ਹਰਿਆਣਾਪੰਜਾਬ

ਰਾਜਪਾਲ ਵਲੋਂ ਪੱਤਰਕਾਰਾਂ ਨੂੰ ਮੰਗਾਂ ਸਬੰਧੀ ਭਰੋਸਾ,

ਯੂਨੀਅਨ ਦੇ ਪ੍ਰਧਾਨ ਬਰਾੜ ਵਲੋਂ ਰਾਜਪਾਲ ਦਾ ਧਨਵਾਦ

ਚੰਡੀਗੜ੍ਹ,14 ਦਸੰਬਰ (ਮਧੂਸਾਰ ਬਿਊਰੋ): ਹਰਿਆਣਾ ਦੇ ਰਾਜਪਾਲ ਸ੍ਰੀ ਬੰਗਾਰੂ ਦੱਤਾਤਰੇਅ ਨੇ ਅੱਜ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਦਾ ਇਕ ਵਫ਼ਦ ਮਿਲਿਆ ਸੀ ਤੇ ਇਕ ਮੰਗ ਪੱਤਰ ਦਿੱਤਾ ਸੀ। ਮੈਂ ਉਨ੍ਹਾਂ ਦੀਆਂ ਮੰਗਾਂ ਲਾਗੂ ਕਰਵਾਉਣ ਲਈ ਪੂਰੀ ਮਦਦ ਕਰਾਂਗਾ। ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਰਾਮ ਸਿੰਘ ਬਰਾੜ ਨੇ ਰਾਜਪਾਲ ਵਲੋਂ ਮੰਗਾਂ ਸਬੰਧੀ ਹੁੰਗਾਰਾਂ ਭਰਨ ਲਈ ਧਨਵਾਦ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੰਗਾਂ ਨੂੰ ਜਲਦੀ ਲਾਗੂ ਕਰਨ ਦੀ ਆਸ ਬੱਝ ਗਈ ਹੈ।

ਵਰਨਣਯੋਗ ਹੈ ਕਿ ਸ੍ਰੀ ਬਰਾੜ ਦੀ ਅਗਵਾਈ ਹੇਠ ਮਿਲੇ ਵਫ਼ਦ ਨੇ ਰਾਜਪਾਲ ਨਾਲ ਇਕ ਘੰਟੇ ਤਕ ਮੰਗਾਂ ਸਬੰਧੀ ਚਰਚਾ ਕੀਤੀ ਸੀ ਤੇ ਰਾਜਪਾਲ ਮੰਗਾਂ ਨੂੰ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ ਸੀ। ਵਫ਼ਦ ਵਿਚ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਐਸ ਐਨ ਸਿਨਹਾ, ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ, ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਦੇ ਚੇਅਰਮੈਨ ਬਲਵੰਤ ਤਕਸਤ ਤੇ ਹੋਰ ਆਗੂ ਤੇ ਪੱਤਰਕਾਰ ਸ਼ਾਮਲ ਸਨ।

Leave a Reply

Your email address will not be published. Required fields are marked *