ਪੰਜਾਬ

ਜਦੋਂ 15 ਦਿਨ ਬਾਕੀ ਰਹਿਗੇ ਚੰਨੀ ਸਰਕਾਰ ਦੇ, ਤਾਂ ਹੁਣ ਆਈ ਯਾਦ ਪ੍ਰਵਾਸੀ ਭਲਾਈ ਬੋਰਡ ਦੀ :– ਰਾਜੂ ਖੰਨਾ,ਕੌਸਲ ਮਿਸ਼ਰਾ।

ਸਾਢੇ ਚਾਰ ਸਾਲ ਸੁੱਤੀ ਕਾਂਗਰਸ ਸਰਕਾਰ ਨੇ ਅੱਜ ਲਗਾਏ ਪ੍ਰਵਾਸੀ ਭਲਾਈ ਬੋਰਡ ਦੇ ਚੇਅਰਮੈਨ।

ਮੰਡੀਗੌਬਿੰਦਗੜ, 6 ਦਸੰਬਰ ((ਮਧੂਸਾਰ ਬਿਊਰੋ) ਜਦੋਂ ਹੁਣ ਚੰਨੀ ਸਰਕਾਰ ਦੇ 15 ਦਿਨ ਜਾਣ ਦੇ ਰਹਿ ਗਏ। ਉਦੋਂ ਹੁਣ ਯਾਦ ਆਈ ਕਾਂਗਰਸ ਸਰਕਾਰ ਨੂੰ ਪ੍ਰਵਾਸੀ ਭਲਾਈ ਬੋਰਡ ਦੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਪ੍ਰਵਾਸੀ ਭਲਾਈ ਬੋਰਡ ਪੰਜਾਬ ਦੇ ਸਾਬਕਾ ਡਾਇਰੈਕਟਰ ਸ੍ਰੀ ਕੌਂਸਲ ਮਿਸ਼ਰਾ ਨੇ ਅੱਜ ਮੰਡੀਗੌਬਿੰਦਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਤੇ ਮਿਸ਼ਰਾ ਨੇ ਅੱਗੇ ਕਿਹਾ ਕਿ ਸਾਢੇ ਚਾਰ ਸਾਲ ਸੁੱਤੀ ਸਰਕਾਰ ਹੁਣ ਪ੍ਰਵਾਸੀ ਭਾਈਚਾਰੇ ਨੂੰ ਭਰਮਾਉਣ ਦੇ ਯਤਨ ਵਿੱਚ ਅੱਜ ਪ੍ਰਵਾਸੀ ਭਲਾਈ ਬੋਰਡ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਉਦੋਂ ਚੰਨੀ ਸਰਕਾਰ ਤੇ ਹਲਕਾ ਵਿਧਾਇਕ ਜੋ ਖੇਤੀਬਾੜੀ ਮੰਤਰੀ ਵੀ ਹਨ ਕਿਥੇ ਸੀ। ਜਦੋਂ ਪ੍ਰਵਾਸੀ ਭਾਈਚਾਰੇ ਨੂੰ ਆਪਣਾ ਪਵਿੱਤਰ ਤਿਉਹਾਰ ਛੱਠ ਪੂਜਾ ਮਨਾਉਣ ਲਈ ਪਾਣੀ ਦੀ ਬੂੰਦ ਬੂੰਦ ਲਈ ਤਰਲੋ ਮੱਛੀ ਹੋਣਾ ਪਿਆ।ਤੇ ਸਰਕਾਰ ਵੱਲੋਂ ਰਜਵਾਹੇ ਵਿੱਚ ਪਾਣੀ ਵੀ ਨਹੀ ਛੱਡਿਆਂ ਗਿਆ।

ਤੇ ਉਸ ਸਮੇਂ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸਮੁੱਚੇ ਪ੍ਰਵਾਸੀ ਭਾਈਚਾਰੇ ਦੀ ਸਮੱਸਿਆ ਨੂੰ ਦੇਖਦੇ ਹੋਏ ਪਵਿੱਤਰ ਤਿਉਹਾਰ ਛੱਠ ਪੂਜਾ ਲਈ ਦੋ ਵੱਡੇ ਸਮਬਰਸੀਬਲ ਪੰਪ ਲਗਾਵਾ ਕਿ ਰਜਵਾਹੇ ਵਿੱਚ ਪਾਣੀ ਛੱਡਿਆ ਤਾ ਜਾ ਕਿ ਪ੍ਰਵਾਸੀ ਭਾਈਚਾਰੇ ਵੱਲੋਂ ਛੱਠ ਪੂਜਾ ਤਿਉਹਾਰ ਮਨਾਇਆ ਗਿਆ। ਮਿਸ਼ਰਾ ਨੇ ਅੱਗੇ ਕਿਹਾ ਕਿ ਜਿਥੇ ਪਿਛਲੀ ਅਕਾਲੀ ਸਰਕਾਰ ਬਣਦੇ ਹੀ ਪ੍ਰਵਾਸੀ ਭਲਾਈ ਬੋਰਡ ਦਾ ਗਠਨ ਕਰਕੇ ਤੁਰੰਤ ਡਾਇਰੈਕਟਰ ਲਗਾ ਦਿੱਤੇ ਗਏ ਸਨ। ਜਿਹਨਾਂ ਵਿੱਚ ਦੋ ਡਾਇਰੈਕਟਰ ਪ੍ਰਵਾਸੀ ਭਾਈਚਾਰੇ ਦੀ ਹੱਬ ਮੰਡੀਗੌਬਿੰਦਗੜ ਵਿੱਚੋਂ ਬਣਾਏ ਗਏ ਸਨ। ਜਿਹਨਾਂ ਵੱਲੋਂ ਰਾਜੂ ਖੰਨਾ ਦੀ ਅਗਵਾਈ ਵਿੱਚ ਪ੍ਰਵਾਸੀ ਭਾਈਚਾਰੇ ਦੀ ਹਰ ਸਮੱਸਿਆ ਨੂੰ ਗੰਭੀਰਤਾ ਨਾਲ ਲੈਦੇ ਹੋਏ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ।

ਰਾਜੂ ਖੰਨਾ ਵੱਲੋਂ ਪ੍ਰਵਾਸੀ ਭਾਈਚਾਰੇ ਦੀ ਮੁੱਖ ਸਮੱਸਿਆ ਆਟਾ ਦਾਲ ਦੇ ਕਾਰਡ ਜੋ ਵੱਡੀ ਪੱਧਰ ਤੇ ਬਣਾਏ ਗਏ ਸਨ।ਉਹ ਕਾਂਗਰਸ ਸਰਕਾਰ ਬਣਦੇ ਹੀ ਵੱਡੇ ਪੱਧਰ ਤੇ ਕੱਟ ਦਿੱਤੇ ਗਏ।ਤੇ ਲਾਕ ਡਾਊਨ ਸਮੇਂ ਪ੍ਰਵਾਸੀ ਭਾਈਚਾਰਾ ਦਾ ਕੰਮ ਬੰਦ ਰਹਿਣ ਕਾਰਨ ਰੋਜੀ ਰੋਟੀ ਤੋਂ ਵੀ ਔਖੇ ਰਹੇ।ਤੇ ਕਾਂਗਰਸ ਸਰਕਾਰ ਉਹਨਾਂ ਨੂੰ ਰੋਟੀ ਦੇਣ ਵਿੱਚ ਵੀ ਅਸਫ਼ਲ ਰਹੀ। ਜਦੋਂ ਕਿ ਰਾਜੂ ਖੰਨਾ ਦੀ ਅਗਵਾਈ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਕਰੋਨਾ ਸਮੇਂ ਦੋਰਾਂਨ ਪ੍ਰਵਾਸੀ ਭਾਈਚਾਰੇ ਦੀ ਵੱਡੇ ਪੱਧਰ ਤੇ ਸਹਾਇਤਾ ਕੀਤੀ ਗਈ। ਮਿਸ਼ਰਾ ਨੇ ਅੱਗੇ ਕਿਹਾ ਕਿ ਹੁਣ ਜਦੋਂ ਸਰਕਾਰ ਦਾ ਜਾਣ ਦਾ ਸਮਾਂ ਆ ਗਿਆ ਉਦੋਂ ਪ੍ਰਵਾਸੀ ਭਲਾਈ ਬੋਰਡ ਰਾਹੀਂ ਭਾਈਚਾਰੇ ਦੀਆ ਵੋਟਾਂ ਵਟੋਰਨ ਦੇ ਯਤਨ ਕੀਤੇ ਜਾ ਰਹੇ। ਜਿਹਨਾਂ ਤੋਂ ਪ੍ਰਵਾਸੀ ਭਾਈਚਾਰਾ ਭਲੀ ਭਾਂਤ ਜਾਣੂ ਹੈ।ਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਨੂੰ ਮੂੰਹ ਨਹੀ ਲਗਾਏਗਾ। ਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਵਿੱਚ ਪ੍ਰਵਾਸੀ ਭਾਈਚਾਰਾ ਅਹਿਮ ਭੂਮਿਕਾ ਨਿਭਾਏਗਾ। ਕਿਉਂਕਿ ਪ੍ਰਵਾਸੀ ਭਾਈਚਾਰੇ ਦੀਆਂ ਸਮੱਸਿਆਂਵਾਂ ਨੂੰ ਲੈਕੇ ਕਿ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪ੍ਰਵਾਸੀ ਭਲਾਈ ਬੋਰਡ ਬਣਾਇਆ ਗਿਆ ਸੀ। ਇਸ ਮੌਕੇ ਤੇ ਬੀਬੀ ਊਸ਼ਾ ਸਿੰਘ, ਪ੍ਰਵਾਸੀ ਵਿੰਗ ਦੇ ਸਾਬਕਾ ਜਿਲਾ ਪ੍ਰਧਾਨ ਸੁਭਾਸ਼ ਵਰਮਾ, ਡਾਕਟਰ ਐਮ ਕੇ ਕਰਨ,ਸਿਵਕਾਤ ਤਿਵਾੜੀ,ਜੱਸ ਕੀਰਤ,ਡਾ ਸੰਜੇ,ਪ੍ਰਵੀਨ ਕੁਮਾਰ,ਦਲੀਪ ਕੁਮਾਰ, ਵਿਜੈ ਕੁਮਾਰ,ਲਾਲ ਬਾਬੂ ਯਾਦਵ,ਵਿਨੋਦ ਕੁਮਾਰ ਤੇ ਰਵੀ ਕੁਮਾਰ ਮੌਜੂਦ ਸਨ।

Leave a Reply

Your email address will not be published. Required fields are marked *