ਨੌਜਵਾਨ ਪੀੜ੍ਹੀ ਨੂੰ ਪੱਗਾ ਸਜਾਉਣ ਲਈ ਪ੍ਰੇਰਿਤ ਕਰਦਾ, ਦਸਤਾਰ ਚੇਤਨਾ ਮਾਰਚ’ :– ਰਾਜੂ ਖੰਨਾ।
ਬਾਬਾ ਦੀਪ ਸੇਵਾ ਦਲ ਤੇ ਜਨ ਸੇਵਾ ਟਰੱਸਟ ਮੰਡੀਗੌਬਿੰਦਗੜ ਵੱਲੋਂ ਕੱਢਿਆ ਗਿਆ ਵਿਸ਼ਾਲ ਦਸਤਾਰ ਚੇਤਨਾ ਮਾਰਚ।
ਮੰਡੀਗੌਬਿੰਦਗੜ,19 ਦਸੰਬਰ (ਮਧੂਸਾਰ ਬਿਊਰੋ) ਬਾਬਾ ਦੀਪ ਸਿੰਘ ਸੇਵਾ ਦਲ ਤੇ ਜਨ ਸੇਵਾ ਟਰੱਸਟ ਮੰਡੀਗੌਬਿੰਦਗੜ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੰਗਤਸਰ ਸਾਹਿਬ ਮਹੱਲਾ ਸੰਗਤਪੁਰਾ ਮੰਡੀਗੌਬਿੰਦਗੜ ਤੋ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਹੋਏ ਵਿਸ਼ਾਲ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ। ਇਸ ਦਸਤਾਰ ਚੇਤਨਾ ਮਾਰਚ ਨੂੰ ਰਵਾਨਾ ਕਰਨ ਲਈ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਚੇਤਨਾ ਮਾਰਚ ਵਿੱਚ ਸ਼ਾਮਲ ਹੋਏ। ਇਹ ਚੇਤਨਾ ਮਾਰਚ ਜੈਕਾਰਿਆਂ ਦੀ ਗੂੰਜ ਵਿੱਚ ਵੱਡੀ ਗਿਣਤੀ ਮੋਟਰਸਾਈਕਲਾਂ ਦੇ ਦਸਤਾਰਾਂ ਸਜਾ ਕਿ ਨੌਜਵਾਨ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਲੲੀ ਰਵਾਨਾ ਹੋਏ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਦਸਤਾਰ ਚੇਤਨਾ ਮਾਰਚ, ਨੌਜਵਾਨ ਪੀੜ੍ਹੀ ਵਿੱਚ ਪੱਗਾਂ ਸਜਾਉਣ ਦੀ ਚੇਤਨਾ ਹੀ ਪੈਦਾ ਨਹੀ ਕਰਦਾ ਸਗੋਂ ਸਿੱਖੀ ਸਰੂਪ ਦੇ ਧਾਰਨੀ ਬਣਨ ਲਈ ਵੀ ਪ੍ਰੇਰਿਤ ਕਰਦਾ ਹੈ। ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਸ਼ਾਨੂੰ ਸਾਰਿਆਂ ਨੂੰ ਅਜਿਹੇ ਸਮਾਗਮ ਕਰਵਾਉਣੇ ਚਾਹੀਦੇ ਹਨ। ਜਿਹਨਾਂ ਤੋਂ ਨੌਜਵਾਨ ਵਰਗ ਨੂੰ ਸੇਧ ਮਿਲ ਸਕੇ।
ਰਾਜੂ ਖੰਨਾ ਨੇ ਅੱਗੇ ਕਿਹਾ ਕਿ ਬਾਬਾ ਦੀਪ ਸਿੰਘ ਸੇਵਾ ਦਲ ਤੇ ਜਨ ਸੇਵਾ ਟਰੱਸਟ ਮੰਡੀਗੌਬਿੰਦਗੜ ਵਧਾਈ ਦੇ ਪਾਤਰ ਹਨ ਜਿਹਨਾਂ ਵੱਲੋਂ ਸਮਾਜਿਕ ਬੁਰਾਈਆਂ ਦੇ ਖਾਤਮੇ ਤੇ ਲੋਕਾਂ ਵਿੱਚ ਚੇਤਨਤਾ ਪੈਂਦਾ ਕਰਨ ਲਈ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਰਾਜੂ ਖੰਨਾ ਵੱਲੋਂ ਆਪ ਮੋਟਰਸਾਈਕਲ ਤੇ ਸਵਾਰ ਹੋ ਕਿ ਜਿਥੇ ਦਸਤਾਰ ਚੇਤਨਾ ਮਾਰਚ ਨੂੰ ਫਤਿਹਗੜ੍ਹ ਸਾਹਿਬ ਲੲੀ ਰਵਾਨਾ ਕੀਤਾ ਉਥੇ ਚੇਤਨਾ ਮਾਰਚ ਦੇ ਸਮੂਹ ਪ੍ਰਬੰਧਕਾਂ ਵੱਲੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਰਣਧੀਰ ਸਿੰਘ ਪੱਪੀ, ਹਰਪਿੰਦਰ ਸਿੰਘ ਭੂਰਾ, ਰਣਧੀਰ ਸਿੰਘ ਬਾਗੜੀਆ, ਪ੍ਰਧਾਨ ਰੌਸਨ ਸਿੰਘ, ਬਲਜੀਤ ਸਿੰਘ ਸੰਗਤਪੁਰਾ, ਸਾਬਕਾ ਕੌਂਸਲਰ ਬਿਕਰਮ ਸਿੰਘ ਬੀਕਾ,ਡਾ ਅਮਿਤ ਸੰਦਲ, ਬਲਵਿੰਦਰ ਸਿੰਘ ਸ਼ਾਂਤੀ ਨਗਰ, ਹਰਵਿੰਦਰ ਸਿੰਘ ਇਕਬਾਲ ਨਗਰ, ਦਲਜੀਤ ਸਿੰਘ, ਇਕਬਾਲ ਸਿੰਘ ਧੀਮਾਨ, ਚਰਨਜੀਤ ਸਿੰਘ ਰਾਜੂ, ਹਰਪ੍ਰੀਤ ਸਿੰਘ ਹੈਪੀ, ਤਰਲੋਚਨ ਸਿੰਘ, ਬਲਵੀਰ ਸਿੰਘ ਭਦਾਲੇ, ਇੰਦਰਜੀਤ ਸਿੰਘ ਲੋਟੇ, ਜਗਦੇਵ ਸਿੰਘ ਮੰਡੀ,ਵਿੱਕੀ ਰਾਠੌਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੀਆ ਸੰਗਤਾਂ ਦਸਤਾਰ ਚੇਤਨਾ ਮਾਰਚ ਸਮੇਂ ਮੌਜੂਦ ਰਹੀਆ।

