ਕਿਸਾਨਾਂ ਦੇ ਸੰਘਰਸ਼, ਹੌਂਸਲੇ ਸਾਹਮਣੇ ਆਖਿਰ ਹੰਕਾਰੀ ਮੋਦੀ ਨੂੰ ਝੁਕਣਾ ਪਿਆ: ਬਿੱਟੂ ਚੱਠਾ
ਦਾ ਮੇਵਰਰੀਕਸ ਬਾਈਕ ਗਰੁੱਪ ਕਿਸਾਨਾਂ ਦੀ ਜਿੱਤ ਦੀ ਖੁਸ਼ੀ ‘ਚ ਸਿੰਘੂ ਬਾਰਡਰ ਤੱਕ ਜਾਵੇਗਾ
ਪੰਜਾਬ ਦਾ ਹਰ ਵਰਗ ਮਨਾ ਰਿਹਾ ਹੈ ਕਿਸਾਨਾਂ ਦੀ ਜਿੱਤ ਦੀ ਖੁਸ਼ੀ
ਪਟਿਆਲਾ, 13 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਕਿਸਾਨਾਂ ਦੇ ਸੰਘਰਸ਼, ਹੌਂਸਲੇ ਦੇ ਸਾਹਮਣੇ ਆਖਿਰ ਹੰਕਾਰੀ ਮੋਦੀ ਨੂੰ ਝੁਕਣਾ ਪਿਆ ਹੈ। ਬਿੱਟੂ ਚੱਠਾ ਅੱਜ ਇੱਥੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਦਾ ਮੇਵਰਰੀਕਸ ਬਾਈਕ ਗਰੁੱਪ ਨੂੰ ਹਰੀ ਝੰਡੀ ਵਿਖਾ ਕੇ ਸਿੰਘੂ ਬਾਰਡਰ ਲਈ ਰਵਾਨਾ ਕਰਨ ਮੌਕੇ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਪੰਜਾਬ ਦਾ ਹਰ ਵਰਗ ਕਿਸਾਨਾਂ ਦੀ ਜਿੱਤ ਦੀ ਖੁਸ਼ੀ ਮਨਾ ਰਿਹਾ ਹੈ ਕਿਉਂਕਿ ਇਹ ਜਿੱਤ ਸਿਰਫ਼ ਪੰਜਾਬ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਅੰਦਰ ਵੀ ਇਨ੍ਹਾਂ ਕਾਨੂੰਨਾਂ ਦੇ ਰੱਦ ਹੋਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਬਿੱਟੂ ਚੱਠਾ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਕਿਸਾਨਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਜੋ ਸਾਡੇ ਕਿਸਾਨ ਵੀਰ ਹੋਰ ਮਜ਼ਬੂਤ ਹੋ ਸਕਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਕਿਸਾਨਾਂ ਦੀ ਆਪਣੀ ਪਾਰਟੀ ਹੈ।ਇਸ ਲਈ ਕਿਸਾਨੀ ਲਈ ਹਮੇਸ਼ਾ ਪਾਰਟੀ ਨੇ ਚੰਗਾ ਕੀਤਾ ਤੇ ਚੰਗਾ ਸੋਚਿਆ ਹੈ।
ਇਸ ਮੌਕੇ ਉਨ੍ਹਾਂ ਦਾ ਮੇਵਰਰੀਕਸ ਬਾਈਕਰ ਗਰੁੱਪ ਪਟਿਆਲਾ, ਫਲਾਇੰਗ ਰਨਰਸ ਤੇ ਰੋਇਲ ਪਟਿਆਲਾ ਰਾਈਡਰਸ ਦੀ ਵੀ ਹੌਂਸਲਾ ਅਫਜਾਈ ਕੀਤੀ ਤੇ ਹੋਰ ਨੌਜਵਾਨਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਦਾ ਕਿਸਾਨੀ ਦਾ ਨਾਲ ਖੜਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਨੂੰ ਆਪਣੇ ਬਜ਼ੁਰਗਾਂ ਦਾ ਸਾਥ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਹਰ ਕੰਮ ਵਿੱਚ ਹੱਥ ਵੰਡਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਵੱਲੋਂ ਵੀ ਇਸ ਜਿੱਤ ਦੀ ਖੁਸ਼ੀ ਵੱਡੇ ਪੱਧਰ ‘ਤੇ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਤੇ ਬਸਪਾ ਕਿਸਾਨਾਂ, ਆਮ ਵਰਗ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਇੱਕ ਵੱਡੀ ਜਿੱਤ ਦਰਜ਼ ਕਰੇਗੀ ਤੇ ਸਾਰਿਆਂ ਲਈ ਵਿਕਾਸ ਦੇ ਰਾਹ ਖੋਲਣ ਦੇ ਨਾਲ ਕਿਸਾਨੀ ਲਈ ਚੰਗੀਆਂ ਸਹੂਲਤਾਂ ਤੇ ਪ੍ਰੋਜੈਕਟ ਵੀ ਬਣਾਏ ਜਾਣਗੇ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ।

