ਰੱਖਿਆ ਜਾ ਰਿਹਾ ਹੈ ਅਤੇ ਉੱਥੇ ਤੋਂ ਨੈਗੇਟਿਵ ਆਉਣ ਵਾਲੇ ਯਾਤਰੀਆਂ ਨੂੰ ਬਾਹਰ ਜਾਣ ਦਿੱਤਾ ਜਾਂਦਾ ਹੈ। ਹਰਿਆਣਾ ਨਾਲ ਸਬੰਧਿਤ ਜਿਲ੍ਹਿਆਂ ਦੇ ਬਾਰੇ ਵਿਚ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਉਸਦੇ ਬਾਅਦ ਅਸੀਂ ਸਿਹਤ ਟੀਮਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰੋਜਾਨਾ ਅਜਿਹੇ ਯਾਤਰੀਆਂ ਦੀ ਨਿਗਰਾਨੀ ਕਰਨ ਕਿ ਜੇਕਰ ਉਨ੍ਹਾਂ ਵਿਚ ਇੰਫਲੂਏਂਜਾ ਲਾਇਕ ਇਲਨੇਸ ਮਤਲਬ ਬੁਖਾਰ ਆਦਿ ਤਾਂ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਟੀਮਾਂ ਅਜਿਹੇ ਯਾਤਰੀਆਂ ਦੀ ਹਫਤੇਭਰ ਤਕ ਨਿਗਰਾਨੀ ਰੱਖੇਗੀ ਅਤੇ ਜੇਕਰ ਬੁਖਾਰ ਆਦਿ ਦੇ ਲੱਛਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾਵੇ।

