ਪਟਿਆਲਾ

ਜੇਤੂ ਮੁਹਿੰਮ ਤਹਿਤ ਜੁਨੇਜਾ ਦੇ ਹੱਕ ਵਿੱਚ ਅੱਟਵਾਲ ਨੇ ਕੀਤੀ ਇਲਾਕਾ ਵਾਸੀਆਂ ਨਾਲ ਮੀਟਿੰਗ

ਸ਼ਹੀਦ ਭਗਤ ਸਿੰਘ ਕਲੋਨੀ ਦੇ ਪਰਿਵਾਰਾਂ ਨੇ ਦਿੱਤਾ ਜੁਨੇਜਾ ਨਾਲ ਚੱਟਾਂਨ ਵਾਂਗ ਖੜੇ ਹੋਣ ਦਾ ਭਰੋਸਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਦੇ ਸਾਂਝੇ ਉਮੀਦਵਾਰ ਹਰਪਾਲ ਜੁਨੇਜਾ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਫਰਕ ਨਾਲ ਜਿਤਾਉਣ ਸਬੰਧੀ ਜੇਤੂ ਮੁਹਿੰਮ ਤਹਿਤ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਾਜੀਵ ਅੱਟਵਾਲ ਜੋਨੀ ਵੱਲੋਂ ਰਾਜਪੁਰਾ ਕਲੋਨੀ ਨਜਦੀਕ ਸ਼ਹੀਦ ਭਗਤ ਸਿੰਘ ਕਲੋਨੀ ਦੇ ਇਲਾਕਾ ਵਾਸੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੋਰਾਨ ਇਲਾਕਾ ਵਾਸੀਆਂ ਵੰਲੋਂ ਇੱਥੇ ਪਾਣੀ ਅਤੇ ਸੀਵਰੇਜ ਦੀ ਸਪਲਾਈ ਨਾ ਹੋਣ ਅਤੇ ਖਸਤਾ ਹਾਲਤ ਹੋ ਚੁੱਕੀ ਸੜਕ ਆਦਿ ਸਬੰਧੀ ਅਕਾਲੀ ਆਗੂ ਨੂੰ ਜਾਣੂ ਕਰਵਾਇਆ ਗਿਆ। ਇਸ ਮੋਕੇ ਤੇ ਰਾਜੀਵ ਅੱਟਵਾਲ ਦਾ ਇੱਥੇ ਆਉਣ ਤੇ ਸਿਰੋਪਾਓ ਭੇਂਟ ਕਰ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਵਿਧਾਨ ਸਭਾ ਚੋਣਾਂ ਦੋਰਾਨ ਅਕਾਲੀ ਬਸਪਾ ਦੇ ਨਾਲ ਚੱਟਾਨ ਵਾਂਗ ਖੜੇ ਹੋਣ ਦਾ ਭਰੋਸਾ ਵੀ ਇਲਾਕੇ ਦੇ ਲੋਕਾਂ ਵੱਲੋਂ ਦਿੱਤਾ ਗਿਆ।

ਇਸ ਮੌਕੇ ਤੇ ਰਾਜੀਵ ਅੱਟਵਾਲ ਨੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਗਰੀਬਾਂ ਦੇ ਭਲਾਈ ਹਿੱਤ ਵਿੱਚ ਵੱਡੇ ਵੱਡੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਸਹੂਲਤਾਂ ਤੋਂ ਵਾਂਝੇ ਅਤਿ ਗਰੀਬ ਇਨ੍ਹਾਂ ਪਰਿਵਾਰਾਂ ਦੀ ਕਦੇ ਸਾਰ ਨਹੀਂ ਲਈ ਪਰ ਜਦੋਂ ਵੀ ਚੋਣਾਂ ਨਜਦੀਕ ਆਉਂਦੀਆਂ ਹਨ ਤਾਂ ਕਾਂਗਰਸੀ ਇਨ੍ਹਾਂ ਗਰੀਬ ਬਸਤੀਆਂ ਵਿੱਚ ਰੋਜਾਨਾ ਗੇੜੇ ਤੇ ਗੇੜੇ ਲਾਉਂਦੇ ਵਿਖਾਈ ਦਿੰਦੇ ਹਨ। ਪਰ ਹੁਣ ਸਹੂਲਤਾਂ ਤੋਂ ਵਾਂਝੇ ਲੋਕ ਕਾਂਗਰਸ ਦੀ ਮਤਲਬਪ੍ਰਸਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਤੇ ਅਕਾਲੀ ਬਸਪਾ ਦੀ ਸਰਕਾਰ ਬਣਨ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਹਨ। ਇਸ ਮੋਕੇ ਤੇ ਸੁਨੀਲਾ ਦੇਵੀ, ਅਨਿਲ ਕੁਮਾਰ ਸੰਨੀ, ਬਾਬੂ ਲਾਲ, ਮਹੇਸ਼ ਰਵਿਦਾਸ, ਆਂਚਲ, ਲੱਛਮੀ, ਮਮਤਾ, ਕੋਸ਼ਲਿਆ ਦੇਵੀ, ਸੁਨੀਤਾ, ਲਲੀਤਾ, ਮਦਨ ਲਾਲ, ਆਨੰਦ ਕੁਮਾਰ, ਮਨੋਹਰ ਲਾਲ, ਮੁਕੇਸ਼ ਆਦਿ ਹਾਜਰ ਸਨ।

Leave a Reply

Your email address will not be published. Required fields are marked *