ਚੰਨੀ ਦੇ ਝੂਠੇ ਵਾਅਦਿਆਂ ਤੇ ਆਪ ਦੇ ਕੂੜ ਪ੍ਰਚਾਰ ਤੋਂ ਤੰਗ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਨਾਉਣ ਲਈ ਤੱਤਪਰ – ਰਾਜੂ ਖੰਨਾ।
ਪਿੰਡ ਰੰਘੇੜੀ ਕਲਾਂ ਵਿੱਚ ਕੀਤੀ ਵਰਕਰ ਮੀਟਿੰਗ।
ਅਮਲੋਹ, 7 ਦਸੰਬਰ,(ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਰ ਰੋਜ ਹੀ ਕੀਤੇ ਜਾ ਰਹੇ ਝੂਠੇ ਐਲਾਨਾਂ ਤੇ ਆਮ ਆਦਮੀ ਪਾਰਟੀ ਵੱਲੋਂ ਸੱਤਾ ਹਾਂਸਿਲ ਕਰਨ ਲਈ ਹੋਰਨਾਂ ਪਾਰਟੀਆਂ ਖਿਲ਼ਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਤੰਗ ਪੰਜਾਬ ਵਾਸੀ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਨਾਉਣ ਲਈ ਤੱਤਪਰ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕੇ ਦੇ ਪਿੰਡ ਰੰਘੇੜੀ ਕਲਾਂ ਵਿਖੇ ਵਰਕਰ ਮੀਟਿੰਗ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਚੰਨੀ ਸਰਕਾਰ ਵੱਲੋਂ ਹਰ ਰੋਜ ਹੀ ਐਲਾਨਾਂ ਦੀ ਝੜੀ ਲਗਾਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਜਦੋਂ ਕਿ ਕੀਤੇ ਗਏ ਐਲਾਨਾਂ ਵਿੱਚੋਂ ਕਿਸੇ ਇੱਕ ਵੀ ਐਲਾਨ ਦਾ ਨੋਟਿਫਿਕੇਸ਼ਨ ਸਰਕਾਰ ਅਜੇ ਤੱਕ ਨਹੀਂ ਕਰ ਸਕੀ। ਜਿੱਥੇ ਅੱਜ ਪੰਜਾਬ ਸਰਕਾਰ ਦੇ ਹਰ ਵਿਭਾਗ ਦਾ ਮੁਲਾਜਿਮ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ਤੇ ਪ੍ਰਦਰਸ਼ਨ ਕਰ ਰਿਹਾ ਹੈ। ਉਹਨਾਂ ਨੂੰ ਰੋਕਣ ਲਈ ਚੰਨੀ ਸਰਕਾਰ ਵੱਲੋਂ ਬੂਰੀ ਤਰਾਂ ਲਾਠੀ ਚਾਰਜ ਕਰਕੇ ਉਹਨਾਂ ਦੀ ਆਵਾਜ ਨੂੰ ਦਬਾਉੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਚੰਨੀ ਸਰਕਾਰ ਵੱਲੋਂ ਸ਼੍ਰੌਮਣੀ ਅਕਾਲੀ ਦਲ ਨਾਲ ਸਬੰਧਿਤ ਵਿਅਕਤੀਆਂ ਤੇ ਹਲਕਾ ਵਿਧਾਇਕ ਦੀ ਸ਼ੈਅ ਤੇ ਕਾਂਗਰਸੀਆਂ ਵੱਲੋਂ ਝੂਠੇ ਪਰਚੇ ਦਰਜ ਕਰਵਾਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਦਾ ਹਿਸਾਬ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਕਰ ਦਿੱਤਾ ਜਾਵੇਗਾ। ਤੇ ਜਿਹਨਾਂ ਅਫਸਰਾਂ ਵੱਲੋਂ ਅਕਾਲੀ ਬਸਪਾ ਦੇ ਵਰਕਰਾਂ ਤੇ ਆਗੂਆਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ,ਉਹਨਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਰਾਜੂ ਖੰਨਾ ਨੇ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਜਿਹੜੀ ਪਾਰਟੀ ਆਪਣੇ ਵਿਧਾਇਕਾਂ ਨੂੰ ਦੂਸਰੀਆਂ ਪਾਰਟੀਆਂ ਵਿੱਚੋਂ ਭੱਜਣ ਤੋਂ ਨਹੀਂ ਰੋਕ ਸਕੀ, ਉਹ ਪਾਰਟੀ ਅੱਜ ਪੰਜਾਬ ਨੂੰ ਸੰਭਾਲਣ ਦੀ ਗੱਲ ਕਰ ਰਹੀ ਹੈ। ਆਪ ਦੇ ਕੂੜ ਪ੍ਰਚਾਰ ਤੋਂ ਹਰ ਵਰਗ ਦਾ ਵਿਅਕਤੀ ਪੂਰੀ ਤਰਾਂ ਸੁਚੇਤ ਹੈ ਜਿਸ ਲਈ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਲਿਆਉਣ ਲਈ ਉਤਾਵਲਾ ਹੈ ਜਿਸ ਲਈ ਹੁਣ ਤੋਂ ਹੀ ਹਰ ਵਰਗ ਦਾ ਵਿਅਕਤੀ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਿਵਾਉਣ ਲਈ ਪ੍ਰਚਾਰ ਵਿੱਚ ਜੁੱਟ ਚੁੱਕਾ ਹੈ।
ਇਸ ਮੌਕੇ ਤੇ ਸੀਨੀ ਆਗੂ ਹਰਜਿੰਦਰ ਸਿੰਘ ਰੰਘੇੜੀ ਤੇ ਜਸਪਾਲ ਸਿੰਘ ਘੌਲਾ ਦੀ ਅਗਵਾਈ ਵਿੱਚ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜੱਥੇ ਕਰਮਜੀਤ ਸਿੰਘ ਭਗੜਾਣਾ, ਜੱਥੇ ਕੁਲਦੀਪ ਸਿੰਘ ਮੱੁਢੜੀਆਂ, ਜੱਥੇ ਹਰਬੰਸ ਸਿੰਘ ਬਡਾਲੀ, ਜੱਥੇ ਬਲਵੰਤ ਸਿੰਘ ਘੱੁਲੁਮਾਜਰਾ, ਹਲਕਾ ਪ੍ਰਧਾਨ ਡਾ ਅਰਜਨ ਸਿੰਘ, ਮੁਸਲਿਮ ਆਗੂ ਕੇਵਲ ਖਾਂ ਧਰਮਗੜ, ਬਲਵਿੰਦਰ ਸਿੰਘ ਰੰਘੇੜੀ, ਸਿਕੰਦਰ ਸਿੰਘ ਮੋਤੀ, ਬਸਪਾ ਆਗੂ ਚਰਨਦਾਸ ਸੋਂਟੀ, ਸੇਵਾ ਸਿੰਘ ਅਮਲੋਹ, ਪ੍ਰਧਾਨ ਗੁਰਪ੍ਰੀਤ ਸਿੰਘ ਰੰਘੇੜੀ, ਰਘੁਵੀਰ ਸਿੰਘ, ਸਰਬਜੀਤ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

