ਪੰਜਾਬਪਟਿਆਲਾ

ਵਰਲਡ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਵਲੋਂ ਸ਼ਾਨਦਾਰ ਕਾਰਗੁਜ਼ਾਰੀ

ਫਤਹਿਗੜ੍ਹ ਸਾਹਿਬ (ਰਮਨਦੀਪ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੇ ਅੰਮ੍ਰਿਤਸਰ ਵਿਖੇ ਆਯੋਜਿਤ “ਸਪੋਰਟਸ ਕਨੈਕਟ ਸਪੋਰਟਸ ਫਿਜ਼ੀਓਥੈਰੇਪੀ ਅਤੇ ਐਡਵਾਂਸਮੈਂਟਸ” ਬਾਰੇ ਚੌਥੀ ਨੈਸ਼ਨਲ ਕਾਨਫਰੰਸ ਵਿੱਚ ਭਾਗ ਲਿਆ ਜਿਸ ਵਿੱਚ 1000 ਤੋਂ ਵੱਧ ਡੈਲੀਗੇਟਾਂ ਨੇ ਸ਼ਿਰਕਤ ਕੀਤੀ। ਵਿਭਾਗ ਦੇ ਇੰਚਾਰਜ ਡਾ. ਪੰਕਜਪ੍ਰੀਤ ਸਿੰਘ ਨੇ ਪੋਸਟ ਗ੍ਰੈਜੂਏਟ ਪੇਪਰ ਪੇਸ਼ਕਾਰੀ ਲਈ ਵਿਗਿਆਨਕ ਸੈਸ਼ਨ ਦਾ ਨਿਰਣਾ ਕੀਤਾ। ਡਾ. ਸੁਪ੍ਰੀਤ ਬਿੰਦਰਾ, ਸਹਾਇਕ ਪ੍ਰੋਫ਼ੈਸਰ ਨੇ ‘ਦ ਮਾਈਟੀ ਗਲੂਟੀਅਸ” ‘ਤੇ ਮੁੱਖ ਭਾਸ਼ਣ ਦਿੱਤਾ ਅਤੇ ਡਾ. ਅਜੇ ਕੁਮਾਰ, ਸਹਾਇਕ ਪ੍ਰੋਫੈਸਰ ਨੇ ਵਿਗਿਆਨਕ ਸੈਸ਼ਨ ਦੀ ਪ੍ਰਧਾਨਗੀ ਕੀਤੀ।

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਅਕਾਦਮਿਕ ਤੌਰ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਨਕੀਰਤ ਸਿੰਘ, ਐਮ.ਪੀ.ਟੀ. ਦੇ ਵਿਦਿਆਰਥੀ ਨੂੰ ਮਾਸਟਰ ਬਲਾਸਟਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਿਸ ਕਰਨਵੀਰ ਕੌਰ ਬੀਪੀਟੀ ਦੀ ਵਿਦਿਆਰਥਣ ਨੇ ਅੰਡਰ ਗਰੈਜੂਏਟ ਪੇਪਰ ਪੇਸ਼ਕਾਰੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬੀਪੀਟੀ ਦੀਆਂ ਵਿਦਿਆਰਥਣਾਂ ਸੁਖਪ੍ਰੀਤ ਕੌਰ, ਕਰਨਵੀਰ ਕੌਰ ਅਤੇ ਅਰਨੀਤ ਕੌਰ ਨੇ ਅੰਤਰ ਕਾਲਜ ਕੁਇਜ਼ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਪ੍ਰੋ. (ਡਾ.) ਅਜਾਇਬ ਸਿੰਘ ਬਰਾੜ, ਵਾਈਸ ਚਾਂਸਲਰ ਪ੍ਰੋ. (ਡਾ.) ਪ੍ਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ ਸ ਸ ਬਿਲਿੰਗ ਨੇ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।

Leave a Reply

Your email address will not be published. Required fields are marked *